ਲੁਧਿਆਣਾ : ਅਗਲੇ ਦੋ ਦਿਨ ਦੌਰਾਨ ਮਾਨਸੂਨ ਦੇ ਐਕਟਿਵ ਰਹਿਣ ਨਾਲ 18 ਜੁਲਾਈ ਤੋਂ ਚੰਗੀ ਬਰਸਾਤ ਦੀ ਉਮੀਦ ਹੈ। ਵੀਰਵਾਰ ਨੂੰ ਦਿਨ ਸਮੇਂ ਉਸਮ ਅਤੇ ਗਰਮੀ ਵਿਚ ਲੋਕ ਬੇਹਾਲ ਹੋਏ। ਉਥੇ, ਕਈ ਜਗ੍ਹਾ ਮੌਸਮ ਖੁਸ਼ਨੁਮਾ ਰਿਹਾ। ਅੰਮ੍ਰਿਤਸਰ ਵਿਚ 7.2 ਐੱਮ. ਐੱਮ. ਮੀਂਹ ਰਿਕਾਰਡ ਹੋਇਆ। ਸ਼ੁੱਕਰਵਾਰ ਨੂੰ ਮਾਨਸੂਨ ਦੇ ਸਰਗਰਮੀ ਵੱਧ ਗਈ ਹੈ।
ਇਹ ਵੀ ਪੜ੍ਹੋ : ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ
ਮੌਸਮ ਕੇਂਦਰ ਮੁਤਾਬਕ ਖੇਤਰ ਵਿਚ ਅਗਲੇ ਦੋ ਦਿਨ-ਕਿਤੇ ਕਿਤੇ ਮੀਂਹ ਪੈਣ ਦੇ ਆਸਾਰ ਹਨ ਅਤੇ ਤੀਜੇ ਦਿਨ ਤੋਂ ਮਾਨਸੂਨੀ ਗਤੀਵਿਧੀਆਂ ਤੇਜ਼ ਹੋਣ ਦੀ ਸੰਭਾਵਨਾ ਹੈ। 18 ਤੋਂ 20 ਜੁਲਾਈ ਤਕ ਕਈ ਇਲਾਕਿਆਂ ਵਿਚ ਮੀਂਹ ਪੈ ਸਕਦਾ ਹੈ, ਜਦਕਿ 19 ਤੇ 20 ਜੁਲਾਈ ਨੂੰ ਸੂਬੇ ਵਿਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।
ਫਾਜ਼ਿਲਕਾ ਦੀ ਇਸ ਲਾੜੀ ਦੇ ਲੁੱਟ ਦੇ ਕਾਰਨਾਮੇ ਕਰਦੇ ਨੇ ਹੈਰਾਨ, ਕਈਆਂ ਨੂੰ ਪਾਇਆ ਪੜ੍ਹਨੇ
NEXT STORY