ਮਾਨਸਾ (ਅਮਰਜੀਤ)— ਮਾਨਸਾ 'ਚ ਵੀ ਸਵਾਈਨ ਫਲੂ ਨੇ ਦਸਤਕ ਦੇ ਦਿੱਤੀ ਹੈ। ਜਿਸ ਦੇ ਚੱਲਦੇ ਇਕ ਵਿਅਕਤੀ ਦੀ ਸਵਾਈਨ ਫਲੂ ਦੀ ਬੀਮਾਰੀ ਕਾਰਨ ਮੌਤ ਹੋ ਗਈ ਅਤੇ ਦੂਜੇ ਮਾਮਲੇ 'ਚ 1 ਸਾਲ ਦੇ ਬੱਚੇ ਅੰਕਿਤ ਨੂੰ ਸਵਾਈਨ ਫਲੂ ਨੇ ਆਪਣੀ ਲਪੇਟ 'ਚ ਲੈ ਲਿਆ ਹੈ। ਅੰਕਿਤ ਨੂੰ ਲੁਧਿਆਣਾ ਦੇ ਡੀ.ਐੱਮ.ਸੀ. ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਮਿਲੀ ਜਾਣਕਾਰੀ ਮੁਤਾਬਕ ਜ਼ਿਲੇ ਦੇ ਪਿੰਡ ਕਹਾਨਗੜ੍ਹ ਦੇ 50 ਸਾਲਾ ਬੱਪਾ ਸਿੰਘ ਸਵਾਈਨ ਫਲੂ ਦੀ ਬੀਮਾਰੀ ਨਾਲ ਪੀੜਤ ਸਨ, ਜਿਸ ਦਾ ਇਲਾਜ ਸੰਗਰੂਰ ਅਤੇ ਪਟਿਆਲਾ ਦੇ ਰੀਜਨਲ ਹਸਪਤਾਲ 'ਚ ਚੱਲ ਰਿਹਾ ਸੀ, ਜਿੱਥੇ ਉਸ ਦੀ ਮੌਤ ਹੋ ਗਈ।
ਬਰਨਾਲਾ : ਦੁਕਾਨਦਾਰਾਂ ਨੇ ਟਰੈਫਿਕ ਪੁਲਸ ਵਿਰੁੱਧ ਕੀਤੀ ਨਾਅਰੇਬਾਜ਼ੀ
NEXT STORY