ਪਠਾਨਕੋਟ, (ਆਦਿਤਿਆ, ਸ਼ਾਰਦਾ)- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਸਹਿ ਇੰਚਾਰਜ ਰਾਘਵ ਚੱਢਾ ਨੇ ਆਪਣੇ ਪਠਾਨਕੋਟ ਦੌਰੇ ਦੌਰਾਨ ਬਾਲੀਵੁੱਡ ਐਕਟਰ ਅਤੇ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ’ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਨੇ ਮੁਸੀਬਤ ਦੇ ਸਮੇਂ ਪੰਜਾਬ ਦੇ ਲੋਕਾਂ ਦੇ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਮੋਦੀ ਦਾ ਸਾਥ ਦੇ ਕੇ ਪੰਜਾਬ ਦੇ ਲੋਕਾਂ ਦੀ ਪਿੱਠ ’ਚ ਛੁਰਾ ਮਾਰਿਆ ਹੈ। ਅੱਜ ਪੂਰਾ ਪੰਜਾਬ ਕੇਂਦਰ ਸਰਕਾਰ ਤੋਂ ਨਫਰਤ ਕਰਦਾ ਹੈ ਪਰ ਸੰਨੀ ਦਿਓਲ ਦੀ ਮੋਦੀ ਭਗਤੀ ਖਤਮ ਨਹੀਂ ਹੋ ਰਹੀ, ਹੁਣ ਪੰਜਾਬ ਦੇ ਲੋਕਾਂ ਨੇ ਦਿਓਲ ਪਰਿਵਾਰ ਦਾ ਬਾਈਕਾਟ ਕਰ ਦਿੱਤਾ ਹੈ।
ਚੱਢਾ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਹੁਤ ਉਮੀਦ ਦੇ ਨਾਲ ਵੋਟ ਦੇ ਕੇ ਸੰਨੀ ਦਿਓਲ ਨੂੰ ਸੰਸਦ ਮੈਂਬਰ ਬਣਾਇਆ ਸੀ ਪਰ ਜਦੋਂ ਪੰਜਾਬ ਦੇ ਲੋਕਾਂ ਨੂੰ ਉਨ੍ਹਾਂ ਦੀ ਜ਼ਰੂਰਤ ਪਈ ਤਾਂ ਉਹ ਪੰਜਾਬ ਨੂੰ ਸਾਈਡ ਕਰ ਕੇ ਆਪਣੀ ਕੁਰਸੀ ’ਤੇ ਬੈਠੇ ਰਹੇ। ਉਨ੍ਹਾਂ ਨੇ ਕਿਹਾ ਕਿ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਕਿਸਾਨ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਖਿਲਾਫ ਸ਼ਾਂਤੀਪੂਰਨ ਤਰੀਕੇ ਨਾਲ ਅੰਦੋਲਨ ਕਰ ਰਹੇ ਹਨ। ਹੁਣ ਤੱਕ ਕਰੀਬ 200 ਅੰਦੋਲਨਕਾਰੀ ਕਿਸਾਨ ਠੰਡ ਦੇ ਇਸ ਮੌਸਮ ’ਚ ਸ਼ਹੀਦ ਹੋ ਗਏ ਹਨ ਪਰ ਕਿਸਾਨਾਂ ਦੇ ਵੋਟ ਤੋਂ ਸੰਸਦ ਮੈਂਬਰ ਬਣੇ ਸੰਨੀ ਦਿਓਲ ਨੇ ਕਿਸਾਨਾਂ ਦੀ ਮੌਤ ’ਤੇ ਇਕ ਸ਼ਬਦ ਵੀ ਨਹੀਂ ਬੋਲਿਆ। ਸੰਨੀ ਨਾ ਆਪਣੇ ਸੰਸਦੀ ਖੇਤਰ ’ਚ ਕਦੇ ਦਿਖਦੇ ਹਨ ਅਤੇ ਨਾ ਹੀ ਸੰਸਦ ’ਚ।
ਉਨ੍ਹਾਂ ਨੇ ਹੁਣੇ ਤੱਕ ਸਿਰਫ 3 ਦਿਨ ਹੀ ਲੋਕ ਸਭਾ ਦੇ ਸੈਸ਼ਨ ’ਚ ਭਾਗ ਲਿਆ ਹੈ। ਪੰਜਾਬ ਤੋਂ ਸੰਸਦ ਮੈਂਬਰ ਹੋਣ ਤੋਂ ਬਾਅਦ ਵੀ ਸੰਨੀ ਦਿਓਲ ਹਮੇਸ਼ਾ ਮੁੰਬਈ ਵਿਚ ਰਹਿੰਦੇ ਹੈ, ਉਹ ਅਸਲ ਵਿਚ ਪੰਜਾਬ ਦੇ ਨਹੀਂ ਮੁੰਬਈ ਦੇ ਨਿਵਾਸੀ ਹੈ। ਉਨ੍ਹਾਂ ਦੇ ਸੰਸਦ ਦਾ ਕੰਮ ਪੀ. ਏ. ਸੰਭਾਲਦਾ ਹੈ। ਕੀ ਜਨਤਾ ਨੇ ਉਨ੍ਹਾਂ ਦੇ ਪੀ. ਏ. ਨੂੰ ਵੋਟ ਦਿੱਤੀ ਸੀ?
ਗੁਲਸ਼ਨ ਰਾਏ ਪਾਸੀ ਨੇ ਜ਼ਿਲ੍ਹਾ ਪ੍ਰਧਾਨ ਕਾਂਗਰਸ ਤੋਂ ਬਾਹਰ ਕਰ ਦੇਣ ਦੀ ਖ਼ਬਰ 'ਤੇ ਦਿੱਤਾ ਸਪੱਸ਼ਟੀਕਰਣ
NEXT STORY