ਟਾਂਡਾ ਉੜਮੁੜ(ਵਰਿੰਦਰ ਪੰਡਿਤ)— ਟਾਂਡੇ ਦੇ ਪਿੰਡ ਰਾੜਾ ਵਿਚ ਇਕ ਪ੍ਰਵਾਸੀ ਖੇਤ ਮਜ਼ਦੂਰ ਦਾ ਬੀਤੀ ਰਾਤ ਨੂੰ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਅੱਜ ਸਵੇਰੇ ਉਦੋਂ ਲੱਗਾ ਜਦੋਂ ਹਵੇਲੀ ਮਾਲਕਣ ਹਵੇਲੀ ਵਿਚ ਗਈ, ਜਿਸ ਤੋਂ ਬਾਅਦ ਇਸ ਘਟਨਾ ਦੀ ਸੂਚਨਾ ਤੁਰੰਤ ਟਾਂਡਾ ਪੁਲਸ ਨੂੰ ਦਿੱਤੀ ਗਈ।
![PunjabKesari](https://static.jagbani.com/multimedia/09_09_050950000t-ll.jpg)
ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਬਿਕਰਮ ਸਿੰਘ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਹਵੇਲੀ ਦੇ ਕਮਰੇ ਵਿਚ ਜ਼ਮੀਨ 'ਤੇ ਪਈ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਕਤਲ ਦੇ ਸ਼ੱਕ ਦੀ ਸੂਈ ਕਤਲ ਹੋਏ ਪ੍ਰਵਾਸੀ ਮਜ਼ਦੂਰ ਗੁੱਡੂ ਦੇ ਰਿਸ਼ਤੇਦਾਰ 'ਤੇ ਜਾ ਰਹੀ ਹੈ ਜੋ ਕਿ ਬੀਤੀ ਰਾਤ ਉਸ ਦੇ ਨਾਲ ਸੀ ਅਤੇ ਹੁਣ ਮੌਕੇ ਤੋਂ ਫਰਾਰ ਹੈ। ਉਕਤ ਸ਼ੱਕੀ ਨੌਜਵਾਨ 3 ਦਿਨ ਪਹਿਲਾਂ ਹੀ ਪਿੰਡ ਵਿਚ ਆਇਆ ਸੀ। ਪੁਲਸ ਜਾਂਚ ਵਿਚ ਜੁਟੀ ਹੋਈ ਹੈ। ਇਸ ਘਟਨਾ ਨਾਲ ਪੂਰੇ ਪਿੰਡ ਵਿਚ ਸਨਸਨੀ ਫੈਲ ਗਈ ਹੈ।
ਪਾਕਿਸਤਾਨ 'ਚ ਬੈਠੇ ਕੇ. ਐੱਲ. ਐੱਫ. ਮੁਖੀ ਹਰਮੀਤ ਸਿੰਘ ਦੀ ਸ਼ਮੂਲੀਅਤ ਦੇ ਪਹਿਲਾਂ ਹੀ ਮਿਲ ਗਏ ਸਨ ਸੰਕੇਤ
NEXT STORY