ਨਵੀਂ ਦਿੱਲੀ— ਸਾਲ 2020 ਦਾ ਸਭ ਤੋਂ ਵੱਡਾ ਤੇ ਸਭ ਤੋਂ ਚਮਕਦਾਰ ਚੰਦ ਭਾਵ ਸੁਪਰਮੂਨ ਦਿਖਾਈ ਦੇ ਗਿਆ ਹੈ। ਪੂਰਨਮਾਸ਼ੀ ਦੇ ਸੁਪਰਮੂਨ ਦੀਆਂ ਤਸਵੀਰਾਂ ਪੰਜਾਬ ਦੇ ਲੁਧਿਆਣਾ ਤੋਂ ਸਾਹਮਣੇ ਆਈਆਂ ਹਨ। ਜਿਸ 'ਚ ਚੰਦਰਮਾ ਆਕਾਰ 'ਚ ਵੱਡਾ ਤੇ ਚਮਕਦਾਰ ਦਿਖਾਈ ਦੇ ਰਿਹਾ ਹੈ। ਸੁਪਰ ਪਿੰਕ ਮੂਨ 'ਚ ਚੰਦ ਦੀ ਰੋਸ਼ਨੀ ਦਾ ਖੂਬਸੂਰਤ ਨਜ਼ਾਰਾ ਦਿਖਾਈ ਦੇ ਰਿਹਾ ਹੈ।
ਪੂਰਨਮਾਸ਼ੀ 'ਤੇ ਚੰਦ ਤੇ ਧਰਤੀ ਦੇ ਵਿਚਾਲੇ ਦੀ ਦੂਰੀ ਘੱਟ ਹੋ ਜਾਂਦੀ ਹੈ। ਜਿਸ ਨਾਲ ਚੰਦਰਮਾ ਦੀ ਚਮਕ ਵੱਧ ਦਿਖਾਈ ਦਿੰਦੀ ਹੈ। ਸੁਪਰ ਪਿੰਕ ਮੂਨ ਦੇ ਦੌਰਾਨ ਚੰਦਰਮਾ ਪਹਿਲਾਂ ਨਾਲੋ 14 ਫੀਸਦੀ ਵੱਡਾ ਤੇ 30 ਫੀਸਦੀ ਜ਼ਿਆਦਾ ਚਮਕਦਾਰ ਨਜ਼ਰ ਆਉਂਦਾ ਹੈ। ਸੁਪਰ ਪਿੰਕ ਮੂਨ ਦੇ ਦੇਖਣ ਨਾਲ ਕਿਸੇ ਵੀ ਪ੍ਰਕਾਰ ਦੀ ਪ੍ਰੇਸ਼ਾਨੀ ਨਹੀਂ ਹੁੰਦੀ।
ਇਸ ਸਾਲ ਤਿੰਨ ਸੁਪਰ ਮੂਨ ਦੀ ਸੀਰੀਜ਼ ਚੱਲ ਰਹੀ ਹੈ। ਇਸ ਤੋਂ ਪਹਿਲਾਂ 9 ਮਾਰਚ ਨੂੰ ਸੁਪਰ ਮੂਨ ਦਿਖਾਈ ਦਿੱਤਾ ਸੀ। ਹੁਣ ਅਪ੍ਰੈਲ 'ਚ ਪਿੰਕ ਸੁਪਰਮੂਨ ਤੇ ਇਸ ਤੋਂ ਬਾਅਦ ਤੀਜਾ ਸੁਪਰਮੂਨ ਮਈ ਦੇ ਮਹੀਨੇ 'ਚ ਦਿਖਾਈ ਦੇਵੇਗਾ। ਜ਼ਿਕਰਯੋਗ ਹੈ ਕਿ ਜਦੋ ਚੰਦ ਤੇ ਧਰਤੀ ਦੇ ਵਿਚਾਲੇ ਦੀ ਦੂਰੀ ਸਭ ਤੋਂ ਘੱਟ ਰਹਿ ਜਾਂਦੀ ਹੈ ਤਾਂ ਚੰਦਰਮਾ ਦੀ ਚਮਕ ਵੱਧ ਜਾਂਦੀ ਹੈ। ਅਜਿਹੀ ਸਥਿਤੀ 'ਚ ਧਰਤੀ 'ਤੇ ਸੁਪਰਮੂਨ ਦਾ ਨਜ਼ਾਰਾ ਦਿਖਾਈ ਦਿੰਦਾ ਹੈ।
'ਕੋਰੋਨਾ ਵਾਇਰਸ' ਨਾਲ ਲੜਨ ਵਾਲੇ ਸਿਹਤ ਵਿਭਾਗ ਦੇ ਕਈ ਕਰਮਚਾਰੀਆਂ ਨੂੰ ਨਹੀਂ ਮਿਲੇਗੀ ਤਨਖ਼ਾਹ
NEXT STORY