ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਇੱਕ ਅਹਿਮ ਫੈਸਲਾ ਲੈਂਦਿਆਂ IPS ਅਧਿਕਾਰੀਆਂ ਲਈ ਕੇਂਦਰੀ ਪੱਧਰ 'ਤੇ ਤਰੱਕੀ ਦੇ ਨਿਯਮਾਂ ਵਿੱਚ ਬਦਲਾਅ ਕੀਤਾ ਹੈ। ਨਵੇਂ ਨਿਰਦੇਸ਼ਾਂ ਅਨੁਸਾਰ, ਕੇਂਦਰ 'ਚ ਆਈ.ਜੀ. (IG) ਵਜੋਂ ਸੂਚੀਬੱਧ ਹੋਣ ਲਈ ਹੁਣ ਅਧਿਕਾਰੀਆਂ ਕੋਲ ਕੇਂਦਰੀ ਡੈਪੂਟੇਸ਼ਨ ਦਾ ਤਜਰਬਾ ਹੋਣਾ ਜ਼ਰੂਰੀ ਹੈ।
ਨਵੇਂ ਨਿਯਮ ਕਿਹੜੇ ਅਧਿਕਾਰੀਆਂ 'ਤੇ ਹੋਣਗੇ ਲਾਗੂ
ਇਹ ਨਿਯਮ 2011 ਬੈਚ ਅਤੇ ਉਸ ਤੋਂ ਬਾਅਦ ਦੇ IPS ਅਧਿਕਾਰੀਆਂ ਲਈ ਲਾਜ਼ਮੀ ਕੀਤਾ ਗਿਆ ਹੈ। ਅਧਿਕਾਰੀਆਂ ਕੋਲ ਕੇਂਦਰੀ ਡੈਪੂਟੇਸ਼ਨ 'ਤੇ ਐੱਸ.ਪੀ. (SP) ਜਾਂ ਡੀ.ਆਈ.ਜੀ. (DIG) ਪੱਧਰ 'ਤੇ ਘੱਟੋ-ਘੱਟ ਦੋ ਸਾਲ ਦਾ ਕੰਮ ਕਰਨ ਦਾ ਤਜਰਬਾ ਹੋਣਾ ਚਾਹੀਦਾ ਹੈ।
ਕਿੱਥੇ ਹੋਵੇਗੀ ਨਿਯੁਕਤੀ
ਇਹ ਸ਼ਰਤ ਕੇਂਦਰੀ ਹਥਿਆਰਬੰਦ ਪੁਲਸ ਬਲਾਂ (CAPF) ਅਤੇ ਕੇਂਦਰ ਸਰਕਾਰ ਦੇ ਹੋਰ ਮਹੱਤਵਪੂਰਨ ਅਹੁਦਿਆਂ 'ਤੇ IG ਵਜੋਂ ਨਿਯੁਕਤੀ ਲਈ ਲਾਗੂ ਹੋਵੇਗੀ।
ਫੈਸਲੇ ਦਾ ਉਦੇਸ਼
ਇਸ ਬਦਲਾਅ ਦਾ ਮੁੱਖ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਸੀਨੀਅਰ ਪੁਲਸ ਅਧਿਕਾਰੀਆਂ ਕੋਲ ਕੇਂਦਰੀ ਪੱਧਰ 'ਤੇ ਕੰਮ ਕਰਨ ਦਾ ਜ਼ਮੀਨੀ ਤਜਰਬਾ ਹੋਵੇ।
IAS ਦੇ ਬਰਾਬਰ ਲਿਆਂਦੇ ਨਿਯਮ
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਦੇ ਅਧਿਕਾਰੀਆਂ ਲਈ ਅਜਿਹੀ ਸ਼ਰਤ ਪਹਿਲਾਂ ਹੀ ਮੌਜੂਦ ਸੀ, ਪਰ IPS ਅਧਿਕਾਰੀਆਂ ਲਈ ਕੇਂਦਰੀ ਆਰਮਡ ਪੁਲਸ ਫੋਰਸਿਜ਼ ਤੇ ਹੋਰ ਕੇਂਦਰੀ ਅਹੁਦਿਆਂ ਲਈ ਅਜਿਹਾ ਕੋਈ ਲਾਜ਼ਮੀ ਨਿਯਮ ਨਹੀਂ ਸੀ। ਹੁਣ ਨਵੇਂ ਆਦੇਸ਼ਾਂ ਨਾਲ ਇਸ ਖੱਪੇ ਨੂੰ ਪੂਰ ਦਿੱਤਾ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
1 ਫਰਵਰੀ ਨੂੰ ਪੂਰਾ ਭਾਰਤ ਰਹੇਗਾ ਬੰਦ!
NEXT STORY