ਸ੍ਰੀ ਮੁਕਤਸਰ ਸਾਹਿਬ (ਰਿਣੀ/ਪਵਨ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਗਿਦੜਬਾਹਾ ਤੋਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਇਕ ਟੇਲਰ ਦੀ ਆਪਸੀ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਇਸ ਆਡੀਓ ’ਚ ਦੋਹਾਂ ਦੀ ਆਪਸੀ ਗੱਲਬਾਤ ਹੈ ਅਤੇ ਰਾਜਾ ਵੜਿੰਗ ਕਾਫ਼ੀ ਤਲਖੀ ਨਾਲ ਗੱਲਬਾਤ ਕਰ ਰਹੇ ਹਨ । ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਕਸਰ ਚਰਚਾਵਾਂ ’ਚ ਰਹਿੰਦੇ ਹਨ। ਹੁਣ ਉਨ੍ਹਾਂ ਦੀ ਇਕ ਆਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਸ੍ਰੀ ਮੁਕਤਸਰ ਸਾਹਿਬ ਦੇ ਇਕ ਨਾਮੀ ਟੇਲਰ ਨੂੰ ਤਲਖੀ ਵਿਚ ਬੋਲ ਰਹੇ ਹਨ।
ਇਹ ਵੀ ਪੜ੍ਹੋ: ‘ਹੁਣ ਚੋਣ ਨਤੀਜਿਆਂ ਦੀ ਉਡੀਕ : ਵਿਧਾਨ ਸਭਾ ਚੋਣਾਂ 2022 ’ਤੇ ਦਿਖੇਗਾ ਅਸਰ’
ਸਬੰਧਿਤ ਟੇਲਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਨੇ ਆਪਣੇ ਪੈਸਿਆਂ ਦੀ ਮੰਗ ਕੀਤੀ ਸੀ ਅਤੇ ਤਲਖੀ ਵਿਚ ਆ ਕੇ ਰਾਜਾ ਵੜਿੰਗ ਉਸ ਨੂੰ ਇਸ ਤਰ੍ਹਾਂ ਬੋਲੇ, ਉਨ੍ਹਾਂ ਕਿਹਾ ਕਿ ਉਸਦੇ ਪੈਸੇ ਵਿਧਾਇਕ ਵਲੋਂ ਦੇ ਦਿੱਤੇ ਗਏ ਹਨ। ਮਾਮਲਾ ਨਿਬੜ ਚੁਕਾ ਪਰ ਆਡੀਓ ਕਿਵੇਂ ਵਾਇਰਲ ਹੋਈ ਉਹ ਕੁਝ ਨਹੀਂ ਕਹਿ ਸਕਦੇ। ਜਦ ਮਾਮਲੇ ਸਬੰਧੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਜਿਸ਼ ਤਹਿਤ ਇਹ ਸਭ ਕੁਝ ਵਿਰੋਧੀ ਕਰ ਰਹੇ ਹਨ। ਉਨ੍ਹਾਂ ਨੇ ਕਿਸੇ ਦਾ ਕੋਈ ਪੈਸਾ ਨਹੀਂ ਦੇਣਾ, ਜੋ ਇਸ ਟੇਲਰ ਦੇ ਪੈਸੇ ਸਨ ਉਹ ਵੀ ਦੇ ਦਿੱਤੇ ਗਏ। ਉਨ੍ਹਾਂ ਕਿਹਾ ਕਿ ਉਹ ਇਨਸਾਨ ਹਨ ਤੇ ਅਜਿਹਾ ਕੁਝ ਤਲਖੀ ’ਚ ਕਿਹਾ ਗਿਆ ਹੋਣਾ। ਪਰ ਵਿਰੋਧੀ ਇਸ ਮਾਮਲੇ ਨੂੰ ਤੂਲ ਦੇ ਰਹੇ ਹਨ।
ਇਹ ਵੀ ਪੜ੍ਹੋ: ਗ਼ਰੀਬ ਪਰਿਵਾਰ 'ਤੇ ਟੁੱਟਾ ਦੁੱਖਾਂ ਦਾ ਪਹਾੜ, ਸੜਕ ਹਾਦਸੇ ’ਚ ਇੱਕ ਭਰਾ ਦੀ ਮੌਤ, ਦੂਜੇ ਦੀ ਹਾਲਤ ਨਾਜ਼ੁਕ
ਇਹ ਵੀ ਪੜ੍ਹੋ: ਜੇ ਮੈਂ ਗ੍ਰਹਿ ਮੰਤਰੀ ਹੁੰਦਾ ਤਾਂ ਸੁਖਬੀਰ ਬਾਦਲ ਜੇਲ੍ਹ ’ਚ ਹੋਣਾ ਸੀ: ਰਾਜਾ ਵੜਿੰਗ
ਪਟਿਆਲਾ ਦੇ 3 ਬੂਥਾਂ 'ਤੇ 2 ਵਜੇ ਤੱਕ ਪਈਆਂ ਇੰਨੇ ਫ਼ੀਸਦੀ 'ਵੋਟਾਂ'
NEXT STORY