ਸੰਗਰੂਰ (ਬੇਦੀ): ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਫੈਲ ਰਹੀ ਗੰਦਗੀ ਦੀਆਂ ਗੱਲਾਂ ਸਾਰੇ ਲੀਡਰਾਂ ਕਰ ਰਹੇ ਅਤੇ ਆਪਣੇ ਆਪਣੇ ਰਾਜਨੀਤਿਕ ਹਿੱਤ ਸਾਧ ਰਹੇ ਹਨ ਪ੍ਰੰਤੂ ਇਸ ਦੇ ਹੱਲ ਲਈ ਕੋਈ ਯਤਨ ਨਹੀਂ ਕਰ ਰਹੇ ਪ੍ਰੰਤੂ ਇਸ ਦੇ ਉਲਟ ਸੁਨਾਮ ਉੱਧਮ ਸਿੰਘ ਵਾਲਾ ਦੇ ਇੱਕ ਕੌਂਸਲਰ ਵੱਲੋਂ ਸ਼ਹਿਰ ’ਚ ਫੈਲ ਰਹੀ ਗੰਦਗੀ ਨੂੰ ਦੇਖਦੇ ਹੋਏ ਸਫ਼ਾਈ ਕਰਨ ਦਾ ਬੀੜਾ ਚੁੱਕਿਆ ਗਿਆ ਹੈ। ਵਾਰਡ ਨੰ: 14 ਦੇ ਕੌਂਸਲਰ ਸੁਖਬੀਰ ਸਿੰਘ ਸੁੱਖੀ ਅਤੇ ਉਨ੍ਹਾਂ ਦਾ ਪੁੱਤਰ ਲੋਕਾਂ ਦੇ ਘਰਾਂ ਦਾ ਕੂੜਾ ਇਕੱਠਾ ਕਰਕੇ ਸ਼ਹਿਰ ’ਚ ਸਫ਼ਾਈ ਰੱਖਣ ਦੇ ਯਤਨ ਕਰ ਰਹੇ ਹਨ। ਕੌਂਸਲਰ ਵਲੋਂ ਰੇਹੜੀ ਲੈ ਕੇ ਰੋਜ਼ਾਨਾ ਸਵੇਰੇ ਸੀਟੀ ਵਜਾ ਕੇ ਕੂੜਾ ਰੇਹੜੀ ’ਚ ਪਾਉਣ ਦੀ ਲੋਕਾਂ ਨੂੰ ਅਪੀਲ ਕਰਦਾ ਹੈ। ਉਹ ਰੋਜ਼ਾਨਾ ਆਪਣੇ 17 ਸਾਲਾ ਪੁੱਤਰ ਭਗਤ ਦੇ ਨਾਲ ਘਰ-ਘਰ ਤੋਂ ਕੂੜਾ ਇਕੱਠਾ ਕਰਦਾ ਹੈ ਤੇ ਇਕੱਠੇ ਹੋਏ ਕੂੜੇ ਨੂੰ ਉਹ ਡੱਪ ਤੱਕ ਪਹੁੰਚਾਉਂਦੇ ਹਨ।
ਇਹ ਵੀ ਪੜ੍ਹੋ: ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਘਰ, ਪਿਓ ਦਾ ਹੋਇਆ ਸਸਕਾਰ ਤਾਂ ਪਿੱਛੋਂ ਪੁੱਤ ਨੇ ਵੀ ਤੋੜਿਆ ਦਮ
ਜ਼ਿਕਰਯੋਗ ਹੈ ਸਫ਼ਾਈ ਸੇਵਕਾਂ ਦੀ ਹੜਤਾਲ ਚੱਲ ਰਹੀ, ਜਿਸ ਕਾਰਨ ਸ਼ਹਿਰਾਂ ’ਚ ਕੂੜੇ ਦੇ ਢੇਰ ਲੱਗਦੇ ਜਾ ਰਹੇ ਹਨ। ਉੱਪਰੋਂ ਕੋਰੋਨਾ ਦਾ ਭਿਆਨਕ ਦੌਰ ਜਾਰੀ ਹੈ, ਜਿਸ ਨੂੰ ਦੇਖਦੇ ਹੋਏ ਕੌਂਸਲਰ ਸੁੱਖੀ ਨੇ ਖ਼ੁਦ ਕੂੜਾ ਉਠਾਉਣ ਦਾ ਕਾਰਜ ਆਰੰਭ ਕਰ ਦਿੱਤਾ। ਗੱਲਬਾਤ ਕਰਦੇ ਹੋਏ ਕੌਂਸਲਰ ਨੇ ਕਿਹਾ ਕਿ ਸਫ਼ਾਈ ਸੇਵਕ ਬੀਤੀ 13 ਮਈ ਤੋਂ ਹੜਤਾਲ ’ਤੇ ਹਨ ਜਿਸ ਕਾਰਨ ਕਈ ਦਿਨਾਂ ਤੋਂ ਲੋਕਾਂ ਦੇ ਘਰਾਂ ਤੋਂ ਕੂੜਾ ਨਹੀਂ ਚੁੱਕਿਆ ਗਿਆ, ਜਿਸ ਨਾਲ ਲੋਕਾਂ ਦੇ ਘਰਾਂ ਕੂੜਦਾਨ ਭਰ ਗਏ ਜਿਸ ਨਾਲ ਲੋਕਾਂ ਉਨ੍ਹਾਂ ਨੂੰ ਹਰ ਦਿਨ ਫੋਨ ਕਰਕੇ ਸ਼ਿਕਾਇਤ ਕਰ ਰਹੇ ਸੀ ਕਿ ਕੂੜਾ ਨਹੀਂ ਚੁੱਕਿਆ ਜਾ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਨਗਰ ਕੌਂਸਲ ’ਚੋਂ ਰੇਹੜੀ ਲਈ ਅਤੇ ਆਪਣੇ ਪੁੱਤਰ ਨਾਲ ਖ਼ੁਦ ਹੀ ਕੂੜਾ ਇਕੱਠਾ ਕਰਨ ਲੱਗ ਪਏ। ਉਹ ਗਲੀ ’ਚ ਸੀ.ਟੀ. ਵਜਾਉਂਦੇ ਹਨ ਤੇ ਲੋਕਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਗਲੀ ’ਚ ਕੂੜੇ ਦੀ ਰੇਹੜੀ ਆ ਗਈ। ਲੋਕ ਖ਼ੁਦ ਹੀ ਕੂੜਾ ਰੇਹੜੀ ’ਚ ਪਾਉਣ ਲਈ ਆ ਜਾਂਦੇ ਹਨ।
ਇਹ ਵੀ ਪੜ੍ਹੋ: ਥਾਣੇਦਾਰ ਵੱਲੋਂ ਜਬਰ ਜ਼ਿਨਾਹ ਦੇ ਮਾਮਲੇ 'ਚ ਪੰਜਾਬ ਪੁਲਸ ਨੂੰ ਝਟਕਾ, ਹਾਈਕੋਰਟ ਵੱਲੋਂ ਨਵੀਂ ਸਿਟ ਦਾ ਗਠਨ
ਉਨ੍ਹਾਂ ਦੱਸਿਆ ਕਿ ਹੁਣ ਉਨ੍ਹਾਂ ਵੱਲੋਂ ਕੂੜਾ ਡੱਪ ਤੱਕ ਪਹੁੰਚਾਉਣ ਲਈ ਟਰੈਕਟਰ ਟਰਾਲੀ ਦੀ ਵਰਤੋਂ ਕੀਤੀ ਜਾਣ ਲੱਗ ਪਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੀ ਹਰ ਸਮੱਸਿਆ ਦਾ ਹੱਲ ਕਰਨ ਦੀ ਡਿਊਟੀ ਕੌਂਸਲਰ ਦੀ ਹੈ। ਉਨ੍ਹਾਂ ਕਿਹਾ ਕਿ ਸਫ਼ਾਈ ਸੇਵਕਾਂ ਦੀ ਹੜਤਾਲ ਤੋਂ ਬਾਅਦ ਲੋਕਾਂ ਨੂੰ ਆ ਰਹੀ ਦਿੱਕਤ ਨੂੰ ਦੇਖਦੇ ਹੋਏ ਉਹ ਖ਼ੁਦ ਕੂੜਾ ਇਕੱਠਾ ਕਰਨ ਲੱਗ ਪਏ। ਹੋਰ ਕੌਂਸਲਰ ਵੀ ਲੈ ਰਹੇ ਨੇ ਸੇਧ ਕੌਂਸਲਰ ਸੁਖਬੀਰ ਸਿੰਘ ਸੁੱਖੀ ਵੱਲੋਂ ਕੀਤੀ ਜਾ ਰਹੀ ਸਫ਼ਾਈ ਨੂੰ ਦੇਖਦੇ ਹੋਏ ਸ਼ਹਿਰ ਦੇ ਹੋਰ ਕੌਂਸਲਰ ਵੀ ਸੇਧ ਲੈ ਕੇ ਸਫ਼ਾਈ ਲਈ ਅੱਗੇ ਆ ਰਹੇ ਹਨ ਤੇ ਨਗਰ ਕੌਂਸਲ ਦੇ ਪ੍ਰਧਾਨ ਵੀ ਸਫ਼ਾਈ ਲਈ ਯਤਨ ਕਰ ਰਹੇ ਹਨ।
ਇਹ ਵੀ ਪੜ੍ਹੋ: ਵਿਵਾਦਿਤ ਅਰਦਾਸ ਦੇ ਮਾਮਲੇ ’ਚ ਘਿਰੇ ਭਾਜਪਾ ਆਗੂ ਸੁਖਪਾਲ ਸਰਾਂ ਦਾ ਬਿਆਨ ਆਇਆ ਸਾਹਮਣੇ
ਪੰਜਾਬ ’ਚ ਕੋਰੋਨਾ ਕਾਲ ਦਰਮਿਆਨ ਵਧਿਆ ‘ਬਲੈਕ ਫੰਗਸ’ ਦਾ ਖ਼ਤਰਾ, ਇੰਝ ਕਰੋ ਆਪਣਾ ਬਚਾਅ
NEXT STORY