ਤਲਵੰਡੀ ਸਾਬੋ(ਮਨੀਸ਼)— ਆਰਥਿਕ ਘਾਟੇ ਦੇ ਚਲਦੇ ਜਿਥੇ ਕਈ ਕਿਸਾਨਾਂ ਵਲੋਂ ਮੌਤ ਨੂੰ ਗਲੇ ਲਾਇਆ ਜਾ ਰਿਹਾ ਹੈ। ਉਥੇ ਹੀ ਕੁਝ ਕਿਸਾਨ ਅਜਿਹੇ ਹਨ ਜੋ ਸਹੀ ਸਮਝ ਤੇ ਖੇਤੀ ਨਿਯਮਾਂ ਦੀ ਪਾਲਣਾ ਕਰਦੇ ਹੋਏ ਚੰਗਾ ਮੁਨਾਫ਼ਾ ਕਮਾ ਰਹੇ ਹਨ, ਜਿਸ ਦੀ ਮਿਸਾਲ ਹੈ ਸੰਗਤ ਮੰਡੀ ਦੇ ਪਿੰਡ ਮਛਾਣਾ ਦਾ ਅਗਾਂਹ ਵਧੂ ਕਿਸਾਨ ਗੁਰਤੇਜ ਸਿੰਘ। ਦੱਸ ਦੇਈਏ ਕਿ ਗੁਰਤੇਜ ਸਿੰਘ ਨੇ ਖੇਤੀ ਕਰਨ ਲਈ ਆਧੁਨਿਕ ਢੰਗ ਅਪਣਾ ਕੇ ਖੇਤੀ ਨੂੰ ਘਾਟੇ ਦਾ ਸੌਦਾ ਨਹੀਂ ਸਗੋਂ ਮੋਟੀ ਕਮਾਈ ਦਾ ਸਾਧਨ ਬਣਾ ਲਿਆ ਹੈ।

ਦਰਅਸਲ ਗੁਰਤੇਜ ਸਿੰਘ ਕੁਝ ਸਮਾਂ ਪਹਿਲਾਂ ਆਪਣੇ ਪੁੱਤਰ ਕੋਲ ਕੈਨੇਡਾ ਗਿਆ ਸੀ, ਜਿਥੇ ਉਸ ਨੇ ਆਧੁਨਿਕ ਢੰਗ ਨਾਲ ਖੇਤੀ ਹੁੰਦਿਆਂ ਦੇਖੀ ਤੇ ਵਾਪਸ ਪਿੰਡ ਪਰਤ ਕੇ ਉਸ ਢੰਗ ਨਾਲ ਖੇਤੀ ਕਰਨੀ ਸ਼ੁਰੂ ਕੀਤੀ, ਜਿਸ ਤੋਂ ਬਾਅਦ ਉਸ ਨੇ ਫਲਾਂ ਦੇ ਬਾਗ ਤੇ ਸਬਜ਼ੀਆਂ 'ਚੋਂ ਚੰਗਾ ਮੁਨਾਫਾ ਕਮਾਇਆ। ਇੰਨਾਂ ਹੀ ਨਹੀਂ ਉਸ ਨੇ ਪੋਲੀ ਹਾਊਸ ਲਗਾ ਕੇ ਘੱਟ ਪਾਣੀ ਨਾਲ ਫਸਲ ਉਗਾਉਣ ਨੂੰ ਤਰਜੀਹ ਦਿੱਤੀ। ਕਿਸਾਨ ਪੰਜਾਬ ਨੂੰ ਕੈਨੇਡਾ ਬਣਾਉਣ ਦਾ ਸੁਪਨਾ ਰੱਖਦਾ ਹੈ।

ਦੱਸ ਦੇਈਏ ਕਿ ਗੁਰਤੇਜ ਸਿੰਘ ਨੇ ਪੰਜ ਏਕੜ ਜ਼ਮੀਨ 'ਚ ਵੱਖ-ਵੱਖ ਤਰ੍ਹਾਂ ਦੀਆਂ ਸਬਜ਼ੀਆਂ ਉਗਾਈਆਂ ਹਨ ਤੇ 10 ਏਕੜ ਜ਼ਮੀਨ 'ਚ ਕਿੰਨੂਆਂ ਦਾ ਬਾਗ ਲਗਾਇਆ ਹੋਇਆ ਹੈ। ਗੁਰਤੇਜ ਸਿੰਘ ਵਲੋਂ ਕੀਤੀ ਜਾ ਰਹੀ ਅਜਿਹੀ ਸਫਲ ਕਿਸਾਨੀ ਤੋਂ ਜਿਥੇ ਦੂਸਰੇ ਕਿਸਾਨਾਂ ਨੂੰ ਪ੍ਰੇਰਿਤ ਹੋਣ ਦੀ ਲੋੜ ਹੈ ਉਥੇ ਹੀ ਕਿਸਾਨ ਆਪਣੇ ਆਰਥਿਕ ਹਾਲਾਤਾਂ ਨੂੰ ਵੀ ਸੁਧਾਰ ਸਕਦੇ ਹਨ।
ਲੁਧਿਆਣਾ ਤੋਂ ਬਾਅਦ ਹੁਣ ਅੰਮ੍ਰਿਤਸਰ 'ਚ ਨਾਬਾਲਗ ਕੁੜੀ ਨਾਲ ਸਮੂਹਿਕ ਜਬਰ-ਜ਼ਨਾਹ (ਵੀਡੀਓ)
NEXT STORY