ਚੰਡੀਗੜ੍ਹ : ਪੰਜਾਬ ਦੇ ਪਾਣੀਆਂ ਨਾਲ ਸਬੰਧਿਤ ਅਹਿਮ ਸਤਲੁਜ-ਯਮੁਨਾ ਲਿੰਕ ਕੇਸ 'ਚ ਫੈਸਲਾ 5 ਸਤੰਬਰ ਨੂੰ ਸੁਣਾਏ ਜਾਣ ਦੀ ਖਬਰ ਹੈ। ਇਸ ਸੂਚਨਾ ਨੂੰ ਜਾਣ ਕੇ ਸੂਬਾ ਸਰਕਾਰ ਦੇ ਹਲਕਿਆਂ 'ਚ ਇਕ ਤਰ੍ਹਾਂ ਨਾਲ ਅਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਗਏ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਕਾਫੀ ਸਖਤ ਸਟੈਂਡ ਲੈਂਦੇ ਆਏ ਹਨ ਤੇ ਆਪਣੀ ਮਗਰਲੀ ਸਰਕਾਰ ਦੌਰਾਨ ਉਨ੍ਹਾਂ ਦਰਿਆਈ ਪਾਣੀਆਂ ਸਬੰਧੀ ਦਬਾਅ ਹੇਠ ਪੰਜਾਬ ਦਾ ਪਾਣੀ ਖੋਹਣ ਸਬੰਧੀ ਲਏ ਸਾਰੇ ਪੁਰਾਣੇ ਫੈਸਲਿਆਂ ਨੂੰ ਰੱਦ ਕਰਨ ਦਾ ਵੀ ਇਤਿਹਾਸਕ ਫੈਸਲਾ ਲਿਆ ਸੀ। ਇਸ ਨਾਲ ਪੰਜਾਬ ਦੇ ਸਰਕਾਰੀ ਤੇ ਸਿਆਸੀ ਹਲਕਿਆਂ 'ਚ ਬੇਚੈਨੀ ਵਾਲ ਮਾਹੌਲ ਹੈ। ਇਸ ਸਬੰਧੀ ਮੁੱਖ ਮੰਤਰੀ ਵਲੋਂ ਸਾਥੀ ਮੰਤਰੀਆਂ ਤੇ ਸਲਾਹਕਾਰਾਂ ਨਾਲ ਰਣਨੀਤੀ ਸੰਬਧੀ ਵਿਚਾਰ-ਵਟਾਂਦਰਾ ਕੀਤਾ ਜਾ ਰਿਹਾ ਹੈ।
ਕਮਿਸ਼ਨ ਦੀ ਰਿਪੋਰਟ ਦੇ ਟੁਕੜੇ ਕਰ ਕੇ ਸੁੱਟਣ ਕਾਰਨ ਬਾਦਲਾਂ 'ਤੇ ਬੇਅਦਬੀ ਦਾ ਮਾਮਲਾ ਦਰਜ ਹੋਵੇ : ਦਾਦੂਵਾਲ
NEXT STORY