ਵੈਰੋਵਾਲ, (ਗਿੱਲ)- ਪੰਜਾਬ 'ਚ ਅਕਾਲੀ ਸਰਕਾਰ ਵੱਲੋਂ ਲੋਕਾਂ ਦੀ ਸੁਵਿਧਾ ਲਈ ਕਰੋੜਾਂ ਰੁਪਏ ਖਰਚ ਕੇ ਖੋਲ੍ਹੋ ਗਏ ਸੁਵਿਧਾ ਕੇਂਦਰ ਹੁਣ ਲੋਕਾਂ ਲਈ ਦੁਬਿਧਾ ਕੇਂਦਰ ਬਣਦੇ ਜਾ ਰਹੇ ਹਨ, ਜਿਸ ਦੀ ਇਕ ਤਾਜ਼ਾ ਮਿਸਾਲ ਤਹਿਸੀਲ ਖਡੂਰ ਸਾਹਿਬ ਅਧੀਨ ਆਉਂਦੇ ਪਿੰਡ ਨਾਗੋਕੇ ਦੇ ਸੁਵਿਧਾ ਕੇਂਦਰ ਤੋਂ ਮਿਲੀ। ਇਸ ਸੁਵਿਧਾ ਕੇਂਦਰ 'ਚ ਲਗਾਤਾਰ ਲੋਕਾਂ ਦੀ ਖੱਜਲ-ਖੁਆਰੀ ਹੋ ਰਹੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੱਜਣ ਸਿੰਘ ਪੁੱਤਰ ਧਰਮ ਸਿੰਘ ਵਾਸੀ ਖਡੂਰ ਸਾਹਿਬ, ਹਰਜੀਤ ਸਿੰਘ ਪੁੱਤਰ ਗੁਰਨਾਮ ਸਿੰਘ ਵਾਸੀ ਖਡੂਰ ਸਾਹਿਬ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਖਡੂਰ ਸਾਹਿਬ ਵਿਖੇ ਸੁਵਿਧਾ ਕੇਂਦਰ ਨਾ ਹੋਣ ਕਰ ਕੇ ਉਹ ਲਗਾਤਾਰ ਕਈ ਦਿਨਾਂ ਤੋਂ ਪਿੰਡ ਨਾਗੋਕੇ ਵਿਖੇ ਇਕ ਐਫੀਡੇਵਿਟ ਬਣਾਉਣ ਲਈ ਸੁਵਿਧਾ ਕੇਂਦਰ ਦੇ ਚੱਕਰ ਲਾ ਰਹੇ ਰਹੇ ਹਨ ਪਰ ਜਦੋਂ ਉਹ ਇੱਥੇ ਪੁੱਜਦੇ ਹਨ ਤਾਂ ਕਦੇ ਉਨ੍ਹਾਂ ਨੂੰ ਨੈੱਟ ਬੰਦ ਹੋਣ ਤੇ ਕਦੇ ਸਿਸਟਮ ਬੰਦ ਹੋਣ ਦਾ ਬਹਾਨਾ ਲਾ ਦਿੱਤਾ ਜਾਂਦਾ ਹੈ, ਜਿਸ ਕਾਰਨ ਉਹ ਪ੍ਰੇਸ਼ਾਨ ਹਨ।
ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਸੁਵਿਧਾ ਕੇਂਦਰ 'ਚ ਚੱਲਦੇ ਕੰਮ ਨੂੰ ਪਾਰਦਰਸ਼ੀ ਤਰੀਕੇ ਨਾਲ ਚਲਾਇਆ ਜਾਵੇ ਅਤੇ ਤਾਂ ਜੋ ਲੋਕਾਂ ਦੀ ਖੱਜਲ-ਖੁਆਰੀ ਬੰਦ ਹੋ ਸਕੇ। ਇਸ ਮੌਕੇ ਜਦੋਂ ਸੁਵਿਧਾ ਕੇਂਦਰ ਦੇ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਅੱਜ ਉਨ੍ਹਾਂ ਦਾ ਇੰਟਰਨੈੱਟ ਬੰਦ ਹੈ, ਜਿਸ ਕਾਰਨ ਉਨ੍ਹਾਂ ਦਾ ਸਾਰਾ ਕੰਮ ਰੁਕਿਆ ਹੋਇਆ ਹੈ ਤੇ ਉਹ ਖ਼ੁਦ ਵੀ ਪ੍ਰੇਸ਼ਾਨ ਹਨ।
ਪੰਜਾਬ ਤੋਂ ਪਟਨਾ ਸਾਹਿਬ ਨੂੰ ਵਿਸ਼ੇਸ਼ ਟਰੇਨਾਂ ਚਲਾਉਣ ਦੀ ਰੇਲਵੇ ਨੇ ਦਿੱਤੀ ਪ੍ਰਵਾਨਗੀ
NEXT STORY