ਜਲੰਧਰ/ਗੁਰਦਾਸਪੁਰ (ਵੈੱਬ ਡੈਸਕ) : ਭਾਜਪਾ ਨੇ ਗੁਰਦਾਸਪੁਰ ਤੋਂ ਮਸ਼ਹੂਰ ਬਾਲੀਵੁੱਡ ਅਭਿਨੇਤਾ ਸੰਨੀ ਦਿਓਲ ਨੂੰ ਆਪਣਾ ਉਮੀਦਵਾਰ ਐਲਾਨਿਆ ਹੈ। 29 ਅਪ੍ਰੈਲ ਨੂੰ ਸੰਨੀ ਦਿਓਲ ਵਲੋਂ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਗਿਆ। ਇਸ ਵਿਚ ਸੰਨੀ ਦਿਓਲ ਦੀ ਜਾਇਦਾਦ ਨੂੰ ਲੈ ਕੇ ਦਿਲਚਸਪ ਜਾਣਕਾਰੀ ਸਾਹਮਣੇ ਆਈ ਹੈ। ਆਪਣੇ ਚੋਣ ਹਲਫਨਾਮੇ ਵਿਚ ਸੰਨੀ ਦਿਓਲ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਕੋਲ 87 ਕਰੋੜ ਰੁਪਏ ਦੀ ਕੁੱਲ ਜਾਇਦਾਦ ਹੈ, ਜਦਕਿ ਉਹ 53 ਕਰੋੜ ਦੇ ਕਰਜ਼ਦਾਰ ਹਨ।
ਇਥੇ ਦਿਲਚਸਪ ਗੱਲ ਇਹ ਵੀ ਹੈ ਕਿ ਸੰਨੀ ਦਿਓਲ ਦਾ ਅਸਲ ਨਾਂ ਅਜੈ ਸਿੰਘ ਧਰਮਿੰਦਰ ਦਿਓਲ ਹੈ। ਸੰਨੀ ਦਿਓਲ ਅਤੇ ਉਨ੍ਹਾਂ ਦੀ ਪਤਨੀ ਕੋਲ ਕੁੱਲ 87 ਕਰੋੜ ਦੀ ਜਾਇਦਾਦ ਹੈ, ਜਦਕਿ ਦੋਵੇਂ ਪਤੀ-ਪਤਨੀ 53 ਕਰੋੜ ਰੁਪਏ ਦੇ ਕਰਜ਼ਦਾਰ ਹਨ। ਸੰਨੀ ਦਿਓਲ ਅਤੇ ਉਨ੍ਹਾਂ ਦੀ ਪਤਨੀ ਨੇ ਬੈਂਕ ਤੋਂ ਲਗਭਗ 51 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਤੋਂ ਇਲਾਵਾ ਸੰਨੀ ਦਿਓਲ 1 ਕਰੋੜ ਤੋਂ ਵੱਧ ਜੀ. ਐੱਸ. ਟੀ. ਦੇ ਵੀ ਦੇਣਦਾਰ ਹਨ।
ਹਲਫਨਾਮੇ ਮੁਤਾਬਕ ਸੰਨੀ ਦਿਓਲ ਕੋਲ 60 ਕਰੋੜ ਦੀ ਚੱਲ ਸੰਪਤੀ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ 6 ਕਰੋੜ ਰੁਪਏ ਦੀ ਚੱਲ ਸੰਪਤੀ ਹੈ। ਸੰਨੀ ਦਿਓਲ ਨੇ ਦੱਸਿਆ ਹੈ ਕਿ ਉਨ੍ਹਾਂ ਕੋਲ 26 ਲੱਖ ਰੁਪਏ ਕੈਸ਼ ਹਨ ਅਤੇ ਉਨ੍ਹਾਂ ਦੀ ਪਤਨੀ ਕੋਲ 16 ਲੱਖ ਰੁਪਏ ਕੈਸ਼ ਹੈ। ਸੰਨੀ ਦਿਓਲ ਦੇ ਬੈਂਕ ਅਕਾਊਂਟ 'ਚ ਲਗਭਗ 9 ਲੱਖ ਰੁਪਏ ਜਮਾ ਹਨ, ਜਦਕਿ ਉਨ੍ਹਾਂ ਦੀ ਪਤਨੀ ਦੇ ਬੈਂਕ 'ਚ 19 ਲੱਖ ਰੁਪਏ ਜਮਾ ਹਨ। ਇਸ ਤੋਂ ਇਲਾਵਾ ਸੰਨੀ ਕੋਲ ਕੁੱਲ 21 ਕਰੋੜ ਰੁਪਏ ਦੀ ਅਚੱਲ ਸੰਪਤੀ ਹੈ ਜਦਕਿ ਉਨ੍ਹਾਂ ਦੀ ਪਤਨੀ ਕੋਲ ਕਿਸੇ ਵੀ ਤਰ੍ਹਾਂ ਦੀ ਅਚੱਲ ਸੰਪਤੀ ਨਹੀਂ ਹੈ।
ਨਹੀਂ ਹੋਈ ਕੋਈ ਅਪਰਾਧਿਕ ਮਾਮਲਾ
ਚੋਣ ਕਮਿਸ਼ਨ ਨੂੰ ਦਿੱਤੇ ਹਲਫਨਾਮੇ ਮੁਤਾਬਕ ਸੰਨੀ ਦਿਓਲ 'ਤੇ ਕਿਸੇ ਵੀ ਤਰ੍ਹਾਂ ਦਾ ਅਪਰਾਧਿਕ ਮਾਮਲਾ ਦਰਜ ਨਹੀਂ ਹੈ ਅਤੇ ਨਾ ਹੀ ਕਦੇ ਉਨ੍ਹਾਂ ਨੂੰ ਕਿਸੇ ਮਾਮਲੇ 'ਚ ਸਜ਼ਾ ਮਿਲੀ ਹੈ। ਸੰਨੀ ਦਿਓਲ ਨੇ ਸਾਲ 1977-78 'ਚ ਬਰਮਿੰਗਲ 'ਚ ਐਕਟਿੰਗ ਦਾ ਡਿਪਲੋਮਾ ਕੀਤਾ ਹੈ।
ਨਾਮਜ਼ਦਗੀ ਭਰ ਕੇ ਨਰਿੰਦਰ ਸ਼ੇਰਗਿੱਲ 'ਤੇ ਕਾਂਗਰਸ ਤੇ ਅਕਾਲੀ-ਭਾਜਪਾ 'ਤੇ ਸਾਧੇ ਨਿਸ਼ਾਨੇ
NEXT STORY