Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    9:04:04 AM

  • tensions rise in the strait of hormuz

    ਹੋਰਮੁਜ਼ ਜਲਡਮਰੂ 'ਚ ਵਧਿਆ ਤਣਾਅ: UAE ਦੇ ਦੋ ਤੇਲ...

  • people trembled due to earthquake tremors in nashik and chamba

    ਨਾਸਿਕ ਤੇ ਚੰਬਾ 'ਚ ਭੂਚਾਲ ਦੇ ਝਟਕਿਆਂ ਨਾਲ ਕੰਬੇ...

  • nature s fury in chamoli uttarakhand

    ਚਮੋਲੀ ਸੁਰੰਗ ਹਾਦਸੇ 'ਚ 7 ​​ਮਜ਼ਦੂਰਾਂ ਦੀ ਮੌਤ; 3...

  • rahul gandhi will visit punjab

    ਕਾਂਗਰਸ ਦੇ ਕਾਟੋ-ਕਲੇਸ਼ ਵਿਚਾਲੇ ਵੱਡੀ ਖ਼ਬਰ! ਪੰਜਾਬ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Jalandhar
  • ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ

PUNJAB News Punjabi(ਪੰਜਾਬ)

ਕਾਂਗਰਸ ਨੇ ਨੋਟਿਸ ਦੇ ਕੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ ਹੈ: ਸੁਨੀਲ ਜਾਖੜ

  • Edited By Shivani Attri,
  • Updated: 10 Jun, 2022 11:01 AM
Jalandhar
sunil kumar jakhar interview
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਸੁਨੀਲ ਜਾਖੜ ਲਗਭਗ 3 ਹਫ਼ਤੇ ਪਹਿਲਾਂ ਕਾਂਗਰਸ ਨੂੰ ਅਲਵਿਦਾ ਕਹਿ ਕੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋ ਗਏ ਸਨ। ਉਦੋਂ ਤੋਂ ਉਹ ਚਰਚਾ ’ਚ ਬਣੇ ਹੋਏ ਹਨ। ਉਨ੍ਹਾਂ ਦਾ ਕੱਦ ਉਸ ਵੇਲੇ ਹੋਰ ਵੀ ਵਧਿਆ ਜਦੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੰਡੀਗੜ੍ਹ ਦੌਰੇ ਦੌਰਾਨ ਉਨ੍ਹਾਂ ਦੀ ਪੰਚਕੂਲਾ ਸਥਿਤ ਰਿਹਾਇਸ਼ ’ਤੇ ਗਏ। ਕਈ ਕਾਂਗਰਸੀ ਆਗੂ ਉਨ੍ਹਾਂ ਦੇ ਸੰਪਰਕ ਵਿਚ ਹਨ, ਜੋ ਉਨ੍ਹਾਂ ਰਾਹੀਂ ਪਾਲਾ ਬਦਲਣ ਦੀ ਤਿਆਰੀ ਕਰ ਰਹੇ ਹਨ। ‘ਜਗ ਬਾਣੀ’ ਤੋਂ ਹਰੀਸ਼ ਚੰਦਰ ਨੇ ਉਨ੍ਹਾਂ ਨਾਲ ਪੰਜਾਬ ਦੇ ਮੌਜੂਦਾ ਸਿਆਸੀ ਮਾਹੌਲ, ਕਾਂਗਰਸ, ਭਾਜਪਾ ਆਦਿ ਬਾਰੇ ਗੱਲਬਾਤ ਕੀਤੀ। ਪੇਸ਼ ਹਨ ਉਸ ਗੱਲਬਾਤ ਦੇ ਮੁੱਖ ਅੰਸ਼–

ਤੁਸੀਂ ਸਰਗਰਮ ਸਿਆਸਤ ਛੱਡਣ ਦੀ ਗੱਲ ਕੀਤੀ ਸੀ, ਪਿਛਲੀ ਵਿਧਾਨ ਸਭਾ ਚੋਣ ਵੀ ਨਹੀਂ ਲੜੀ?
ਉਸ ਸਮੇਂ ਕਿਸ ਤਰ੍ਹਾਂ ਦੀ ਸਥਿਤੀ ਬਣੀ ਸੀ, ਇਸ ਵੱਲ ਸਭ ਦਾ ਧਿਆਨ ਹੈ। ਮੈਂ ਸਿਆਸਤ ਛੱਡਣ ਦਾ ਫ਼ੈਸਲਾ ਕੀਤਾ ਸੀ ਕਿਉਂਕਿ ਉਸ ਸਮੇਂ ਕਾਂਗਰਸ ਵਿਚ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਸੀ, ਜਿਸ ਤਰ੍ਹਾਂ ਦੀਆਂ ਨੀਤੀਆਂ ਚੱਲ ਰਹੀਆਂ ਸਨ, ਸਾਡੇ ਕਈ ਸਾਥੀਆਂ ਦੇ ਵੀ ਬਿਆਨ ਆਏ, ਭਾਵੇਂ ਉਹ ਦਿੱਲੀ ਦੇ ਸਨ ਜਾਂ ਫਿਰ ਉਨ੍ਹਾਂ ਦੇ ਵੀ ਜਿਨ੍ਹਾਂ ਨੂੰ ਮੈਂ ਆਪਣਾ ਕੁਲੀਗ ਮੰਨਦਾ ਸੀ। ਉਨ੍ਹਾਂ ਕਿਹਾ ਕਿ ਜੇ ਸੁਨੀਲ ਜਾਂ ਕਿਸੇ ਹਿੰਦੂ ਨੂੰ ਸੀ. ਐੱਮ. ਬਣਾਇਆ ਤਾਂ ਪੰਜਾਬ ਵਿਚ ਅੱਗ ਲੱਗ ਜਾਵੇਗੀ। ਉਸ ਸਮੇਂ ਮੈਂ ਖ਼ੁਦ ਨੂੰ ਸਿਆਸਤ ਦੇ ਅਜਿਹੇ ਮਾਹੌਲ ਤੋਂ ਦੂਰ ਰੱਖਣਾ ਹੀ ਬਿਹਤਰ ਸਮਝਿਆ। ਇਹ ਮਸਲਾ ਸ਼ਾਇਦ ਤੈਅ ਵੀ ਸੀ। ਮੇਰੇ ਭਤੀਜੇ ਸੰਦੀਪ ਜਾਖੜ ਨੇ ਮੇਰੇ ਅਬੋਹਰ ਹਲਕੇ ਤੋਂ ਚੋਣ ਲੜੀ ਸੀ ਅਤੇ ਲੋਕਾਂ ਨੇ ਉਸ ਨੂੰ ਖੂਬ ਪਿਆਰ-ਸਤਿਕਾਰ ਦੇ ਕੇ ਜਿਤਾਇਆ ਸੀ।

ਇਹ ਵੀ ਪੜ੍ਹੋ: ਜਲੰਧਰ: ਗੰਗਾਸਾਗਰ ’ਚ ਇਸ਼ਨਾਨ ਦੌਰਾਨ ਡੁੱਬੇ ਚਾਚਾ-ਭਤੀਜਾ, ਘਰ ’ਚ ਛਾਇਆ ਮਾਤਮ

ਫਿਰ ਆਖਿਰ ਸਿਆਸਤ ’ਚ ਮੁੜ ਸਰਗਰਮ ਹੋਣ ਦਾ ਕੋਈ ਖ਼ਾਸ ਕਾਰਨ?
ਜੋ ਹਾਲਾਤ ਹੁਣ ਬਣੇ ਹਨ, ਉਹ ਸਿਰਫ਼ ਇਕ ਬੁਨਿਆਦੀ ਚੀਜ਼ ਨਹੀਂ ਹੈ। ਸਿਰਫ਼ ਕਾਂਗਰਸ ਦੀ ਹੀ ਨਹੀਂ, ਭਾਰਤ ਦੀ ਵੀ, ਇਥੇ ਪੰਜਾਬ ਵਰਗੇ ਸੂਬੇ ਵਿਚ ਧਰਮ ਨਿਰਪੱਖਤਾ ਦੀ ਗੱਲ ਹੋਣੀ ਚਾਹੀਦੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਉਸ ਮੁੱਦੇ ਬਾਰੇ ਮੈਨੂੰ ਨੋਟਿਸ ਵੀ ਦਿੱਤਾ ਸੀ। ਇਸ ਵਿਚ ਦੋ ਗੱਲਾਂ ਸਨ। ਮੈਂ ਦੁਖ਼ੀ ਮਹਿਸੂਸ ਕੀਤਾ, 3 ਪੀੜ੍ਹੀਆਂ ਦੀ ਕਾਂਗਰਸ ਪ੍ਰਤੀ ਮੇਰੀ ਵਫ਼ਾਦਾਰੀ ਦਾ ਅਪਮਾਨ ਕੀਤਾ ਗਿਆ ਕਿਉਂਕਿ ਇਹ ਗੱਲ ਮੈਨੂੰ ਸੱਦ ਕੇ ਵੀ ਪੁੱਛੀ ਜਾ ਸਕਦੀ ਸੀ। ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਜਾਂ ਰਾਹੁਲ-ਪ੍ਰਿਯੰਕਾ ਹੀ ਨਹੀਂ, ਵੇਣੂਗੋਪਾਲ ਜਾਂ ਪਾਰਟੀ ਦਾ ਕੋਈ ਹੋਰ ਸੀਨੀਅਰ ਨੇਤਾ ਮੇਰੇ ਨਾਲ ਗੱਲ ਕਰ ਸਕਦਾ ਸੀ ਕਿ ਕੀ ਕਾਰਨ ਸਨ, ਕੀ ਹੋਇਆ ਪਰ ਨੋਟਿਸ ਰਾਹੀਂ, ਜਿਵੇਂ ਕਹਿੰਦੇ ਹਨ–
ਕਿਆ ਚੋਰ ਹੈਂ ਜੋ ਹਮਕੋ ਦਰਬਾਨ ਤੁਮਹਾਰਾ ਰੋਕੇ,
ਕਹਿ ਦੋ ਕਿ ਹਮ ਤੋ ਜਾਨੇ-ਪਹਿਚਾਨੇ ਆਦਮੀ ਹੈਂ।

ਸਾਡੀ ਜਾਣ-ਪਛਾਣ ਤਾਂ 3 ਪੀੜ੍ਹੀਆਂ ਤੋਂ ਸੀ, 50 ਸਾਲਾਂ ਤੋਂ ਸੀ ਅਤੇ ਮੈਨੂੰ ਇਕ ਅਪਰਾਧੀ ਵਜੋਂ ਨੋਟਿਸ ਦਿੱਤਾ ਜਾ ਰਿਹਾ ਹੈ। ਇਸ ਨੇ ਮੇਰੇ ਸਵੈ-ਮਾਣ ਤੇ ਆਤਮ-ਸਨਮਾਨ ਨੂੰ ਠੇਸ ਪਹੁੰਚਾਈ। ਦੂਜਾ, ਪਾਰਟੀ ਦੇ ਹਿੱਤ ਵਿਚ ਨਿੱਜੀ ਗੱਲਾਂ ਨੂੰ ਦੂਰ ਕੀਤਾ ਜਾ ਸਕਦਾ ਸੀ ਪਰ ਜਿਸ ਗੱਲ ਦੀ ਮੈਂ ਲੜਾਈ ਲੜ ਰਿਹਾ ਸੀ, ਜਿਸ ਨੇਤਾ ਖ਼ਿਲਾਫ਼ ਲੜਾਈ ਲੜ ਰਿਹਾ ਸੀ ਕਿ ਉਸ ਨੇ ਹਿੰਦੂ-ਸਿੱਖ ਭਾਈਚਾਰਕ ਸਾਂਝ ਵਿਚ ਦਰਾਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਉਸ ’ਤੇ ਹਾਈਕਮਾਨ ਨੇ ਇਹ ਨੋਟਿਸ ਦੇ ਕੇ ਮੋਹਰ ਲਾ ਦਿੱਤੀ ਹੈ। ਮਤਲਬ ਹਾਈਕਮਾਨ ਨੇ ਉਨ੍ਹਾਂ ਦੀ ਗੱਲ ਮੰਨ ਲਈ ਜਦੋਂਕਿ ਕਿਸੇ ਹਿੰਦੂ ਦੇ ਸੀ. ਐੱਮ. ਬਣਨ ਨਾਲ ਪੰਜਾਬ ’ਚ ਅੱਗ ਲੱਗ ਜਾਵੇਗੀ, ਅਜਿਹੇ ਬਿਆਨ ਦੇ ਕੇ ਉਸ ਨੇਤਾ ਨੇ ਨਾ ਸਿਰਫ਼ ਪੰਜਾਬੀਅਤ ਨੂੰ ਬਦਨਾਮ ਕੀਤਾ, ਸਿੱਖੀ ਨੂੰ ਬਦਨਾਮ ਕੀਤਾ, ਸਗੋਂ ਕਾਂਗਰਸ ਦੇ ਧਰਮ ਨਿਰਪੱਖ ਅਕਸ ਨੂੰ ਵੀ ਠੇਸ ਪਹੁੰਚਾਈ। ਇਸ ਕਾਰਨ ਮੈਂ ਪਾਰਟੀ ਛੱਡਣ ਬਾਰੇ ਸੋਚਿਆ। ਜਦੋਂ ਉਨ੍ਹਾਂ ਨੋਟਿਸ ਦਿੱਤਾ ਸੀ, ਉਸ ਵੇਲੇ ਹੀ ਮੇਰਾ ਮਨ ਉਨ੍ਹਾਂ ਨਾਲੋਂ ਟੁੱਟ ਗਿਆ ਕਿਉਂਕਿ 50 ਸਾਲ ਦਾ ਰਿਸ਼ਤਾ ਵੀ ਅਜਿਹਾ ਹੈ ਕਿ ਉਹ ਗੱਲ ਤਕ ਨਹੀਂ ਕਰ ਰਹੇ ਪਰ ਇਸ ਭੂਮਿਕਾ ਵਿਚ ਵੀ ਜੇ ਵੇਖੀਏ ਤਾਂ ਘਰ ਬੈਠਣਾ ਅਤੇ ਘਰ ਵਿਚ ਬਿਠਾਇਆ ਜਾਣਾ, ਇਸ ਵਿਚ ਬਹੁਤ ਫਰਕ ਹੈ। ਪੰਜਾਬੀਅਤ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਵਿਚ ਯੋਗਦਾਨ ਪਾਉਣ ਲਈ ਮੈਂ ਸਰਗਰਮ ਸਿਆਸਤ ਵਿਚ ਵਾਪਸ ਆਇਆ ਹਾਂ।

ਇਹ ਵੀ ਪੜ੍ਹੋ: ਦਿੱਲੀ ਏਅਰਪੋਰਟ ਜਾਣ ਵਾਲਿਆਂ ਲਈ ਖ਼ੁਸ਼ਖ਼ਬਰੀ, ਜਲੰਧਰ ਤੋਂ ਚੱਲਣ ਵਾਲੀਆਂ 4 ਵੋਲਵੋ ਬੱਸਾਂ ਦੀ ‘ਬੁਕਿੰਗ ਸ਼ੁਰੂ’

ਤੁਹਾਡੇ ਕੋਲ ਦੋ ਬਦਲ ਸਨ, ਫਿਰ ਆਪਣੀ ਨਵੀਂ ਪਾਰੀ ਲਈ ਭਾਜਪਾ ਨੂੰ ਹੀ ਕਿਉਂ ਚੁਣਿਆ?
50 ਸਾਲਾਂ ਦਾ ਰਿਸ਼ਤਾ ਤੋੜ ਕੇ ਕਿਸੇ ਨਵੇਂ ਘਰ ਵਿਚ ਜਾਣਾ ਸੌਖਾ ਨਹੀਂ ਹੁੰਦਾ। ਮੇਰੀ ਜ਼ਿੰਦਗੀ ’ਚ ਅਜਿਹੇ ਮੌਕੇ ਘੱਟ ਹੀ ਆਏ ਹਨ ਜਦੋਂ ਅਜਿਹੇ ਸਖ਼ਤ ਫ਼ੈਸਲੇ ਲੈਣੇ ਪਏ। ਮੈਂ ਨਹੀਂ ਚਾਹੁੰਦਾ ਕਿ ਅਜਿਹੇ ਮੌਕੇ ਕਿਸੇ ਦੇ ਜੀਵਨ ਵਿਚ ਜਾਂ ਸਿਆਸੀ ਜੀਵਨ ਵਿਚ ਆਉਣ, ਜਦੋਂ ਤੁਸੀਂ ਇੰਨੇ ਲੰਮੇ ਰਿਸ਼ਤੇ ਨੂੰ ਤੋੜ ਕੇ ਇਕ ਨਵੀਂ ਧਾਰਾ ਵਿਚ ਸ਼ਾਮਲ ਹੋਵੋ। ਰਾਸ਼ਟਰੀ ਸੰਦਰਭ ’ਚ ਖ਼ਾਸ ਤੌਰ ’ਤੇ ਪੰਜਾਬ ਦੀ ਲੋੜ ਨੂੰ ਮੁੱਖ ਰੱਖਦਿਆਂ ਮੈਂ ਭਾਜਪਾ ਵਿਚ ਜਾਣ ਦਾ ਫ਼ੈਸਲਾ ਕੀਤਾ। ਜੇ ਸੱਤਾ ਦੇ ਸਬੰਧ ’ਚ ਜਾਂ ਨਿੱਜੀ ਹਿੱਤਾਂ ’ਚ ਕੋਈ ਫ਼ੈਸਲਾ ਲਿਆ ਜਾਂਦਾ ਤਾਂ ਮੈਂ ਇਕ ਸਿਆਸੀ ਆਗੂ ਵਜੋਂ ਵੇਖਦਾ। ਆਮ ਆਦਮੀ ਪਾਰਟੀ ਦੀ ਸਰਕਾਰ ਦੇ 5 ਕੁ ਸਾਲ ਪਏ ਹਨ। ਇਸ ਦਾ ਅਬੋਹਰ ਜ਼ਿਲੇ ਅਤੇ ਉਸ ਪੂਰੇ ਇਲਾਕੇ ਵਿਚ ਇਸ ਦੇ ਕਿਸੇ ਨੇਤਾ ਦਾ ਵੀ ਆਧਾਰ ਨਹੀਂ। ਜੇ ਮੈਂ ਸਿਆਸੀ ਦਬਦਬੇ ਲਈ ਜਾਂਦਾ ਤਾਂ ‘ਆਪ’ ’ਚ ਸ਼ਾਮਲ ਹੋਣਾ ਬਿਹਤਰ ਸਿਆਸੀ ਫੈਸਲਾ ਹੁੰਦਾ। ਪੰਜਾਬ ਦੀ ਬਿਹਤਰੀ ਲਈ, ਦੇਸ਼ ਦੀ ਬਿਹਤਰੀ ਲਈ ਮੈਂ ਭਾਜਪਾ ਵਰਗੀ ਕੌਮੀ ਪਾਰਟੀ ਵਿਚ ਪੰਜਾਬੀਅਤ ਦੇ ਜਜ਼ਬੇ ਨੂੰ ਚੰਗੀ ਤਰ੍ਹਾਂ ਪੇਸ਼ ਕਰਨ ਲਈ ਆਪਣੀ ਭੂਮਿਕਾ ਨਿਭਾ ਸਕਦਾ ਹਾਂ। ਮੇਰਾ ਕੋਈ ਨਿੱਜੀ ਸਵਾਰਥ ਨਹੀਂ ਸੀ।

ਤੁਸੀਂ ਭਾਜਪਾ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਵੀ ਅਮਿਤ ਸ਼ਾਹ ਨੂੰ ਮਿਲੇ ਸੀ, ਉਸ ਤੋਂ ਬਾਅਦ ਵੀ। ਉਹ ਤੁਹਾਡੀ ਪੰਚਕੂਲਾ ਸਥਿਤ ਰਿਹਾਇਸ਼ ’ਤੇ ਵੀ ਆਏ ਸਨ। ਉਨ੍ਹਾਂ ਨਾਲ ਇਸ ਸਾਂਝ ਦਾ ਮੁੱਖ ਕਾਰਨ?
ਸੰਸਦ ਮੈਂਬਰ ਰਹਿਣ ਦੇ ਆਪਣੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਅਮਿਤ ਸ਼ਾਹ ਮੈਨੂੰ ਕਈ ਵਾਰ ਜ਼ਰੂਰ ਮਿਲੇ ਸਨ। ਉਨ੍ਹਾਂ ਬਾਰੇ ਜੋ ਗੱਲ ਮੈਨੂੰ ਚੰਗੀ ਲੱਗੀ, ਉਹ ਇਹ ਹੈ ਕਿ ਉਹ ਪੰਜਾਬੀਅਤ ਦੀ ਭਾਵਨਾ ਨੂੰ ਡੂੰਘਾਈ ਨਾਲ ਜਾਣਦੇ ਹਨ। ਉਹ ਪੰਜਾਬ ਪ੍ਰਤੀ ਬਹੁਤ ਸੰਵੇਦਨਸ਼ੀਲ ਤੇ ਗੰਭੀਰ ਹਨ। ਉਹ ਪੰਜਾਬ ਦੀ ਭਾਈਚਾਰਕ ਸਾਂਝ ਦੀਆਂ ਬਾਰੀਕੀਆਂ ਨੂੰ ਸਮਝਦੇ ਹਨ। ਖਾਸ ਗੱਲ ਇਹ ਹੈ ਕਿ ਜਿਸ ਵਿਅਕਤੀ ਨੇ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਦੀ ਪਾਰਟੀ ’ਚ ਕਦਮ ਰੱਖਿਆ ਹੋਵੇ, ਉਨ੍ਹਾਂ ਖ਼ੁਦ ਉੱਥੇ ਆ ਕੇ ਉਨ੍ਹਾਂ ਨੂੰ ਸਨਮਾਨ ਦਿੱਤਾ।
ਜਿਸ ਦਿਨ ਉਹ ਮੇਰੇ ਘਰ ਆਏ ਸਨ, ਉਨ੍ਹਾਂ ਨੇ ਪੰਜਾਬ ਦੇ ਤਾਜ਼ਾ ਹਾਲਾਤ ’ਤੇ ਚਰਚਾ ਦੌਰਾਨ ਕਿਹਾ ਸੀ ਕਿ ਉਹ ਪੰਜਾਬ ਵਿਚ ਹਿੰਦੂ-ਸਿੱਖ ਭਾਈਚਾਰਕ ਸਾਂਝ ਨੂੰ ਕਿਸੇ ਵੀ ਕੀਮਤ ’ਤੇ ਠੇਸ ਨਹੀਂ ਲੱਗਣ ਦੇਣਗੇ। ਕੇਂਦਰ ਸਰਕਾਰ ਪੰਜਾਬ ਦੇ ਹਾਲਾਤ ’ਤੇ ਨਜ਼ਰ ਰੱਖ ਰਹੀ ਹੈ ਅਤੇ ਪਾਣੀ ਸਿਰ ਤੋਂ ਨਹੀਂ ਲੰਘਣ ਦੇਵੇਗੀ। ਕੇਂਦਰ ਮੂਕ ਦਰਸ਼ਕ ਬਣ ਕੇ ਨਹੀਂ ਬੈਠੇਗਾ ਅਤੇ ਸਥਿਤੀ ਨੂੰ ਬੇਕਾਬੂ ਨਹੀਂ ਹੋਣ ਦੇਵੇਗਾ।

ਹਾਲ ਹੀ ’ਚ ਕਾਂਗਰਸ ਦੇ 4 ਸਾਬਕਾ ਮੰਤਰੀ ਵੀ ਭਾਜਪਾ ’ਚ ਸ਼ਾਮਲ ਹੋਏ ਹਨ, ਇਸ ਵਿਚ ਤੁਹਾਡੀ ਵੀ ਭੂਮਿਕਾ ਰਹੀ? ਚੋਣਾਂ ਅਜੇ ਦੂਰ ਹਨ, ਫਿਰ ਇਹ ਲੋਕ ਕਾਂਗਰਸ ਕਿਉਂ ਛੱਡ ਰਹੇ ਹਨ?
ਇਹ ਤਾਂ ਘਰ-ਘਰ ਦੀ ਕਹਾਣੀ ਹੈ। ਅਜਿਹਾ ਵਤੀਰਾ ਸਿਰਫ਼ ਸੁਨੀਲ ਜਾਖੜ ਨਾਲ ਹੀ ਨਹੀਂ ਕੀਤਾ ਗਿਆ। ਕਈ ਚੋਟੀ ਦੇ ਕਾਂਗਰਸੀ ਆਗੂ ਸਨ ਜੋ ਕਿਸੇ ਨਾ ਕਿਸੇ ਕਾਰਨ ਦੁਖ਼ੀ ਮਹਿਸੂਸ ਕਰ ਰਹੇ ਸਨ। ਉਨ੍ਹਾਂ ਇਸ ਗੱਲ ਨੂੰ ਸਮਝਿਆ, ਨਿੱਜੀ ਰਿਸ਼ਤਾ ਹੋਣ ਕਾਰਨ ਉਨ੍ਹਾਂ ਆਪਣੀਆਂ ਭਾਵਨਾਵਾਂ ਜ਼ਾਹਿਰ ਕੀਤੀਆਂ। ਉਨ੍ਹਾਂ ਦੇਖਿਆ ਕਿ ਜਦੋਂ ਮੈਂ ਭਾਜਪਾ ਵਿਚ ਸ਼ਾਮਲ ਹੋਇਆ ਤਾਂ ਉਨ੍ਹਾਂ ਦਾ ਦਰਦ ਵੀ ਛਲਕਿਆ। ਜਦੋਂ ਮੇਰੇ ਪਾਰਟੀ ਦੇ ਕੁਝ ਸਾਥੀ ਮੈਨੂੰ ਮਿਲਣ ਆਏ ਤਾਂ ਮੈਂ ਗੱਲਬਾਤ ਦੌਰਾਨ ਕਿਹਾ ਸੀ ਕਿ ਪੰਜਾਬ ਦੇ ਹਾਲਾਤ ਭਾਵੇਂ ਅਮਨ-ਕਾਨੂੰਨ ਦੇ ਹੋਣ, ਭਾਵੇਂ ਵਿੱਤੀ ਮੋਰਚੇ ਦੇ ਅਤੇ ਭਾਵੇਂ ਭਵਿੱਖ ਦੇ ਹੋਣ, ਨੌਜਵਾਨਾਂ ਤੇ ਕਿਸਾਨਾਂ ਦੀ ਜੋ ਹਾਲਤ ਹੈ, ਸਭ ਦੇ ਸਾਹਮਣੇ ਹੈ। ਪੰਜਾਬ ਨੇ ਦੇਸ਼ ਲਈ ਬਹੁਤ ਕੁਝ ਕੀਤਾ, ਕੁਰਬਾਨੀਆਂ ਦਿੱਤੀਆਂ, ਦੇਸ਼ ਦਾ ਪੇਟ ਭਰਿਆ ਪਰ ਅੱਜ ਪੰਜਾਬ ਦੀ ਬਾਂਹ ਫੜਨ ਵਾਲਾ ਚਾਹੀਦਾ ਹੈ। ਕੇਂਦਰ ਦੇ ਪੰਜਾਬ ਪ੍ਰਤੀ ਰਵੱਈਏ ਨੂੰ ਦੇਖਦੇ ਹੋਏ ਭਾਜਪਾ ਨਾਲ ਜੁੜਨਾ ਬਿਹਤਰ ਹੈ। ਮੋਦੀ ਸਰਕਾਰ ਦਾ ਪੂਰਾ ਧਿਆਨ ਪੰਜਾਬ ਵੱਲ ਹੈ।

ਚਰਚਾ ਹੈ ਕਿ ਕੁਝ ਹੋਰ ਸੰਸਦ ਮੈਂਬਰ-ਵਿਧਾਇਕ ਤੇ ਸੀਨੀਅਰ ਕਾਂਗਰਸੀ ਆਗੂ ਵੀ ਭਾਜਪਾ ਵਿਚ ਸ਼ਾਮਲ ਹੋਣ ਜਾ ਰਹੇ ਹਨ?
ਵੇਖੋ, ਮੈਂ ਕੋਈ ਜੋਤਸ਼ੀ ਜਾਂ ਭਵਿੱਖ ਦੱਸਣ ਵਾਲਾ ਨਹੀਂ ਹਾਂ ਪਰ ਮੈਂ ਇਹ ਕਹਿ ਸਕਦਾ ਹਾਂ ਕਿ ਇਸ ਸਮੇਂ ਕਾਂਗਰਸ ਵਿਚ ਜੋ ਸਥਿਤੀ ਬਣੀ ਹੋਈ ਹੈ, ਉਸ ਤੋਂ ਪਾਰਟੀ ਦੇ ਕਈ ਆਗੂ ਨਿਰਾਸ਼ ਮਹਿਸੂਸ ਕਰ ਰਹੇ ਹਨ। ਇਨ੍ਹਾਂ ਵਿਚ ਸੰਸਦ ਮੈਂਬਰ-ਵਿਧਾਇਕ ਅਤੇ ਕਈ ਸੀਨੀਅਰ ਆਗੂ ਵੀ ਸ਼ਾਮਲ ਹਨ।

ਤੁਹਾਡੇ ਭਾਜਪਾ ’ਚ ਸ਼ਾਮਲ ਹੋਣ ਅਤੇ ਹੁਣ ਕੁਝ ਕਾਂਗਰਸੀਆਂ ਵੱਲੋਂ ਪਾਰਟੀ ਛੱਡ ਕੇ ਭਾਜਪਾ ’ਚ ਜਾਣ ’ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤੰਜ ਕੱਸੇ ਸਨ। ਤੁਸੀਂ ਕੀ ਕਹੋਗੇ?
ਕਹਿੰਦੇ ਹਨ ਕਿ ਜਦੋਂ ਮਨੁੱਖ ਦਾ ਪ੍ਰਛਾਵਾਂ ਉਸ ਤੋਂ ਵੱਡਾ ਹੋ ਜਾਵੇ ਤਾਂ ਸਮਝੋ ਕਿ ਸੂਰਜ ਡੁੱਬਣ ਵਾਲਾ ਹੈ ਅਤੇ ਜੇ ਮਨੁੱਖ ਦੀ ਜ਼ੁਬਾਨ ਉਸ ਦੇ ਰੁਤਬੇ ਤੋਂ ਵੱਡੀ ਹੋ ਜਾਵੇ ਤਾਂ ਸਮਝੋ ਕਿ ਉਹ ਡੁੱਬਣ ਵਾਲਾ ਹੈ। ਕਾਂਗਰਸ ਦੀ ਅੱਜ ਜਿਸ ਤਰ੍ਹਾਂ ਦੀ ਲੀਡਰਸ਼ਿਪ ਹੈ, ਉਸ ਤੋਂ ਕੁਝ ਬਿਹਤਰ ਹੋਣ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਉਸ ਦਾ ਅੱਜ ਦਾ ਹੀ ਡਰਾਮਾ ਵੇਖੋ, ਸੀ. ਐੱਮ. ਦੀ ਰਿਹਾਇਸ਼ ’ਤੇ ਪਹਿਲਾਂ ਵੀ ਧਰਨੇ ਤੇ ਮੁਜ਼ਾਹਰੇ ਹੁੰਦੇ ਰਹੇ ਹਨ ਪਰ ਇਨ੍ਹਾਂ ਨੇ ਅਜਿਹਾ ਹੰਗਾਮਾ ਕੀਤਾ ਜਿਵੇਂ ਕਾਲਜ ਦੇ ਮੁੰਡੇ ਹੋਣ। ਇਨ੍ਹਾਂ ਆਗੂਆਂ ਵਿਚ ਸਿਆਸੀ ਪਰਿਪੱਕਤਾ ਦੀ ਘਾਟ ਸਪਸ਼ਟ ਨਜ਼ਰ ਆਉਂਦੀ ਹੈ।

ਇਹ ਵੀ ਪੜ੍ਹੋ: ਮਾਈਨਿੰਗ ’ਚ ਸ਼ਾਮਲ ਰਹੇ ਸਾਬਕਾ ਕਾਂਗਰਸ ਨੇਤਾਵਾਂ ’ਤੇ ਵੀ ਮਾਨ ਸਰਕਾਰ ਦੀਆਂ ਨਜ਼ਰਾਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

  • sunil kumar jakhar
  • interview
  • ਸੁਨੀਲ ਜਾਖੜ
  • ਆਤਮ ਸਨਮਾਨ
  • ਨੋਟਿਸ
  • ਕਾਂਗਰਸ

ਵੱਡੀ ਖ਼ਬਰ: ਗੈਂਗਸਟਰ ਗੋਲਡੀ ਬਰਾੜ ਅਤੇ ਰਿੰਦਾ ਵਿਰੁੱਧ ਇੰਟਰਪੋਲ ਵਲੋਂ ਰੈੱਡ ਕਾਰਨਰ ਨੋਟਿਸ ਜਾਰੀ

NEXT STORY

Stories You May Like

  • tarun chugh  bjp  congress  ram temple
    ਵਿਰੋਧੀ ਧਿਰ ਨੇ ਹਿੰਦੂ ਸੰਤਾਂ ਦਾ ਅਪਮਾਨ ਕੀਤਾ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ: ਤਰੁਣ ਚੁੱਘ
  • punjab congress  sher singh ghubaya
    ਕਾਂਗਰਸ ਪੂਰੀ ਤਰ੍ਹਾਂ ਇੱਕਜੁੱਟ, ਮੇਰੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ ਗਿਆ : ਘੁਬਾਇਆ
  • only congress can take the country on the path of development
    ਕਾਂਗਰਸ ਹੀ ਦੇਸ਼ ਨੂੰ ਜਾਤ-ਪਾਤ ਤੇ ਕੱਟੜਤਾ ਤੋਂ ਉੱਪਰ ਉੱਠ ਕੇ ਵਿਕਾਸ ਦੇ ਰਾਹ 'ਤੇ ਲਿਜਾ ਸਕਦੀ ਹੈ: ਸੁਰਿੰਦਰ ਸਿੰਘ...
  • pisces people will achieve honor and respect
    ਮੀਨ ਰਾਸ਼ੀ ਵਾਲਿਆਂ ਨੂੰ ਮਾਣ-ਸਨਮਾਨ ਦੀ ਹੋਵੇਗੀ ਪ੍ਰਾਪਤੀ, ਜਾਣੋ ਆਪਣੀ ਰਾਸ਼ੀ ਦਾ ਹਾਲ
  • ban on starting new religious tradition regarding krishna janmabhoomi
    ਕ੍ਰਿਸ਼ਨ ਜਨਮਭੂਮੀ ਨੂੰ ਲੈ ਕੇ ਨਵੀਂ ਧਾਰਮਿਕ ਪ੍ਰੰਪਰਾ ਸ਼ੁਰੂ ਕਰਨ ’ਤੇ ਰੋਕ, 12 ਸੰਤਾਂ ਨੂੰ ਨੋਟਿਸ ਜਾਰੀ
  • rbi governor  s big statement regarding mdr on upi
    UPI 'ਤੇ MDR ਨੂੰ ਲੈ ਕੇ RBI ਗਵਰਨਰ ਦਾ ਵੱਡਾ ਬਿਆਨ, ਕਿਹਾ- 'ਇੰਤਜ਼ਾਰ ਕਰੋ ਅਤੇ ਦੇਖੋ'
  • chandigarh district court issues notice to salman khan
    ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਸਲਮਾਨ ਖਾਨ ਨੂੰ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਪੂਰਾ ਮਾਮਲਾ
  • municipal corporation issues notices to several shopkeepers
    ਬੰਗਾ ਤੇ ਸਰਾਰੇ ਰੋਡ ਦੇ ਕਈ ਦੁਕਾਨਦਾਰਾਂ ਨੂੰ ਨਗਰ ਨਿਗਮ ਵੱਲੋਂ ਨੋਟਿਸ ਜਾਰੀ, ਕਬਜ਼ੇ ਹਟਾਉਣ ਦੇ ਹੁਕਮ
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • punjab police employee dies in horrible road accident
      ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
    • ravneet bittu s big statement regarding the attack on sukhbir badal
      ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
    • sukhbir badal  bikram majithia  central government
      ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਕੀ ਬੋਲੇ ਬਿਕਰਮ ਮਜੀਠੀਆ, ਕੇਂਦਰ ਕੋਲ ਕੀਤੀ...
    • luxury watch fails chandigarh consumer panel orders rs 1 26 lakh refund
      1,26,800 ਦੀ ਲਗਜ਼ਰੀ ਘੜੀ ਹੋ ਗਈ ਖਰਾਬ, ਕੰਜ਼ਿਊਮਰ ਕੋਰਟ ਨੇ ਕੰਪਨੀ ਨੂੰ ਪਾਈ...
    • stadium gurdaspur news
      ਸਟੇਡੀਅਮ ਦੇ ਪਿੱਛੇ ਖੇਤਾਂ ਵਿਚੋਂ ਭੇਤਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
    • major revelations in the double murder case in jalandhar
      ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
    • jagtar singh hawara parole
      ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ
    • sri akal takht sahib  sukhbir singh badal
      ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ
    • nanded sahib sukhbir singh badal akali dal
      ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
    • electricity bill defaulter consumer
      ਬਿਜਲੀ ਬਿੱਲਾਂ ਦੇ ਬਕਾਏ ਨੂੰ ਲੈ ਕੇ ਹੋਣ ਜਾ ਰਹੀ ਵੱਡੀ ਕਾਰਵਾਈ, ਜਾਰੀ ਹੋਏ ਸਖ਼ਤ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +