ਤਲਵੰਡੀ ਸਾਬੋ (ਮੁਨੀਸ਼) : ਉਪ ਮੰਡਲ ਤਲਵੰਡੀ ਸਾਬੋ ਦੇ ਜਗਾ ਰਾਮ ਤੀਰਥ ਵਿਖੇ ਇਕ ਅਕੈਡਮੀ ਦੇ ਸਾਇੰਸ ਅਧਿਆਪਕ ਨੇ 10ਵੀਂ ਕਲਾਸ 'ਚ ਪੜ੍ਹਦੀ ਕੁੜੀ ਨੂੰ ਇੰਨਾ ਕੁੱਟਿਆ ਕਿ ਉਸ ਦੇ ਕੰਨ ਦਾ ਪਰਦਾ ਨੁਕਸਾਨਿਆ ਗਿਆ, ਜਿਸ ਨੂੰ ਬਠਿੰਡਾ ਦੇ ਹਸਪਤਾਲ ਰੈਫਰ ਕਰ ਦਿੱਤਾ ਹੈ।
ਲੜਕੀ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜੀ ਪਿੰਡ ਜਗਾ ਰਾਮ ਤੀਰਥ 'ਚ ਇਕ ਅਕੈਡਮੀ 'ਚ ਪੜ੍ਹਦੀ ਹੈ। ਉਥੋਂ ਦੇ ਸਾਇੰਸ ਅਧਿਆਪਕ ਨੇ ਸਾਇੰਸ ਵਿਸ਼ੇ ਦਾ ਟੈਸਟ ਦੱਸਿਆ ਹੋਇਆ ਸੀ, ਜਿਸ 'ਚ ਉਸ ਦੇ 50 'ਚੋਂ 40 ਨੰਬਰ ਆਏ। ਇਸ 'ਤੇ ਅਧਿਆਪਕ ਨੇ ਘੱਟ ਨੰਬਰ ਦੱਸ ਕੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ, ਜਿਸ ਨਾਲ ਉਸ ਦਾ ਕੰਨ ਦੁਖਣ ਲੱਗ ਪਿਆ। ਕੁੜੀ ਨੂੰ ਤਲਵੰਡੀ ਸਾਬੋ ਦੇ ਹਸਪਤਾਲ ਦਾਖਲ ਕਰਵਾਇਆ, ਜਿੱਥੇ ਡਾਕਟਰਾਂ ਨੇ ਕੰਨ ਦਾ ਪਰਦਾ ਫਟਣ ਬਾਰੇ ਦੱਸ ਕੇ ਤੁਰੰਤ ਆਪਰੇਸ਼ਨ ਕਰਵਾਉਣ ਲਈ ਬਠਿੰਡਾ ਰੈਫਰ ਕਰ ਦਿੱਤਾ। ਕੁੜੀ ਦੇ ਮਾਪਿਆਂ ਨੇ ਪੁਲਸ ਵਿਭਾਗ ਤੋਂ ਸਬੰਧਤ ਅਧਿਆਪਕ 'ਤੇ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ। ਉਧਰ ਤਲਵੰਡੀ ਸਾਬੋ ਪੁਲਸ ਨੇ ਕਾਰਵਾਈ ਲਈ ਕੁੜੀ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਕੀ ਕਹਿਣਾ ਪ੍ਰਿੰਸੀਪਲ ਦਾ
ਉਧਰ ਜਦੋਂ ਇਸ ਸਬੰਧੀ ਉਕਤ ਅਕੈਡਮੀ ਦੀ ਪ੍ਰਿੰਸੀਪਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਇੰਸ ਟੀਚਰ ਨੂੰ ਅਕੈਡਮੀ 'ਚੋਂ ਹਟਾ ਦਿੱਤਾ ਗਿਆ ਹੈ।
ਨਨਕਾਣਾ ਸਾਹਿਬ ਤੋਂ ਲਿਆਂਦੇ ਪ੍ਰਸ਼ਾਦ ਨੂੰ ਕੁੱਤਿਆਂ ਤੋਂ ਸੁੰਘਾਉਣ ਦੀ ਲੋਕ ਸਭਾ 'ਚ ਪਈ ਦਹਾੜ
NEXT STORY