ਪਠਾਨਕੋਟ (ਧਰਮਿੰਦਰ ਠਾਕੁਰ) : ਲੋਕ ਸਭਾ ਹਲਕਾ ਗੁਰਦਾਸਪੁਰ ਚੋਣਾਂ ਵਿਚ ਜਿੱਤ ਤੋਂ ਬਾਅਦ ਗਾਇਬ ਰਹੇ ਸਾਂਸਦ ਸੰਨੀ ਦਿਓਲ ਅੱਜ ਪਠਾਨਕੋਟ ਵਿਖੇ ਪਹੁੰਚੇ। ਇਸ ਦੌਰਾਨ ਸੰਨੀ ਨੇ ਦੁਨੇਰਾ ਇਲਾਕੇ ਦਾ ਦੌਰਾ ਕੀਤਾ ਅਤੇ ਉੱਥੇ ਇਕ ਜਨਸਭਾ ਨੂੰ ਸੰਬੋਧਨ ਕੀਤਾ। ਪਠਾਨਕੋਟ ਵਾਸੀਆਂ ਲਈ ਸੰਨੀ ਤੋਹਫਾ ਵੀ ਲੈ ਕੇ ਆਏ। ਉਨ੍ਹਾਂ ਐਲਾਨ ਕੀਤਾ ਪਠਾਨਕੋਟ ਤੋਂ ਹਿਮਾਚਲ ਜਾਣ ਵਾਲੀ ਰੇਲਵੇ ਲਾਈਨ 'ਤੇ ਪੈਣ ਵਾਲੇ ਫਾਟਕਾਂ ਤੋਂ ਲੋਕਾਂ ਨੂੰ ਨਿਜ਼ਾਤ ਦਿਵਾਉਣ ਨੂੰ ਏਲੀਵੇਟਰਾਂ ਦਾ ਨਿਰਮਾਣ ਕੀਤਾ ਜਾਵੇਗਾ। ਗੁੰਮਸ਼ੁਦਗੀ ਦੇ ਪੋਸਟਰਾਂ 'ਤੇ ਬੋਲਦੇ ਹੋਏ ਸੰਨੀ ਨੇ ਕਿਹਾ ਕਿ ਉਹ ਆਪਣਾ ਕੰਮ ਕਰਦੇ ਹਨ ਅਤੇ ਕਰਦੇ ਰਹਿਣਗੇ। ਪੋਸਟਰ ਲਾਉਣ ਵਾਲਿਆਂ ਨੂੰ ਲਾਉਣ ਦਿਓ।
ਇਸ ਤੋਂ ਪਹਿਲਾਂ ਸੰਨੀ ਨੇ ਗੁਰਦਾਸਪੁਰ ਹਲਕੇ ਦੇ ਬੱਚਿਆਂ ਨਾਲ ਇਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਸੰਨੀ ਕਿਵੇਂ ਬੱਚਿਆਂ ਨਾਲ ਘੁੱਲਮਿਲ ਰਹੇ ਹਨ। ਦੱਸ ਦੇਈਏ ਕਿ ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਜਿਵੇਂ ਗਾਇਬ ਹੋ ਗਏ ਸੀ, ਜਿਸ 'ਤੇ ਲੋਕਾਂ ਨੇ ਸੰਨੀ ਦਿਓਲ ਨੂੰ ਕਾਫੀ ਨਿਸ਼ਾਨੇ 'ਤੇ ਲਿਆ ਸੀ। ਪਠਾਨਕੋਟ ਵਿਚ ਤਾਂ ਲੋਕਾਂ ਨੇ ਸੰਨੀ ਦੀ ਗੁੰਮਸ਼ੁਦਗੀ ਦੇ ਪੋਸਟਰ ਤੱਕ ਲਗਾ ਦਿੱਤੇ ਸੀ। ਲੱਗਦਾ ਹੈ ਕਿ ਹੁਣ ਸੰਨੀ ਪਠਾਨਕੋਟ ਵਾਸੀਆਂ ਦੀ ਨਾਰਾਜ਼ਗੀ ਦੂਰ ਕਰ ਰਹੇ ਹਨ।
30 ਘੰਟਿਆਂ ਤੱਕ ਟਰੇਨ 'ਚ ਸਫਰ ਕਰਦੀ ਰਹੀ ਲਾਸ਼, ਇੰਝ ਹੋਇਆ ਖੁਲਾਸਾ
NEXT STORY