ਪਟਿਆਲਾ (ਪਰਮੀਤ): ਸੁਪਰੀਮ ਕੋਰਟ ਵਲੋਂ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਸਖਤੀ ਦੇ ਬਾਵਜੂਦ ਰਾਜ ਸਰਕਾਰ ਗਲਤੀ ਕਰਨ ਵਾਲੇ ਕਿਸਾਨਾਂ ਤੋਂ ਜ਼ੁਰਮਾਨੇ ਵਸੂਲਣ 'ਚ ਅਸਫਲ ਰਹੀ ਹੈ। ਰਾਜ ਸਰਕਾਰ ਨੇ ਕਿਸਾਨਾਂ ਨੂੰ 6.10 ਕਰੋੜ ਰੁਪਏ ਦੇ ਜ਼ੁਰਮਾਨੇ ਕੀਤੇ, ਜਿਸ ਵਿਚ ਸਿਰਫ ਇਕ ਲੱਖ ਰੁਪਏ ਹੀ ਵਸੂਲ ਕੀਤੇ ਗਏ।
ਜ਼ੁਰਮਾਨੇ ਲਗਾਉਣ ਤੇ ਐੱਫ.ਆਈ.ਆਰ ਦਰਜ ਕਰਨ ਦੀ ਸਾਰੀ ਪ੍ਰਕਿਰਿਆ 'ਤੇ ਹੀ ਸਵਾਲ ਚੁੱਕਣ ਲੱਗੇ ਹਨ ਕਿਉਂਕਿ ਰਾਜ ਸਰਕਾਰ ਦੇ ਅਧਿਕਾਰੀ ਤੇ ਕਰਮਚਾਰੀ ਪਰਾਲੀ ਸਾੜਨ ਦੇ ਦੋਸ਼ੀ ਕਿਸਾਨਾਂ ਤੋਂ ਜ਼ੁਰਮਾਨੇ ਵਸੂਲਣ ਲਈ ਉਨ੍ਹਾਂ ਕੋਲ ਪਹੁੰਚੇ ਹੀ ਨਹੀਂ। ਪਰਾਲੀ ਸਾੜਨ ਦੇ ਮਾਮਲਿਆਂ 'ਚ 1737 ਕਿਸਾਨਾਂ 'ਤੇ ਐੱਫ.ਆਈ .ਆਰ ਦਰਜ ਹੋਈਆਂ ਸਨ। ਝੋਨੇ ਦੀ ਵਾਢੀ ਦੌਰਾਨ ਅੱਗ ਲਾਉਣ ਦੇ ਦੇ 52000 ਕੇਸ ਸਾਹਮਣੇ ਆਏ ਤੇ 23,308 ਕਿਸਾਨਾਂ ਨੂੰ ਜ਼ੁਰਮਾਨਾ ਲਗਾਇਆ ਗਿਆ।
ਜਾਣਕਾਰੀ ਮੁਤਾਬਕ ਪਿਛਲੇ ਸਾਲ ਜਦੋਂ ਦਿੱਲੀ ਵਿਚ ਹਵਾਈ ਪ੍ਰਦੂਸ਼ਣ ਸਿਖਰਾਂ 'ਤੇ ਪਹੁੰਚ ਗਿਆ ਸੀ ਤਾਂ ਸੁਪਰੀਮ ਕੋਰਟ ਨੇ ਪੰਜਾਬ ਅਤੇ ਹਰਿਆਣਾ ਨੂੰ ਹਦਾਇਤ ਕੀਤੀ ਸੀ ਕਿ ਕਿਸਾਨਾਂ 'ਤੇ ਕਾਰਵਾਈ ਕੀਤੀ ਜਾਵੇ। ਇਸ ਸਦਕਾ ਅਕਤੂਬਰ ਤੋਂ ਨਵੰਬਰ ਦਰਮਿਆਨ ਅੱਗ ਲਾਉਣ ਦੀਆਂ ਘਟਨਾਵਾਂ ਵਿਚ ਕਮੀ ਆਈ ਸੀ।
ਕਿਸਾਨਾਂ ਨੂੰ ਕੁੱਲ 6.10 ਕਰੋੜ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ, ਜਿਸ 'ਚੋਂ ਸਿਰਫ 1 ਲੱਖ ਰੁਪਏ ਹੀ ਵਸੂਲ ਕੀਤੇ ਗਏ ਹਨ। ਅੰਕੜਿਆਂ ਮੁਤਾਬਕ ਸੰਗਰੂਰ ਜ਼ਿਲੇ 'ਚ 6666 ਕੇਸਾਂ ਵਿਚ 1.17 ਕਰੋੜ ਰੁਪਏ ਜ਼ੁਰਮਾਨਾ ਲਗਾਇਆ ਗਿਆ ਸੀ। ਪਟਿਆਲਾ 'ਚ 3997 ਕਿਸਾਨਾਂ ਨੂੰ 85.65 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਸੀ।
ਰਾਜਾ ਵੜਿੰਗ ਦੀ ਗੱਡੀ ਰੋਕ ਨੌਜਵਾਨਾਂ ਨੇ ਕੀਤਾ ਹੰਗਾਮਾ, ਵੀਡੀਓ ਵਾਇਰਲ
NEXT STORY