ਮੋਹਾਲੀ (ਰਾਣਾ) : ਜਿਵੇਂ-ਜਿਵੇਂ ਠੰਡ ਵਧ ਰਹੀ ਹੈ, ਇਸ ਨਾਲ ਸਵਾਈਨ ਫਲੂ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ, ਜਿਸ ਨਾਲ ਨਜਿੱਠਣ ਲਈ ਸਿਵਲ ਹਸਪਤਾਲ ਫੇਜ਼-6 ਨੇ ਪੂਰੀ ਤਿਆਰੀ ਕਰ ਕੇ ਵੱਖ ਵਾਰਡ ਵੀ ਬਣਾ ਲਏ ਹਨ, ਤਾਂ ਕਿ ਕਿਸੇ ਮਰੀਜ਼ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ । ਗਰਭਵਤੀ ਔਰਤਾਂ ਸਵਾਈਨ ਫਲੂ ਦਾ ਆਸਾਨੀ ਨਾਲ ਸ਼ਿਕਾਰ ਬਣਦੀਆਂ ਹਨ।
ਡਾਕਟਰ ਦਾ ਕਹਿਣਾ ਹੈ ਕਿ ਕਿ ਜਿਨ੍ਹਾਂ ਔਰਤਾਂ ਵਿਚ ਬਾਹਰੀ ਇਨਫੈਕਸ਼ਨ ਪਾਇਆ ਜਾਂਦਾ ਹੈ, ਉਨ੍ਹਾਂ ਨੂੰ ਬੁਖਾਰ, ਸਰੀਰ ਵਿਚ ਦਰਦ, ਵਗਦੀ ਨੱਕ, ਗਲੇ ਵਿਚ ਖਰਾਸ, ਠੰਡ ਅਤੇ ਸਰੀਰ ਦੇ ਤਾਪਮਾਨ ਵਿਚ ਲਗਾਤਾਰ ਬਦਲਾਅ ਮਹਿਸੂਸ ਹੋ ਸਕਦਾ ਹੈ ਜੇਕਰ ਇਨ੍ਹਾਂ ਲੱਛਣਾਂ ਵਿਚੋਂ ਕੋਈ ਲੱਛਣ ਪਾਇਆ ਜਾਂਦਾ ਹੈ ਤਾਂ ਤੁਰੰਤ ਕਿਸੇ ਡਾਕਟਰ ਤੋਂ ਸਲਾਹ ਲਈ ਜਾਵੇ ਅਤੇ ਜਿੰਨੀ ਜਲਦੀ ਹੋ ਸਕੇ, ਇਸ ਦਾ ਇਲਾਜ ਕਰਵਾਇਆ ਜਾਵੇ।
ਸੰਪਰਕ ਕਰਨ 'ਤੇ ਐੱਸ. ਐੱਮ. ਓ. ਸਿਵਲ ਹਸਪਤਾਲ ਫੇਜ਼-6 ਮੋਹਾਲੀ ਸੁਰਿੰਦਰ ਸਿੰਘ ਨੇ ਕਿਹਾ ਕਿ ਸਵਾਈਨ ਫਲੂ ਨੂੰ ਲੈ ਕੇ ਪੂਰੀਆਂ ਤਿਆਰੀਆਂ ਕੀਤੀਆਂ ਜਾ ਚੁੱਕੀਆਂ ਹਨ। ਹਸਪਤਾਲ ਵਿਚ ਜਨਰਲ ਅਵੇਅਰਨੈੱਸ ਮੀਟਿੰਗ ਕੀਤੀ ਜਾ ਰਹੀ ਹੈ। ਸਵਾਈਨ ਫਲੂ ਦੇ ਮਰੀਜ਼ਾਂ ਲਈ ਸਪੈਸ਼ਲ ਵਾਰਡ ਬਣਾਇਆ ਗਿਆ ਹੈ । ਫਲੂ ਕਾਰਨਰ ਹਸਪਤਾਲ ਦੀ ਐਮਰਜੈਂਸੀ ਵਿਚ ਬਣਾਇਆ ਗਿਆ ਹੈ, ਜਿਥੇ ਮਰੀਜ਼ਾਂ ਦਾ ਇਲਾਜ ਕੀਤਾ ਜਾਵੇਗਾ ।
ਕੰਪਿਊਟਰ ਅਧਿਆਪਕਾਂ ਦਾ ਹੱਕਾਂ ਲਈ ਜੱਦੋ-ਜਹਿਦ ਕਰਦਿਆਂ ਲੰਘਿਆ ਸਾਲ 2017
NEXT STORY