ਚੰਡੀਗੜ੍ਹ: ਪੰਜਾਬ ਵਿਚ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਦੌਰ ਸਿਖਰਾਂ 'ਤੇ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ 'ਤੇ ਇਕ ਆਡੀਓ ਸਾਂਝੀ ਕਰਦਿਆਂ ਪੰਜਾਬ ਪੁਲਸ 'ਤੇ ਗੰਭੀਰ ਦੋਸ਼ ਲਗਾਏ ਹਨ, ਉੱਥੇ ਹੀ ਹੁਣ ਭਾਜਪਾ ਨੇ ਵੀ ਇਸ ਆਡੀਓ ਨੂੰ ਲੋਕਤੰਤਰ ਦੇ ਹੋਣ ਵਾਲੇ ਘਾਣ ਦਾ ਸਬੂਤ ਕਰਾਰ ਦਿੱਤਾ ਹੈ।
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਹੈ ਕਿ ਵੋਟ ਚੋਰੀ ਦਾ ਇਲਜ਼ਾਮ ਲਗਾਉਣ ਵਾਲੇ ਖੁਦ ਇਲੈਕਸ਼ਨ-ਚੋਰੀ ਦੀਆਂ ਤਿੱਰੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਵਿਚ ਧੱਕੇਸ਼ਾਹੀ ਕਰਨ ਸਬੰਧੀ ਪੁਲਸ ਦੇ ਸੀਨਿਅਰ ਅਧਿਕਾਰੀਆਂ ਦੀ ਟੈਲੀ ਮਿਟਿੰਗ ਦੀ ਇਕ ਆਡੀਓ ਬਾਹਰ ਆਈ ਹੈ, ਇਹ ਲੋਕਤੰਤਰ ਦੇ ਹੋਣ ਵਾਲੇ ਘਾਣ ਦਾ ਸਬੂਤ ਹੈ। ਜਾਖੜ ਨੇ ਪੰਜਾਬ ਸਰਕਾਰ 'ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਦੇ ਕਾਗਜ਼ੀ ਮੁੱਖ ਮੰਤਰੀ ਵਿਦੇਸ਼ ਘੁੰਮ ਰਹੇ ਹਨ ਤੇ ਸਾਮ, ਦਾਮ, ਦੰਡ, ਭੇਦ ਦੀ ਨੀਤੀ ਦਾ ਸ਼ਰੇਆਮ ਐਲਾਨ ਕਰਨ ਵਾਲੇ ਮਨੀਸ਼ ਸਿਸੋਦੀਆ ਦੀ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਦੇ ਖਜ਼ਾਨੇ ਦੀ ਲੁੱਟ ਤੋਂ ਬਾਅਦ ਵੋਟਾਂ ਦੀ ਲੁੱਟ ਕਰਨ ਦੀ ਵੀ ਪੱਕੀ ਧਾਰ ਲਈ ਗਈ ਹੈ।
ਜਾਖੜ ਨੇ ਕਿਹਾ ਕਿ ਇਹ ਆਮ ਆਦਮੀ ਪਾਰਟੀ ਕੇਂਦਰੀ ਪੱਧਰ ਤੇ ਕਾਂਗਰਸ ਦੀ ਅਗਵਾਈ ਹੇਠ ਵੋਟ-ਚੋਰੀ ਦਾ ਸ਼ੋਰ ਕਰਦੀ ਹੈ ਅਤੇ ਇੱਥੇ ਖੁਦ ਪੂਰੀ ਚੋਣ ਹੀ ਚੋਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਬੀਜੇਪੀ ਪੰਜਾਬ ਵਿਚ ਇਸ ਤਰ੍ਹਾਂ ਦੇ ਧੱਕੇ ਦਾ ਡਟ ਕੇ ਵਿਰੋਧ ਕਰੇਗੀ।
ਹੁਣ ਘਰ ਦੀ ਹਰ ਮੰਜ਼ਿਲ ਤੋਂ ਮੁਲਾਜ਼ਮ ਨੂੰ ਲੈ ਕੇ ਆਉਣਾ ਪਵੇਗਾ ਕੂੜਾ, ਲਾਗੂ ਹੋਏ ਸਖ਼ਤ ਨਿਯਮ
NEXT STORY