ਫਿਰੋਜ਼ਪੁਰ (ਜੈਨ) - ਸ਼ਹਿਰ 'ਚ ਸਵਾਈਨ ਫਲੂ ਨਾਲ ਪੀੜਤ ਮਰੀਜ਼ ਦੀ ਮੌਤ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਹੈ। ਸ਼ਹਿਰ ਦੇ ਪ੍ਰੀਤ ਨਗਰ ਨਿਵਾਸੀ ਦਿਲਬਾਗ ਸਿੰਘ 58 ਪੁੱਤਰ ਜਸਵੰਤ ਸਿੰਘ ਦੀ ਕੁਝ ਦਿਨ ਪਹਿਲਾਂ ਤਬੀਅਤ ਖਰਾਬ ਹੋ ਗਈ ਸੀ, ਜਿਸ ਨੂੰ ਘਰ ਵਾਲਿਆਂ ਵਲੋਂ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਤਾਂ ਡਾਕਟਰਾਂ ਨੇ ਸਵਾਈਨ ਫਲੂ ਦੇ ਲੱਛਣ ਦੇਖੇ ਅਤੇ ਇਲਾਜ ਲਈ ਲੁਧਿਆਣਾ ਦੇ ਨਿੱਜੀ ਹਸਪਤਾਲ 'ਚ ਰੈਫਰ ਕੀਤਾ। ਉਥੇ ਇਕ ਹਫਤੇ ਤੋਂ ਸਿਹਤ 'ਚ ਸੁਧਾਰ ਹੁੰਦਾ ਨਾ ਦੇਖਦੇ ਹੋਏ ਉਸ ਨੂੰ ਇਲਾਜ ਲਈ ਗੁੜਗਾਓਂ ਦੇ ਹਸਪਤਾਲ 'ਚ ਲਿਜਾ ਰਹੇ ਸਨ ਕਿ ਵਿਚ ਰਸਤੇ 'ਚ ਮਰੀਜ਼ ਨੇ ਦਮ ਤੋੜ ਦਿੱਤਾ। ਘਰ ਵਾਲਿਆਂ ਵਲੋਂ ਉਸ ਨੂੰ ਫਿਰ ਲੁਧਿਆਣਾ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਲਾਸ਼ ਨੂੰ ਫਿਰੋਜ਼ਪੁਰ ਲਾ ਕੇ ਡਾਕਟਰਾਂ ਦੀ ਸਲਾਹ 'ਤੇ ਦੇਰ ਰਾਤ ਹੀ ਸਸਕਾਰ ਕਰ ਦਿੱਤਾ ਗਿਆ।
ਕਾਰਜਕਾਰੀ ਸਿਵਲ ਸਰਜਨ ਡਾ. ਰੇਣੂ ਸਿੰਗਲਾ ਨੇ ਉਕਤ ਮਰੀਜ਼ ਦੀ ਸਵਾਈਨ ਫਲੂ ਨਾਲ ਮੌਤ ਹੋਣ ਦੀ ਪੁਸ਼ਟੀ ਕੀਤੀ ਹੈ। ਉਥੇ ਡਾ. ਯੁਵਰਾਜ ਨੇ ਦੱਸਿਆ ਕਿ ਸਵਾਈਨ ਫਲੂ ਨਾਲ ਮੌਤ ਦਾ ਇਹ ਫਿਰੋਜ਼ਪੁਰ 'ਚ ਪਹਿਲਾ ਮਾਮਲਾ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਇਨਫੈਕਸ਼ਨ ਰੋਗ ਹੈ ਅਤੇ ਲੋਕਾਂ ਨੂੰ ਚਾਹੀਦਾ ਹੈ ਕਿ ਭੀੜ-ਭੜੱਕੇ ਵਾਲੀਆਂ ਥਾਵਾਂ 'ਤੇ ਜਾਣ ਤੋਂ ਬਚਣ ਅਤੇ ਮੂੰਹ 'ਤੇ ਮਾਸਕ ਲਗਾ ਕੇ ਰੱਖਣ।
ਚੈੱਕ ਬਾਊਂਸ ਦੇ ਮਾਮਲੇ 'ਚ ਸਜ਼ਾ
NEXT STORY