ਲੁਧਿਆਣਾ(ਧੀਮਾਨ)- ਸੀ. ਬੀ. ਆਈ. ਦਾ ਚੰਡੀਗੜ੍ਹ ਤੋਂ ਆਈ ਟੀਮ ਨੇ ਅੱਜ ਦੁਪਹਿਰ ਕਰੀਬ 1 ਵਜੇ ਸਾਹਨੇਵਾਲ ਨੇੜੇ ਗੇਟਵੇ ਦੇ ਕੰਟੇਨਰ ਡਿਪੂ ’ਚ ਛਾਪਾ ਮਾਰ ਕੇ ਕਸਟਮ ਵਿਭਾਗ ਦੀ ਵਧੀਕ ਡਿਪਟੀ ਕਮਿਸ਼ਨਰ ਪਾਰੁਲ ਗਰਗ ਅਤੇ ਉਨ੍ਹਾਂ ਲਈ ਪੈਸੇ ਇਕੱਠੇ ਕਰਨ ਵਾਲੇ ਸੁਪਰਡੈਂਟ ਨੂੰ 1.30 ਲੱਖ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਫੜਿਆ।
ਸੁਪਰਡੈਂਟ ਧਰਮਵੀਰ ਨੂੰ ਅੰਮ੍ਰਿਤਸਰ ਤੋਂ ਫੜਿਆ ਗਿਆ ਅਤੇ ਉਸ ਨੇ ਸੀ. ਬੀ. ਆਈ. ਦੀ ਪਕੜ ਵਿਚ ਆਉਂਦੇ ਹੀ ਏ. ਡੀ. ਸੀ. ਪਾਰੁਲ ਗਰਗ ਨੂੰ ਫੋਨ ਕਰ ਕੇ ਕਿਹਾ ਕਿ ਪਾਰਟੀ ਨੇ ਪੈਸੇ ਦੇ ਦਿੱਤੇ ਹਨ ਅਤੇ ਮੈਂ ਰੱਖ ਲਏ ਹਨ। ਜਿਉਂ ਹੀ ਇਸ ਗੱਲ ਦੀ ਸੀ. ਬੀ. ਆਈ. ਦੇ ਲੁਧਿਆਣਾ ਕੰਟੇਨਰ ਡਿਪੂ ਵਿਚ ਬੈਠੇ ਅਧਿਕਾਰੀਆਂ ਨੂੰ ਪੁਸ਼ਟੀ ਹੋਈ, ਉਨ੍ਹਾਂ ਨੇ ਤੁਰੰਤ ਹਰਕਤ ਵਿਚ ਆਉਂਦੇ ਹੋਏ ਏ. ਡੀ. ਸੀ. ਨੂੰ ਫੜ ਲਿਆ। ਸੀ. ਬੀ. ਆਈ. ਨੇ ਏ. ਡੀ. ਸੀ. ਪਾਰੁਲ ਗਰਗ ਦੇ ਦਫਤਰ ਅਤੇ ਘਰ ’ਚ ਛਾਪੇਮਾਰੀ ਕਰ ਕੇ 1-1 ਚੀਜ਼ ਦੀ ਛਾਣਬੀਨ ਕੀਤੀ।
ਇਹ ਵੀ ਪੜ੍ਹੋ : ਬਜ਼ੁਰਗ ਬੀਬੀ ਦੇ ਕਤਲ ਦੀ ਸੁਲਝੀ ਗੁੱਥੀ, ਘਰੋਂ ਕੱਢਣ ’ਤੇ ਕੇਅਰਟੇਕਰ ਨੇ ਦਿੱਤਾ ਸੀ ਵਾਰਦਾਤ ਨੂੰ ਅੰਜਾਮ
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਿਛਲੇ ਕਰੀਬ ਡੇਢ ਮਹੀਨੇ ਤੋਂ ਮੰਡੀ ਗੋਬਿੰਦਗੜ੍ਹ ਦੀ ਇਕ ਪਾਰਟੀ ਦੇ ਦੁਬਈ ਤੋਂ ਸਕ੍ਰੈਪ ਦੇ ਆਏ 2 ਕੰਟੇਨਰਾਂ ਨੂੰ ਜਾਂਚ ਦੇ ਨਾਂ ’ਤੇ ਰੋਕ ਕੇ ਰੱਖਿਆ ਸੀ, ਜਦੋਂ ਪੈਸੇ ਦੇ ਲੈਣ-ਦੇਣ ਦਾ ਸੌਦਾ ਸੁਪਰਡੈਂਟ ਧਰਮਵੀਰ ਜ਼ਰੀਏ ਤੈਅ ਹੋਇਆ ਤਾਂ ਪਾਰਟੀ ਅੱਜ ਉਸ ਨੂੰ ਅੰਮ੍ਰਿਤਸਰ ’ਚ ਪੈਸੇ ਦੇਣ ਆਈ ਸੀ।
ਦੱਸਿਆ ਜਾਂਦਾ ਹੈ ਕਿ ਪਹਿਲੀ ਕਿਸ਼ਤ ਦੇ ਰੂਪ ਵਿਚ ਅੱਜ 1.30 ਲੱਖ ਰੁਪਏ ਦਿੱਤੇ ਸਨ। ਇਹ ਸੁਪਰਡੈਂਟ ਪਹਿਲਾਂ ਲੁਧਿਆਣਾ ਵਿਚ ਏ. ਡੀ. ਸੀ. ਦੇ ਨਾਲ ਹੀ ਕੰਮ ਕਰਦਾ ਸੀ ਪਰ ਕੁਝ ਦਿਨ ਪਹਿਲਾਂ ਉਸ ਦੀ ਬਦਲੀ ਅੰਮ੍ਰਿਤਸਰ ਵਿਚ ਹੋਈ ਹੈ।
ਇਹ ਵੀ ਪੜ੍ਹੋ : MSP ਘੱਟੋ-ਘੱਟ 150 ਰੁਪਏ ਪ੍ਰਤੀ ਕੁਇੰਟਲ ਵਧਾਈ ਜਾਵੇ : ਬਾਦਲ
ਮੀਡੀਆ ਨਾਲ ਕਸਟਮ ਸੁਰੱਖਿਆ ਮੁਲਾਜ਼ਮਾਂ ਨੇ ਕੀਤੀ ਹੱਥੋਪਾਈ
ਜਿਉਂ ਹੀ ਮੀਡੀਆ ਕੰਟੇਨਰ ਡਿਪੂ ’ਤੇ ਪੁੱਜਾ ਤਾਂ ਕਸਟਮ ਦੇ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਫੋਟੋ ਖਿੱਚਣ ਤੋਂ ਮਨ੍ਹਾ ਕਰ ਦਿੱਤਾ। ਜਦੋਂ ਕੁਝ ਮੀਡੀਆ ਵਾਲੇ ਫੋਨ ਜ਼ਰੀਏ ਫੋਟੋ ਲੈਣ ਲੱਗੇ ਤਾਂ ਸੁਰੱਖਿਆ ਮੁਲਾਜ਼ਮਾਂ ਨੇ ਉਨ੍ਹਾਂ ਦੇ ਫੋਨ ਖੋਹ ਲਏ। ਇਸ ਖੋਹ-ਖਿੱਚ ’ਚ ਕੁਝ ਮੀਡੀਆ ਵਾਲਿਆਂ ਦੇ ਫੋਨ ਵੀ ਨੁਕਸਾਨੇ ਗਏ।
ਕੈਪਟਨ ਨੇ ਓਲੰਪਿਕ ਜੇਤੂ ਖਿਡਾਰੀਆਂ ਲਈ ਖੁਦ ਖਾਣਾ ਬਣਾ ਕੇ ਕੀਤੀ ਮੇਜ਼ਬਾਨੀ
NEXT STORY