ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) - ਕੈਪਟਨ ਦੇ ਵਿਧਾਇਕ ਕਿਸੇ ਨਾ ਕਿਸੇ ਵਿਵਾਦ ਨੂੰ ਲੈ ਕੇ ਅਕਸਰ ਘਿਰੇ ਹੀ ਰਹਿੰਦੇ ਹਨ। ਵਿਵਾਦਾਂ ਦੇ ਰਾਜਾ 'ਰਾਜਾ ਵੜਿੰਗ' ਦਾ ਵਿਵਾਦਾਂ ਨਾਲ ਬਹੁਤ ਗੂੜ੍ਹਾ ਰਿਸ਼ਤਾ ਹੈ, ਜੋ ਜਾਣੇ-ਅਣਜਾਣੇ 'ਚ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਘਿਰ ਹੀ ਜਾਂਦੇ ਹਨ। ਇਸ ਵਾਰ ਚਰਚਾ ਦਾ ਵਿਸ਼ਾ ਰਾਜਾ ਵੜਿੰਗ ਦਾ ਕੋਈ ਬਿਆਨ ਨਹੀਂ ਸਗੋਂ ਵੀਡੀਓ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਾਣਕਾਰੀ ਅਨੁਸਾਰ ਵਾਇਰਲ ਹੋ ਰਹੀ ਇਹ ਵੀਡੀਓ 3 ਜਨਵਰੀ ਦੀ ਦੱਸੀ ਜਾ ਰਹੀ ਹੈ, ਜਿਸ 'ਚ ਨੌਜਵਾਨ ਰਾਜਾ ਵੜਿੰਗ ਦੀ ਗੱਡੀ ਰੋਕ ਕੇ ਉਸ ਦੇ ਸਕਿਓਰਿਟੀ ਗਾਰਡਜ਼ ਨਾਲ ਗਾਲੀ-ਗਲੋਚ ਕਰ ਰਹੇ ਹਨ।
ਦੱਸ ਦੇਈਏ ਕਿ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਆਪਣੀ ਸਕਾਰਪੀਓ ਗੱਡੀ 'ਤੇ ਮਲੋਟ ਤੋਂ ਭੱਬਵਾਲੀ ਵੱਲ ਨੂੰ ਜਾ ਰਹੇ ਸਨ ਕਿ ਰਸਤੇ 'ਚ ਪਿੰਡ ਬਾਮ ਦੇ ਅਰਸ਼ਦੀਪ ਨੇ ਆਪਣੀ ਇਨੋਵਾ ਗੱਡੀ ਵੜਿੰਗ ਦੀ ਗੱਡੀ ਅੱਗੇ ਲਗਾ ਦਿੱਤੀ। ਇਨੋਵਾ ਗੱਡੀ ਨੂੰ 2 ਨੌਜਵਾਨ ਚਲਾ ਰਹੇ ਸਨ। ਗੱਡੀ ਰੋਕਣ ਕਾਰਨ ਸ਼ੁਰੂ ਹੋਏ ਵਿਵਾਦ ਕਾਰਨ ਨੌਜਵਾਨ ਨੇ ਨਾ ਸਿਰਫ ਪੀ.ਸੀ.ਆਰ. ਦੇ ਮੁਲਾਜ਼ਮਾਂ ਨਾਲ ਗਾਲੀ-ਗਲੋਚ ਕੀਤਾ ਸਗੋਂ ਵੜਿੰਗ ਬਾਰੇ ਵੀ ਗਲਤ ਸ਼ਬਦਾਂ ਦੀ ਵਰਤੋਂ ਕੀਤੀ। ਹਾਲਾਂਕਿ ਇਸ ਵੀਡੀਓ 'ਚ ਰਾਜਾ ਵੜਿੰਗ ਕਿਤੇ ਵਿਖਾਈ ਨਹੀਂ ਦੇ ਰਹੇ। ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਬਾਮ ਵਾਸੀ 2 ਵਿਅਕਤੀਆਂ 'ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ।
ਫੁੱਟਬਾਲ ਦਾ ਨੈਸ਼ਨਲ ਖਿਡਾਰੀ 50 ਲੱਖ ਰੁਪਏ ਦੀ ਹੈਰੋਇਨ ਸਮੇਤ ਕਾਬੂ
NEXT STORY