ਮਾਨਸਾ (ਅਮਰਜੀਤ) : ਤਿਉਹਾਰਾਂ ਦੇ ਸੀਜ਼ਨ ਮੌਕੇ ਨਕਲੀ ਮਠਿਆਈਆਂ ਅਤੇ ਨਕਲੀ ਸਮੱਗਰੀ ਦੀ ਵਿਕਰੀ ਜ਼ੋਰਾਂ-ਸ਼ੋਰਾਂ 'ਤੇ ਚੱਲ ਰਹੀ ਹੈ, ਇਸ ਦੇ ਤਹਿਤ ਮਾਨਸਾ ਸਿਹਤ ਮਹਿਕਮੇ ਵੱਲੋਂ ਵੱਡੀ ਸਫ਼ਲਤਾ ਹਾਸਲ ਕਰਦੇ ਹੋਏ 14 ਕੁਇੰਟਲ ਪੇਠਾ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸਰਕਾਰ ਵੱਲੋਂ ਭਾਵੇਂ ਹੁਕਮ ਦਿੱਤੇ ਜਾ ਰਹੇ ਹਨ ਕਿ ਨਕਲੀ ਮਠਿਆਈਆਂ ਵੇਚਣ ਵਾਲੇ ਵਿਅਕਤੀਆਂ ਦੇ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ ਪਰ ਫਿਰ ਵੀ ਨਕਲੀ ਮਠਿਆਈਆਂ ਦਾ ਕਾਰੋਬਾਰ ਬਿਨਾਂ ਸਰਕਾਰ ਦੇ ਡਰ ਤੋਂ ਚੱਲ ਰਿਹਾ ਹੈ, ਜਿਸ ਨੂੰ ਰੋਕਣ ਦੇ ਲਈ ਮਾਨਸਾ ਸਿਹਤ ਮਹਿਕਮੇ ਵੱਲੋਂ ਸਮੇਂ-ਸਮੇਂ ਤੇ ਛਾਪੇਮਾਰੀ ਕਰਕੇ ਨਮੂਨੇ ਇਕੱਠੇ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਅੱਜ 14 ਕੁਇੰਟਲ ਪੇਠੇ ਨੂੰ ਕਬਜ਼ੇ 'ਚ ਲੈ ਕੇ ਇਸ ਦੇ ਨਮੂਨੇ ਲਏ ਗਏ। ਇਸ ਬਾਰੇ ਦੱਸਦਿਆਂ ਜਾਂਚ ਅਧਿਕਾਰੀ ਡਾ. ਗੁਰਪ੍ਰੀਤ ਸਿੰਘ ਨੇ ਕਿਹਾ ਕਿ ਬਰਾਮਦ ਕੀਤੇ ਪੇਠੇ ਦੇ ਨਮੂਨੇ ਲੈ ਕੇ ਲੈਬ 'ਚ ਭੇਜੇ ਜਾਣਗੇ ਅਤੇ ਇਨ੍ਹਾਂ ਦੀ ਰਿਪੋਰਟ ਆਉਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।
'ਲਵ ਮੈਰਿਜ' ਦਾ ਨਤੀਜਾ, ਪਤੀ ਸਣੇ ਸਹੁਰੇ ਪਰਿਵਾਰ ਨੇ ਵਿਆਹੁਤਾ ਦੀ ਜ਼ਿੰਦਗੀ ਬਣਾਈ ਨਰਕ
NEXT STORY