ਬਟਾਲਾ/ਗੁਰਦਾਸਪੁਰ (ਵਿਨੋਦ) : ਗੁਰਦਾਸਪੁਰ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਤੇ ਅਦਾਕਾਰ ਸੰਨੀ ਦਿਓਲ ਬੁੱਧਵਾਰ ਨੂੰ ਬਟਾਲਾ 'ਚ ਰੋਡ ਸ਼ੋਅ ਕੱਢਿਆ ਗਿਆ। ਰੋਡ ਸ਼ੋਅ ਦੌਰਾਨ ਇਕ ਔਰਤ ਸੰਨੀ ਦਿਓਲ ਦੀ ਗੱਡੀ 'ਤੇ ਚੜ੍ਹ ਗਈ। ਸੰਨੀ ਦਿਓਲ ਨੂੰ ਲੱਗਿਆ ਕਿ ਔਰਤ ਉਨ੍ਹਾਂ ਨਾਲ ਫੋਟੋ ਖਿਚਵਾਉਣ ਲਈ ਗੱਡੀ 'ਤੇ ਚੜ੍ਹੀ ਹੈ ਪਰ ਫਿਰ ਜੋ ਹੋਇਆ, ਉਸ ਨਾਲ ਸੰਨੀ ਦਿਓਲ ਵੀ ਹੈਰਾਨ ਰਹਿ ਗਏ।
ਔਰਤ ਨੇ ਪਹਿਲਾਂ ਸੰਨੀ ਦਿਓਲ ਨੂੰ ਗਲੇ ਲਗਾਇਆ ਅਤੇ ਉਸ ਦੇ ਬਾਅਦ ਉਨ੍ਹਾਂ ਦੀ ਗਲ 'ਤੇ ਕਿੱਸ ਕਰ ਦਿੱਤੀ। ਸੰਨੀ ਦਿਓਲ ਨੂੰ ਕਿੱਸ ਕਰਨ ਤੋਂ ਬਾਅਦ ਔਰਤ ਗੱਡੀ ਤੋਂ ਹੇਠਾਂ ਉਤਰ ਗਈ।
ਕੀ ਕਹਿਣਾ ਹੈ ਬਟਾਲਾ ਨਗਰ ਕੌਂਸਲ ਦੇ ਪ੍ਰਧਾਨ ਦਾ
ਨਗਰ ਕੌਂਸਲ ਬਟਾਲਾ ਦੇ ਪ੍ਰਧਾਨ ਨਰੇਸ਼ ਮਹਾਜਨ ਨਾਲ ਜਦ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਦੋਂ ਇਹ ਗੱਲ ਹੋਈ ਤਾਂ ਉਹ ਮੌਕੇ 'ਤੇ ਹੀ ਸਨ ਅਤੇ ਸਭ ਕੁਝ ਇੰਨੀ ਤੇਜ਼ੀ ਨਾਲ ਹੋਇਆ ਕਿ ਸੁਰੱਖਿਆ ਕਰਮਚਾਰੀ ਅਤੇ ਭਾਜਪਾ ਵਰਕਰ ਵੀ ਹੈਰਾਨ ਰਹਿ ਗਏ। ਕਿਸੇ ਨੂੰ ਪਤਾ ਨਹੀਂ ਲੱਗਾ ਕਿ ਇਹ ਕੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਅੰਤਰਰਾਸ਼ਟਰੀ ਪੱਧਰ ਦੇ ਸੈਲੀਬ੍ਰਿਟੀ ਹਨ। ਇਸ ਕਰਕੇ ਇਸ ਘਟਨਾ ਨੂੰ ਜ਼ਿਆਦਾ ਤੁਲ ਦੇਣ ਦੀ ਜ਼ਰੂਰਤ ਨਹੀਂ ਹੈ।
ਦੱਸਣਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ ਵਲੋਂ ਸੁਨੀਲ ਜਾਖੜ ਅਤ ਆਮ ਆਦਮੀ ਪਾਰਟੀ ਵਲੋਂ ਪੀਟਰ ਈਸਾ ਮਸੀਹ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਇਸ ਸੀਟ 'ਤੇ ਹੁਣ ਭਾਜਪਾ ਉਮੀਦਵਾਰ ਸੰਨੀ ਦਿਓਲ ਅਤੇ ਸੁਨੀਲ ਜਾਖੜ 'ਚ ਜ਼ਬਰਦਸਤ ਮੁਕਾਬਲਾ ਹੋਵੇਗਾ ਕਿਉਂਕਿ ਸੰਨੀ ਦਿਓਲ ਦੇ ਆਉਣ ਨਾਲ ਮੁਕਾਬਲਾ ਕਾਫੀ ਦਿਲਚਸਪ ਹੋ ਗਿਆ ਹੈ।
ਸਿੱਖ ਜਥੇਬੰਦੀਆਂ ਨੇ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਕੀਤਾ ਵਿਰੋਧ
NEXT STORY