ਚੰਡੀਗੜ੍ਹ : ਮੁੱਖ ਚੋਣ ਅਫਸਰ ਪੰਜਾਬ ਡਾ. ਐਸ.ਕਰੁਣਾ ਰਾਜੂ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਰਾਜ ਦੇ ਸਮੂਹ ਰਿਟਰਨਿੰਗ ਅਫਸਰਾਂ (ਆਰ.ਓ) ਨੂੰ ਵੀਡੀਓ ਕਾਨਫਰੰਸ ਰਾਹੀਂ ਭਾਰਤੀ ਚੋਣ ਕਮਿਸ਼ਨ ਵੱਲੋਂ ਤਿਆਰ ਕਰਵਾਏ ਗਏ ਸੁਵਿਧਾ ਪੋਰਟਲ ਬਾਰੇ ਜਾਣਕਾਰੀ ਦਿੱਤੀ। ਡਾ. ਰਾਜੂ ਨੇ ਕਿਹਾ ਕਿ ਉਮੀਦਵਾਰ ਵੱਲੋਂ ਆਪਣਾ ਨਾਮਜ਼ਦਗੀ ਪੱਤਰ ਜਮਾਂ ਕਰਵਾਏ ਜਾਣ ਤੋਂ ਤੁਰੰਤ ਬਾਅਦ ਨਾਮਜ਼ਦਗੀ ਪੱਤਰ ਸੁਵਿਧਾ ਪੋਰਟਲ ਅਤੇ ਸੀ. ਈ. ਓ. ਪੰਜਾਬ ਦੀ ਵੈਬਸਾਈਟ 'ਤੇ ਅਪਲੋਡ ਕੀਤਾ ਜਾਣਾ ਹੈ। ਉਨ੍ਹਾਂ ਕਿਹਾ ਕਿ ਸਮੂਹ ਰਿਟਰਨਿੰਗ ਅਫਸਰ ਇਸ ਸਬੰਧੀ ਲੋੜੀਂਦੇ ਯੋਗ ਪ੍ਰਬੰਧ, ਜਿਵੇਂ ਕਿ ਮੈਨਪਾਵਰ, ਇੰਟਰਨੈਟ ਕਨੈਕਸ਼ਨ ਆਦਿ ਪਹਿਲਾਂ ਹੀ ਕਰ ਲੈਣ।
ਉਨ੍ਹਾਂ ਸਮੂਹ ਰਿਟਰਨਿੰਗ ਅਫਸਰਾਂ ਨੂੰ ਕਿਹਾ ਕਿ ਅਪਲੋਡ ਕੀਤਾ ਗਿਆ ਨਾਮਜ਼ਦਗੀ ਪੱਤਰ ਨੂੰ ਈ. ਸੀ. ਆਈ. ਦੀ ਵੈਬਸਾਈਟ, ਸੀ. ਈ.ਓ. ਪੰਜਾਬ ਦੀ ਵੈਬਸਾਈਟ, ਵੋਟਰ ਹੈਲਪਲਾਈਨ ਵੈਬਸਾਈਟ ਅਤੇ ਸੁਵਿਧਾ ਕੈਂਡੀਡੇਟ ਐਪ 'ਤੇ ਵੇਖਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਸਮੂਹ ਆਰ.ਓ. ਨੂੰ ਫਾਰਮ-26 ਦੇ ਫਾਰਮੈਟ ਸੀ-4 ਅਤੇ ਸੀ-5 ਬਾਰੇ ਵੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਫਾਰਮ ਸੀ-4 ਵਿੱਚ ਅਪਰਾਧਿਕ ਪਿਛੋਕੜ ਵਾਲੇ ਉਮੀਦਵਾਰ ਵੱਲੋਂ ਅਖਬਾਰਾਂ ਅਤੇ ਟੈਲੀਵੀਜ਼ਨ 'ਤੇ ਆਪਣੇ ਅਪਰਾਧਿਕ ਪਿਛੋਕੜ ਬਾਰੇ ਦਿੱਤੇ ਗਏ ਇਸ਼ਤਿਹਾਰਾਂ ਦਾ ਵੇਰਵਾ ਸਬੰਧਤ ਰਿਟਰਨਿੰਗ ਅਫਸਰ ਕੋਲ ਜਮਾਂ ਕਰਵਾਉਣਾ ਹੈ, ਜਦਕਿ ਸੀ-5 ਰਾਹੀਂ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰਾਂ ਦੇ ਅਪਰਾਧਿਕ ਪਿਛੋਕੜ ਬਾਰੇ ਪਾਰਟੀ ਵੱਲੋਂ ਅਖਬਾਰਾਂ ਅਤੇ ਟੈਲੀਵੀਜ਼ਨ 'ਤੇ ਅਪਰਾਧਿਕ ਪਿਛੋਕੜ ਬਾਰੇ ਦਿੱਤੇ ਗਏ ਇਸ਼ਤਿਹਾਰਾਂ ਦਾ ਵੇਰਵਾ ਸਬੰਧਤ ਰਿਟਰਨਿੰਗ ਅਫਸਰ ਕੋਲ ਜਮਾਂ ਕਰਵਾਉਣਾ ਹੈ।
ਸੀ. ਈ. ਓ. ਨੇ ਐਕਸਪੈਂਡੀਚਰ ਰਜਿਸਟਰ ਡੈਸ਼ ਬੋਰਡ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਸ 'ਤੇ ਚੋਣ ਲੜ ਰਹੇ ਉਮੀਦਵਾਰ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਲੈ ਕੇ ਵੋਟਾਂ ਵਾਲੇ ਦਿਨ ਤੱਕ ਕੀਤੇ ਜਾ ਰਹੇ ਖਰਚ ਦੇ ਵੇਰਵੇ ਅਬਜਰਵਰ ਵਲੋਂ ਵੈਰੀਫਾਈ ਕੀਤੇ ਜਾਣ ਉਪਰੰਤ ਤਿੰਨ ਵਾਰ ਵਿੱਚ ਅਪਲੋਡ ਕੀਤੇ ਜਾਣੇ ਹਨ। ਡਾ. ਰਾਜੂ ਨੇ ਕਿਹਾ ਕਿ 22 ਅਪ੍ਰੈਲ, 2019 ਨੂੰ ਚੋਣਾਂ ਸਬੰਧੀ ਨੋਟੀਫਿਕੇਸ਼ਨ ਜ਼ਾਰੀ ਹੋਣ ਦੇ ਨਾਲ ਹੀ ਨਾਮਜ਼ਗੀਆਂ ਦਾ ਕਾਰਜ ਆਰੰਭ ਹੋ ਜਾਵੇਗਾ ਇਸ ਲਈ ਸਮੂਹ ਆਰ.ਓ. ਇਹ ਨਿਸ਼ਚਿਤ ਕਰਨ ਕਿ ਆਰ.ਓ. ਦਫਤਰ ਦੇ 100 ਮੀਟਰ ਦੇ ਦਾਇਰੇ ਵਿੱਚ ਨਾਮਜ਼ਦਗੀ ਪੱਤਰ ਦਾਖਲ ਕਰਨ ਆ ਰਹੇ ਇਕ ਉਮੀਦਵਾਰ ਨਾਲ ਵੱਧ ਤੋਂ ਵੱਧ ਤਿੰਨ ਵਹੀਕਲ ਹੀ ਆ ਸਕਦੇ ਹਨ ਅਤੇ ਇਕ ਉਮੀਦਵਾਰ ਦੇ ਨਾਲ ਚਾਰ ਹੋਰ ਵਿਅਕਤੀ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਆਰ. ਓ. ਦੇ ਚੈਂਬਰ ਤੱਕ ਜਾ ਸਕਦੇ ਹਨ। ਇਸ ਸਬੰਧੀ ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਉਮੀਦਵਾਰ ਜਾਂ ਉਸ ਨਾਲ ਨਾਮਜ਼ਦਗੀ ਪੱਤਰ ਦਾਖਲ ਕਰਨ ਜਾ ਰਿਹਾ ਵਿਅਕਤੀ ਐਸ.ਪੀ.ਜੀ. ਪ੍ਰੋਟੈਕਟੀ ਹੈ ਤਾਂ ਉਸ ਨਾਲ ਵਾਧੂ ਤੌਰ 'ਤੇ ਐਸ. ਪੀ. ਜੀ ਸੁਰੱਖਿਆ ਕਰਮੀ ਲੁਕਵੇਂ ਹਥਿਆਰ ਸਹਿਤ ਜਾ ਸਕਦਾ ਹੈ ਅਤੇ ਆਰ. ਓ. ਦੇ ਚੈਂਬਰ ਅਤੇ 100 ਮੀਟਰ ਦੇ ਦਾਇਰੇ ਵਿੱਚ ਨਿਯਮ ਅਨੁਸਾਰ ਲੋੜੀਂਦੇ ਸੀ. ਸੀ. ਟੀ. ਵੀ. ਕੈਮਰੇ ਵੀ ਲਗਾ ਦਿੱਤੇ ਜਾਣ। ਇਸਦੇ ਨਾਲ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਚੋਣ ਅਮਲ ਵਿੱਚ ਲੋੜੀਂਦੀ ਈ.ਵੀ.ਐਮ. ਮਸ਼ੀਨਾਂ ਦੀ ਗਿਣਤੀ ਜ਼ਰੂਰਤ ਅਨੁਸਾਰ ਪੂਰੀ ਕਰ ਲਈ ਜਾਵੇ। ਇਸ ਮੌਕੇ ਐਡੀਸ਼ਨਲ ਸੀ.ਈ.ਓ. ਕਵਿਤਾ ਸਿੰਘ ਅਤੇ ਐਡੀਸ਼ਨਲ ਸੀ. ਈ.ਓ. ਸਿਬਨ. ਸੀ ਹਾਜ਼ਰ ਸਨ।
'ਆਪ' ਆਗੂ ਮਨਜਿੰਦਰ ਸਿੱਧੂ ਖਿਲਾਫ 295-ਏ ਦਾ ਅਪਰਾਧਿਕ ਮਾਮਲਾ ਦਰਜ ਕਰਾਵੇ : ਪ੍ਰੋ. ਬਡੂੰਗਰ
NEXT STORY