ਤਲਵੰਡੀ ਸਾਬੋ (ਮੁਨੀਸ਼)-ਸਬ ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਵਿਖੇ ਇੱਕ ਟਰੱਕ ਡਰਾਈਵਰ ਦੀ ਭੇਤਭਰੀ ਹਾਲਤ ’ਚ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਆਪਣੀ ਮਾਤਾ ਨਾਲ ਇਕੱਲਾ ਹੀ ਰਹਿੰਦਾ ਸੀ ਤੇ ਕਾਫੀ ਦਿਨਾਂ ਬਾਅਦ ਘਰ ਆਇਆ ਸੀ, ਜਿਥੇ ਹੁਣ ਮ੍ਰਿਤਕ ਦੇ ਵਾਰਿਸਾਂ ਨੇ ਮਾਮਲੇ ’ਚ ਦੋਸ਼ੀਆ ਖਿਲਾਫ ਸਖਤ ਕਰਵਾਈ ਕਰਨ ਦੀ ਮੰਗ ਕੀਤੀ ਹੈ, ਉਥੇ ਹੀ ਤਲਵੰਡੀ ਸਾਬੋ ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸੁਰੂ ਕਰ ਦਿੱਤੀ ਹੈ। ਜਾਣਕਾਰੀ ਤੇ ਦਰਜ ਮਾਮਲੇ ਅਨੁਸਾਰ ਸਬ-ਡਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਨੰਗਲਾ ਦਾ ਰਣਜੀਤ ਸਿੰਘ, ਜੋ ਟਰੱਕ ਡਰਾਈਵਰ ਹੈ ਅਤੇ ਕਾਫੀ ਦਿਨਾਂ ਬਾਅਦ ਪਿੰਡ ਆਉਂਦਾ ਹੈ, ਉਸ ਦਾ ਅਜੇ ਤੱਕ ਵਿਆਹ ਨਾ ਹੋਣ ਕਰਕੇ ਆਪਣੀ ਬਜ਼ੁਰਗ ਮਾਤਾ ਕਰਨੈਲ ਕੌਰ ਨਾਲ ਹੀ ਰਹਿੰਦਾ ਸੀ।
ਇਹ ਵੀ ਪੜ੍ਹੋ : ਅਹਿਮ ਖਬਰ : ਭਾਰਤ ਤੋਂ UAE ਜਾਣ ਵਾਲਿਆਂ ਦੀ ਉਡੀਕ ਹੋਰ ਵਧੀ, ਫਲਾਈਟਾਂ ’ਤੇ 2 ਅਗਸਤ ਤਕ ਲੱਗੀ ਪਾਬੰਦੀ
ਰਣਜੀਤ ਸਿੰਘ ਦੀ ਮਾਤਾ ਕਰਨੈਲ ਕੌਰ ਨੇ ਦੱਸਿਆ ਕਿ ਕੱਲ ਉਹ ਘਰ ਵਾਪਸ ਆਇਆ ਸੀ ਤੇ ਨਹਾ ਕੇ ਫਿਰ ਪਿੰਡ ’ਚ ਚਲਾ ਗਿਆ, ਜਿਸ ਕਰਕੇ ਮੈਂ ਦਰਵਾਜ਼ਾ ਵੀ ਬੰਦ ਨਹੀਂ ਕੀਤਾ ਪਰ ਸਵੇਰ ਸਮੇਂ ਸਾਨੂੰ ਦੱਸਿਆ ਕਿ ਰਣਜੀਤ ਸਿੰਘ ਦੀ ਲਾਸ਼ ਪਿੰਡ ਦੀ ਫਿਰਨੀ ’ਚ ਖ਼ੂਨ ਨਾਲ ਲੱਥਪੱਥ ਪਈ ਹੈ, ਪਤਾ ਲੱਗਦੇ ਹੀ ਤਲਵੰਡੀ ਸਾਬੋ ਥਾਣਾ ਮੁਖੀ ਅਵਤਾਰ ਸਿੰਘ, ਸੀਗੋ ਚੌਕੀ ਇੰਚਾਰਜ ਭੁਪਿੰਦਰਜੀਤ ਸਿੰਘ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜ ਗਏ, ਜਿਨ੍ਹਾਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਵੱਲੋਂ ਲਾਸ਼ ਨੂੰ ਪੋਸਟਮਾਰਟਮ ਲਈ ਤਲਵੰਡੀ ਸਾਬੋ ਦੇ ਸ਼ਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ’ਚ ਭੇਜ ਦਿੱਤਾ ਗਿਆ ਹੈ। ਸੀਗੋ ਚੌਕੀ ਪੁਲਸ ਨੇ ਮ੍ਰਿਤਕ ਦੀ ਮਾਤਾ ਕਰਨੈਲ ਕੌਰ ਦੇ ਬਿਆਨ ’ਤੇ ਅਣਪਛਾਤੇ ਲੋਕਾਂ ਖ਼ਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਅਧਿਕਾਰੀ ਭੁਪਿੰਦਰਜੀਤ ਸਿੰਘ ਨੇ ਕਿਹਾ ਕਿ ਮ੍ਰਿਤਕ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਹਨ, ਜਿਸ ਤੋਂ ਮੁੱਢਲੀ ਜਾਂਚ ਦੌਰਾਨ ਕਤਲ ਦਾ ਮਾਮਲਾ ਲੱਗ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਦਰਜ ਕਰ ਕੇ ਜਾਂਚ ਕੀਤੀ ਜਾ ਰਹੀ ਹੈ।
ਕੈਪਟਨ ਅਮਰਿੰਦਰ ਦੇ ਵਿਰੁੱਧ ਲੜਾਈ ’ਚ ਪੰਜਾਬ ਦੀ ਸਿਆਸੀ ਪਿਚ ’ਤੇ ਰਾਹੁਲ-ਪ੍ਰਿਯੰਕਾ ਖੁੱਲ੍ਹਕੇ ਕਰ ਰਹੇ ਨੇ ਬੈਟਿੰਗ
NEXT STORY