ਤਲਵੰਡੀ ਸਾਬੋ (ਮਨੀਸ਼ ਗਰਗ): ਪਿੰਡ ਰਾਈਆ ’ਚ ਇਕ ਘਰ ’ਚ ਲੋਹੜੀ ਦੇ ਤਿਉਹਾਰ ਮੌਕੇ ਨੌਜਵਾਨ ਦੀ ਗੋਲੀ ਲੱਗਣ ਨਾਲ ਮੌਤ ਹੋ ਜਾਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ ’ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਹਰਜੀਤ ਸਿੰਘ(23 ਸਾਲ) ਆਪਣੇ ਚਾਚੇ ਗੁਰਸੇਵਕ ਸਿੰਘ ਵਾਸੀ ਪੱਕਾ ਸ਼ਹੀਦਾਂ (ਹਰਿਆਣਾ) ਨਾਲ ਪਿੰਡ ਰਾਈਆ ਵਿਖੇ ਮੁੰਡੇ ਦੀ ਪਹਿਲੀ ਲੋਹੜੀ ਦੇ ਸਮਾਗਮ ’ਚ ਆਇਆ ਸੀ। ਬੀਤੀ ਰਾਤ ਜਦ ਸਮਾਗਮ ਚੱਲ ਰਿਹਾ ਸੀ ਤਾਂ ਗੁਰਸੇਵਕ ਸਿੰਘ ਦੇ ਮਾਮੇ ਸੁਰਜੀਤ ਸਿੰਘ ਨਾਲ ਲੱਗਦੇ ਘਰ ’ਚ ਹਰਜੀਤ ਸਿੰਘ ਤੇ ਮਾਮਾ ਸੁਰਜੀਤ ਸਿੰਘ ਪਿਸ਼ਾਬ ਕਰਨ ਚਲੇ ਗਏ। ਗੁਰਸੇਵਕ ਸਿੰਘ ਅਨੁਸਾਰ ਸੁਰਜੀਤ ਸਿੰਘ ਨੇ ਪਿਸ਼ਾਬ ਕਰਨ ਸਮੇਂ ਆਪਣਾ 22ਬੋਰ ਰਿਵਾਲਵਰ ਹਰਜੀਤ ਸਿੰਘ ਨੂੰ ਫੜ੍ਹਾ ਦਿੱਤਾ। ਇਸ ਸਮੇਂ ਜਦ ਹਰਜੀਤ ਸਿੰਘ ਰਿਵਾਲਵਰ ਨੂੰ ਚੈੱਕ ਕਰਨ ਲੱਗਾ ਤਾਂ ਅਚਾਨਕ ਉਸ ’ਚੋਂ ਗੋਲੀ ਚੱਲ ਗਈ, ਜੋ ਹਰਜੀਤ ਸਿੰਘ ਦੀ ਛਾਤੀ ’ਚ ਲੱਗੀ।
ਇਹ ਵੀ ਪੜ੍ਹੋ : ਮੰਤਰੀ ਮੰਡਲ ਵਲੋਂ ‘ਪੰਜਾਬ ਯਕਮੁਸ਼ਤ ਨਿਪਟਾਰਾ ਸਕੀਮ-2021’ ਨੂੰ ਮੰਜੂਰੀ
ਗੁਰਸੇਵਕ ਸਿੰਘ ਨੇ ਦੱਸਿਆ ਕਿ ਫ਼ਾਇਰ ਦੀ ਆਵਾਜ਼ ਸੁਣ ਕੇ ਜਦ ਉਹ ਤੇ ਹੋਰ ਰਿਸ਼ਤੇਦਾਰ ਸੁਰਜੀਤ ਸਿੰਘ ਦੇ ਘਰ ਆਏ ਤਾਂ ਉਸਦਾ ਭਤੀਜਾ ਹਰਜੀਤ ਸਿੰਘ ਥੱਲੇ ਡਿੱਗਾ ਪਿਆ ਸੀ। ਹਰਜੀਤ ਨੂੰ ਤੁਰੰਤ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ’ਚ ਲਿਜਾਇਆ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਬਾਅਦ ਵਿੱਚ ਮ੍ਰਿਤਕ ਦੀ ਲਾਸ਼ ਸਥਾਨਕ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਲਿਆਂਦੀ ਗਈ। ਗੁਰਸੇਵਕ ਸਿੰਘ ਨੇ ਬਿਆਨ ਵਿਚ ਕਿਹਾ ਕਿ ਇਹ ਹਾਦਸਾ ਅਚਾਨਕ ਤੇ ਕੁਦਰਤੀ ਵਾਪਰਿਆ ਹੈ ਤੇ ਉਸ ਕਿਸੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ।
ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਨੂੰ ਲੈ ਕੇ ਹਰਸਿਮਰਤ ਬਾਦਲ ਨੇ ਕੇਂਦਰ ਸਰਕਾਰ ’ਤੇ ਕੱਢਿਆ ਗੁੱਸਾ
ਦੂਜੇ ਪਾਸੇ ਪੁਲੀਸ ਨੇ ਆਪਣੀ ਖੁਫ਼ੀਆ ਜਾਂਚ ਦੌਰਾਨ ਪਾਇਆ ਹੈ ਕਿ ਸੁਰਜੀਤ ਸਿੰਘ ਪੁੱਤਰ ਕਿਸ਼ਨ ਸਿੰਘ ਵਾਸੀ ਰਾਈਆ ਆਪਣੇ ਭਰਾ ਦੇ ਪੋਤੇ ਦੀ ਲੋਹੜੀ ਦੇ ਸਮਾਗਮ ’ਚ ਖੁਸ਼ੀ ’ਚ ਫ਼ਾਇਰ ਕਰ ਰਿਹਾ ਸੀ।ਸੁਰਜੀਤ ਸਿੰਘ ਤੋਂ ਆਪਣੇ ਰਿਵਾਲਵਰ ਨਾਲ ਕੀਤੇ ਫਾਇਰ ਨਾਲ ਹਰਜੀਤ ਸਿੰਘ ਦੀ ਛਾਤੀ ਵਿੱਚ ਗੋਲੀ ਲੱਗੀ ਤੇ ਉਸ ਦੀ ਮੌਤ ਹੋ ਗਈ। ਤਲਵੰਡੀ ਸਾਬੋ ਪੁਲਸ ਨੇ ਸੁਰਜੀਤ ਸਿੰਘ ਦੇ ਖ਼ਿਲਾਫ਼ ਜ਼ੁਰਮ ਧਾਰਾ 304, 336 ਆਈ ਪੀ ਸੀ ਅਤੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼੍ਰੀ ਬਰਾੜ ਦੇ ਹੱਕ 'ਚ ਅੱਗੇ ਆਏ ਬੱਬੂ ਮਾਨ, ਕਿਹਾ 'ਇਹ ਸਮਾਂ ਪਰਚੇ ਕਰਨ ਦਾ ਨਹੀਂ ਕਿਸਾਨ ਤੇ ਮਜ਼ਦੂਰ ਨੂੰ ਬਚਾਉਣ ਦਾ ਹੈ'
NEXT STORY