ਸੁਨਾਮ ਊਧਮ ਸਿੰਘ ਵਾਲਾ ( ਬਾਂਸਲ): ਸਥਾਨਕ ਸ਼ਹਿਰ ਦੇ 23 ਵਾਰਡਾਂ ਦੇ ’ਚੋਂ ਅੱਜ ਕਾਂਗਰਸ ਨੇ 19 ਵਾਰਡਾਂ ਤੇ ਜਿੱਤ ਪ੍ਰਾਪਤ ਕਰਕੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ ਜਦ ਕਿ 4 ਸੀਟਾਂ ਤੇ ਆਜ਼ਾਦ ਉਮੀਦਵਾਰ ਜਿੱਤੇ ਹਨ। ਸਥਾਨਕ ਸ਼ਹਿਰ ’ਚ ਆਮ ਆਦਮੀ ਪਾਰਟੀ ਅਤੇ ਭਾਜਪਾ , ਅਕਾਲੀ ਦਲ ਨੂੰ ਕੋਈ ਵੀ ਸੀਟ ਪ੍ਰਾਪਤ ਨਹੀਂ ਹੋਈ।
ਇਹ ਵੀ ਪੜ੍ਹੋ: ਕੁੱਤਿਆਂ ਨੇ ਨੋਚ-ਨੋਚ ਖਾਧਾ ਪੰਜ ਸਾਲਾ ਬੱਚਾ, ਖੂਨ ਨਾਲ ਭਿੱਜੇ ਕੱਪੜਿਆਂ ਨੂੰ ਛਾਤੀ ਨਾਲ ਲਾ ਰੋਂਦੀ ਰਹੀ ਮਾਂ
![PunjabKesari](https://static.jagbani.com/multimedia/12_55_47197834411-ll.jpg)
ਇਸ ਮੌਕੇ ਮਿਲੀ ਜਾਣਕਾਰੀ ਦੇ ਮੁਤਾਬਕ ਵਾਰਡ ਨੰਬਰ 1 ’ਚੋਂ ਗੀਤਾ ਰਾਣੀ ਕਾਂਗਰਸ, 2 ’ਚੋਂ ਗੁਰਤੇਜ ਸਿੰਘ ਕਾਂਗਰਸ ,3 ’ਚੋਂ ਜਸਵਿੰਦਰ ਕੌਰ ਕਾਂਗਰਸ , 4 ’ਚੋਂ ਵਰੁਣ ਮਦਾਨ ਆਜ਼ਾਦ , 5 ’ਚੋਂ ਭਾਵਨਾ ਕਾਂਗਰਸ , 6 ’ਚੋਂ ਸੰਨੀ ਕਾਂਸਲ ਕਾਂਗਰਸ, 7 ’ਚੋਂ ਗੁਰਮੀਤ ਕੌਰ ਕਾਂਗਰਸ , 8 ਚੋਂ ਹਰਪਾਲ ਸਿੰਘ ਕਾਂਗਰਸ , 9 ਚੋਂ ਆਸ਼ਾ ਰਾਣੀ ਆਜ਼ਾਦ ,10 ’ਚੋ ਬਿਕਰਮ ਸਿੰਘ ਕਾਂਗਰਸ ,11 ’ਚੋਂ ਮੀਨਾ ਦੇਵੀ ਕਾਂਗਰਸ ,12 ’ਚੋਂ ਮਨਪ੍ਰੀਤ ਬੜੈਚ ਕਾਂਗਰਸ (ਬਿਨਾਂ ਚੋਣਾਂ ਜੇਤੂ ),13 ’ਚੋ ਕੋਮਲ ਕਾਂਸਲ ਕਾਂਗਰਸ ,14 ’ਚੋਂ ਸੁਖਵੀਰ ਸੁੱਖੀ ਕਾਂਗਰਸ (ਬਿਨਾਂ ਚੋਣਾਂ ਜੇਤੂ ),15 ’ਚੋਂ ਰਾਜਿੰਦਰ ਕੌਰ ਆਜ਼ਾਦ,16 ’ਚੋਂ ਦੀਪਿਕਾ ਗੋਇਲ ਕਾਂਗਰਸ, 17 ’ਚੋਂ ਨਿਰਮਲਾ ਦੇਵੀ ਆਜ਼ਾਦ, 18 ’ਚੋਂ ਸੁਨੀਲ ਕੁਮਾਰ ਆਸ਼ੂ ਕਾਂਗਰਸ ,19 ’ਚੋਂ ਸੁਖਪਾਲ ਕੌਰ ਕਾਂਗਰਸ, 20 ’ਚੋਂ ਰਾਜੂ ਨਾਗਰ ਕਾਂਗਰਸ, 21 ’ਚੋਂ ਗੁਰਜੀਤ ਕੌਰ ਕਾਂਗਰਸ, 22 ’ਚੋਂ ਹਰਮੇਸ਼ ਸਿੰਘ ਪੱਪੀ ਕਾਂਗਰਸ, 23 ’ਚੋਂ ਨਿਸ਼ਾਨ ਸਿੰਘ ਟੋਨੀ ਕਾਂਗਰਸ ਜੇਤੂ ਰਹੇ ਹਨ।
ਇਹ ਵੀ ਪੜ੍ਹੋ: ਸ਼੍ਰੋਮਣੀ ਕਮੇਟੀ ਦੀ ‘ਵੱਡੀ ਮੰਗ’, ਗੁਰਦੁਆਰਿਆਂ ਦੀ ਨਵੇਂ ਸਿਰਿਓਂ ਗਿਣਤੀ ਕਰਵਾਏ ਪਾਕਿ ਸਰਕਾਰ
![PunjabKesari](https://static.jagbani.com/multimedia/12_57_1779353501111-ll.jpg)
ਇਸ ਮੌਕੇ ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਸੁਨਾਮ ਸ਼ਹਿਰ ’ਚ ਐਨੀ ਵੱਡੀ ਜਿੱਤ ਅਤੇ ਅਮਨ ਅਮਾਨ ਨਾਲ ਵੋਟਾਂ ਹੋਣੀਆਂ ਆਪਣੇ ਆਪ ਵਿੱਚ ਇਕ ਇਤਿਹਾਸ ਹੈ। ਉੁਨ੍ਹਾਂ ਵੱਲੋਂ ਗੁਰੂ ਘਰ ਤੋਂ ਹੀ ਆਪਣੀ ਚੋਣ ਸ਼ੁਰੂ ਕੀਤੀ ਗਈ ਸੀ ਅਤੇ ਅੱਜ ਉਹ ਬਾਬਾ ਜੀ ਦੇ ਚਰਨਾਂ ਦੇ ਵਿੱਚ ਫਿਰ ਤੋਂ ਇਸ ਜਿੱਤ ਤੋਂ ਬਾਅਦ ਮੱਥਾ ਟੇਕਣ ਆਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਲੌਂਗੋਵਾਲ ’ਚ ਵੀ ਕਾਂਗਰਸ ਦੀ ਨਗਰ ਕੌਂਸਲ ਬਣਨ ਜਾ ਰਹੀ ਹੈ ਉੱਥੇ ਵੀ 15 ’ਚੋਂ 9 ਕਾਂਗਰਸੀ ਜਿੱਤੇ ਹਨ ਜੋ ਕਿ ਉੱਥੇ ਵੀ ਆਪਣੇ ਆਪ ’ਚ ਇਕ ਇਤਿਹਾਸ ਹੈ।
ਇਹ ਵੀ ਪੜ੍ਹੋ: ਮੁੜ ਵਿਵਾਦਾਂ 'ਚ ਰਾਜਾ ਵੜਿੰਗ, ਹੁਣ ਦਰਜੀ ਨੂੰ ਗਾਲ੍ਹਾਂ ਕੱਢਦੇ ਦੀ ਆਡੀਓ ਹੋਈ ਵਾਇਰਲ
![PunjabKesari](https://static.jagbani.com/multimedia/12_56_314322227111-ll.jpg)
'ਪਟਿਆਲਾ' ਦੇ ਇਨ੍ਹਾਂ ਇਲਾਕਿਆਂ 'ਚ 'ਕਾਂਗਰਸ' ਨੇ ਗੱਡੇ ਜਿੱਤ ਦੇ ਝੰਡੇ, ਜਾਣੋ ਕੀ ਰਿਹਾ ਚੋਣ ਨਤੀਜਾ
NEXT STORY