ਇੰਟਰਨੈਸ਼ਨਲ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦਾਅਵਾ ਕਰ ਰਹੇ ਕਿ ਅਮਰੀਕਾ ਅਤੇ ਈਰਾਨ ਵਿਚਕਾਰ ਇੱਕ ਵੱਡਾ ਸੌਦਾ ਲਗਭਗ ਤਿਆਰ ਹੈ ਅਤੇ ਜਲਦੀ ਹੀ ਇਸ 'ਤੇ ਦਸਤਖਤ ਕੀਤੇ ਜਾ ਸਕਦੇ ਹਨ। ਹਾਲਾਂਕਿ ਈਰਾਨ ਨੇ ਇਸ ਦਾਅਵੇ ਨੂੰ ਸਪੱਸ਼ਟ ਤੌਰ 'ਤੇ ਰੱਦ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਿਸੇ ਵੀ ਸਮਝੌਤੇ 'ਤੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਹੈ। ਇਸ ਦੌਰਾਨ ਈਰਾਨ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਗੱਲਬਾਤ ਨੂੰ ਉਸ ਸਮੇਂ ਵੱਡਾ ਧੱਕਾ ਲੱਗਾ ਹੈ, ਜਦੋਂ ਈਰਾਨੀ ਆਗੂ ਮੋਹਸਿਨ ਰੇਜ਼ਾਈ ਨੇ ਅਮਰੀਕਾ ਨੂੰ ਸਿੱਧੀ ਚੁਣੌਤੀ ਦਿੰਦਿਆਂ ਸਖ਼ਤ ਸ਼ਰਤਾਂ ਰੱਖ ਦਿੱਤੀਆਂ ਹਨ। ਰੇਜ਼ਾਈ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਤੱਕ ਅਮਰੀਕਾ ਖਾੜੀ ਅਤੇ ਪੂਰੇ ਖੇਤਰ ਵਿੱਚੋਂ ਆਪਣੇ ਸਾਰੇ ਫੌਜੀ ਅੱਡੇ ਅਤੇ ਫੌਜਾਂ ਵਾਪਸ ਨਹੀਂ ਬੁਲਾ ਲੈਂਦਾ, ਉਦੋਂ ਤੱਕ ਈਰਾਨ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਲਈ ਤਿਆਰ ਨਹੀਂ ਹੈ।
ਮੋਹਸਿਨ ਰੇਜ਼ਾਈ ਦੇ ਇਸ ਬਿਆਨ ਨੂੰ ਅਮਰੀਕਾ ਲਈ ਇੱਕ ਵੱਡਾ ਸਿਆਸੀ ਝਟਕਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਨੇ ਚੱਲ ਰਹੀਆਂ ਗੱਲਬਾਤਾਂ ਦੀਆਂ ਕੋਸ਼ਿਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਅਮਰੀਕੀ ਫੌਜਾਂ ਦੀ ਪੂਰਨ ਵਾਪਸੀ ਈਰਾਨ ਦੀਆਂ ਮੁੱਢਲੀਆਂ ਸ਼ਰਤਾਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਸਖ਼ਤ ਲਹਿਜੇ ਵਿੱਚ ਚੇਤਾਵਨੀ ਦਿੱਤੀ, "ਈਰਾਨ ਦੀਆਂ ਬੁਨਿਆਦੀ ਸ਼ਰਤਾਂ ਵਿੱਚੋਂ ਇੱਕ ਅਮਰੀਕਾ ਅਤੇ ਅਮਰੀਕੀ ਅੱਡਿਆਂ ਦੀ ਖਾੜੀ ਅਤੇ ਖੇਤਰ ਵਿੱਚੋਂ ਮੁਕੰਮਲ ਵਾਪਸੀ ਹੈ। ਨਹੀਂ ਤਾਂ, ਇਸਦੇ ਸਮਝੌਤਿਆਂ ਨੂੰ ਨਰਕ ਵਿੱਚ ਜਾਣ ਦਿਓ!
ਪੜ੍ਹੋ ਇਹ ਅਹਿਮ ਖ਼ਬਰ- ਈਰਾਨ ਨੇ ਤਿਆਰ ਕਰ ਲਈ ਹਿੱਟ ਲਿਸਟ ! ਐਲੋਨ ਮਸਕ ਦੀਆਂ ਕੰਪਨੀਆਂ ਨੂੰ ਦੇ'ਤੀ ਚੇਤਾਵਨੀ
ਸਰੋਤਾਂ ਅਨੁਸਾਰ ਰੇਜ਼ਾਈ ਦੇ ਇਸ ਰੁਖ ਨੇ ਦੋਵਾਂ ਦੇਸ਼ਾਂ ਵਿਚਾਲੇ ਹੋਣ ਵਾਲੇ ਸੰਭਾਵੀ ਸਮਝੌਤੇ ਅਤੇ ਗੱਲਬਾਤ ਦੀ ਪ੍ਰਕਿਰਿਆ ਨੂੰ ਪ੍ਰਭਾਵਿਤ ਕੀਤਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਈਰਾਨ ਦੇ ਇਸ ਅੜੀਅਲ ਵਤੀਰੇ ਨੇ ਪੱਛਮੀ ਏਸ਼ੀਆ ਵਿੱਚ ਅਮਰੀਕੀ ਦਬਦਬੇ ਨੂੰ ਸਿੱਧੀ ਚੁਣੌਤੀ ਦਿੱਤੀ ਹੈ, ਜਿਸ ਨਾਲ ਆਉਣ ਵਾਲੇ ਦਿਨਾਂ ਵਿੱਚ ਖੇਤਰ ਵਿੱਚ ਤਣਾਅ ਹੋਰ ਵਧਣ ਦੀ ਸੰਭਾਵਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟਰੰਪ ਨੇ ਪਾਕਿਸਤਾਨ ਦੇ ਅਸੀਮ ਮੁਨੀਰ ਦੀ ਕੀਤੀ ਤਾਰੀਫ਼, ਦੱਸਿਆ 'ਫੀਲਡ ਮਾਰਸ਼ਲ'
NEXT STORY