ਜਲੰਧਰ - ਭਾਰਤੀ ਕਿਸਾਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਨਾ ਖੁਸ਼ ਨਜ਼ਰ ਆਏ ਹਨ ਉਨ੍ਹਾਂ ਨੇ ਸੁਪਰੀਮ ਕੋਰਟ ਵਲੋਂ ਖੇਤੀ ਕਾਨੂੰਨਾਂ 'ਤੇ ਹੋਈ 11 ਜਨਵਰੀ ਦੀ ਸੁਣਵਾਈ 'ਤੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਨੂੰ ਇਨ੍ਹਾਂ ਕਾਲੇ ਕਾਨੂੰਨਾਂ 'ਤੇ ਰੋਕ ਲਾਉਣ ਦੀ ਥਾਂ ਰੱਦ ਕਰਵਾਉਣਾ ਚਾਹੀਦਾ ਹੈ ਕਿਉਂਕਿ ਕੋਈ ਵੀ ਕਾਨੂੰਨ ਲੋਕਾਂ ਤੋਂ ਉੱਪਰ ਨਹੀਂ ਹੋ ਸਕਦਾ ਅਤੇ ਕੋਈ ਵੀ ਫੈਸਲਾ ਲੋਕਾਂ ਦੇ ਸੰਘਰਸ ਤੋਂ ਉੱਪਰ ਨਹੀਂ ਹੁੰਦਾ, ਇਸ ਲਈ ਕੋਰਟ ਨੂੰ ਇਹ ਕਾਲੇ ਕਾਨੂੰਨ ਸਰਕਾਰ ਨੂੰ ਕਹਿ ਕੇ ਰੱਦ ਕਰਵਾ ਦੇਣੇ ਚਾਹੀਦੇ ਹਨ। ਉਨ੍ਹਾਂ ਨੇ ਸੁਪਰੀਮ ਕੋਰਟ ਦੇ ਕਮੇਟੀ ਵਾਲੇ ਸੁਝਾਅ 'ਤੇ ਵੀ ਅਸਹਿਮਤੀ ਜਤਾਈ ਅਤੇ ਕਿਹਾ ਕਿ ਸਾਡੀ ਲੜਾਈ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਹੈ ਨਾ ਕਿ ਸੋਧ ਜਾਂ ਰੋਕ ਲਗਵਾਉਣ ਦੀ।
ਜਾਣੋ 5 ਮਿੰਟਾਂ ’ਚ ਪੰਜਾਬ ਦੇ ਤਾਜ਼ਾ ਹਾਲਾਤ
NEXT STORY