ਜਲੰਧਰ (ਮਹੇਸ਼)–ਜਲੰਧਰ ਕੈਂਟ ਰੇਲਵੇ ਸਟੇਸ਼ਨ ’ਤੇ ਹਰਦੋਈ (ਯੂ. ਪੀ.) ਵਾਸੀ 40 ਸਾਲਾ ਇਕ ਵਿਅਕਤੀ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ। ਪਲੇਟਫਾਰਮ ਨੰਬਰ 2 ’ਤੇ ਪਏ ਸੰਤ ਰਾਮ ਪੁੱਤਰ ਸ਼੍ਰੀਪਾਲ ਦੀ ਲਾਸ਼ ਨੂੰ ਰੇਲਵੇ ਪੁਲਸ ਜਲੰਧਰ ਕੈਂਟ ਨੇ ਆਪਣੇ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕੀਤੀ। ਜੀ. ਆਰ. ਪੀ. ਚੌਕੀ ਦੇ ਮੁਖੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਵਿਚੋਂ ਮਿਲੇ ਉਸ ਦੇ ਮੋਬਾਇਲ ਫੋਨ ਤੋਂ ਉਸ ਦੀ ਸ਼ਨਾਖ਼ਤ ਹੋਈ, ਜਿਸ ਤੋਂ ਬਾਅਦ ਉਸ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ। ਉਨ੍ਹਾਂ ਦੇ ਜਲੰਧਰ ਪਹੁੰਚਣ ’ਤੇ ਰੇਲਵੇ ਪੁਲਸ ਨੇ 174 ਦੀ ਕਾਰਵਾਈ ਕਰਦਿਆਂ ਮ੍ਰਿਤਕ ਸੰਤ ਰਾਮ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਉਸ ਦੇ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਏ. ਐੱਸ. ਆਈ. ਅਸ਼ੋਕ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਜੰਮੂ ਤੋਂ ਟਰੇਨ ਵਿਚ ਆਇਆ ਸੀ ਅਤੇ ਕੈਂਟ ਸਟੇਸ਼ਨ ਤੋਂ ਉਸਨੇ ਆਪਣੇ ਪਿੰਡ ਸਕਾਹਾ ਜ਼ਿਲ੍ਹਾ ਹਰਦੋਈ ਯੂ. ਪੀ. ਜਾਣ ਲਈ ਟਰੇਨ ਫੜਨੀ ਸੀ। ਪਰਿਵਾਰ ਮੁਤਾਬਕ ਮੌਤ ਤੋਂ ਪਹਿਲਾਂ ਉਸ ਨੇ ਆਪਣੇ ਮੋਬਾਇਲ ’ਤੇ ਆਪਣੀ ਪਤਨੀ ਨਾਲ ਗੱਲ ਕੀਤੀ ਸੀ।
ਇਹ ਵੀ ਪੜ੍ਹੋ: 'ਬਾਬਾ ਸੋਢਲ' ਜੀ ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਵੱਡੀ ਗਿਣਤੀ 'ਚ ਨਤਮਸਤਕ ਹੋਣ ਪੁੱਜੇ ਸ਼ਰਧਾਲੂ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਮਗਰੋਂ AAP ਦੀ ਪ੍ਰੈੱਸ ਕਾਨਫਰੰਸ, ਵਿਰੋਧੀਆਂ ਨੂੰ ਲੈ ਕੇ ਆਖੀ ਇਹ ਗੱਲ (ਵੀਡੀਓ)
NEXT STORY