ਟਾਂਡਾ ਉੜਮੁੜ (ਵਰਿੰਦਰ ਪੰਡਿਤ) : ਜੇਕਰ ਤੁਸੀਂ ਵੀ ਜਲੰਧਰ-ਪਠਾਨਕੋਟ ਹਾਈਵੇ ਵੱਲ ਜਾ ਰਹੇ ਹੋ ਤਾਂ ਤੁਹਾਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਕਿਸਾਨਾਂ ਵਲੋਂ ਇਸ ਹਾਈਵੇ ਨੂੰ ਅੱਜ ਜਾਮ ਕਰ ਦਿੱਤਾ ਗਿਆ ਹੈ। ਦਰਅਸਲ, ਖੇਤੀ ਕਾਨੂੰਨ ਖ਼ਿਲਾਫ਼ ਕਿਸਾਨਾਂ ਵਲੋਂ ਅੱਜ ਦੋ ਘੰਟੇ ਲਈ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ। ਇਸ ਦੇ ਚਲਦਿਆਂ ਜਲੰਧਰ-ਪਠਾਨਕੋਟ ਹਾਈਵੇ ਨੂੰ ਵੀ ਜਾਮ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਸ਼ਰਮਨਾਕ: ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫ਼ਸਾ ਨੌਜਵਾਨ ਨੇ ਕੀਤੀ ਹੈਵਾਨੀਅਤ
ਇਸ ਤੋਂ ਇਲਾਵਾ ਕਿਸਾਨੀ ਮੰਗਾ ਦੇ ਨਾਲ-ਨਾਲ ਹਾਥਰਸ 'ਚ ਹੋਏ ਜਬਰ-ਜ਼ਿਨਾਹ ਦੇ ਮਾਮਲੇ ਦਾ ਵੀ ਵਿਰੋਧ ਕੀਤਾ ਜਾ ਰਿਹ ਹੈ। ਇਸ ਦੇ ਚੱਲਦਿਆਂ ਦੁਪਹਿਰ 12 ਵਜੇ ਤੋਂ ਲੈ ਕੇ 2ਵਜੇ ਤੱਕ ਹਾਈਵੇ ਨੂੰ ਜਾਮ ਕਰਕੇ ਭਾਜਪਾ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸਦੇ ਨਾਲ ਹੀ ਅੱਜ ਦੋਆਬਾ ਕਿਸਾਨ ਕਮੇਟੀ ਦੇ ਕਿਸਾਨਾਂ ਦਾ ਧਰਨਾਂ 5ਵੇਂ ਦਿਨ ਵੀ ਜਾਰੀ ਰਿਹਾ ਅਤੇ ਵਾਹਨ ਬਿਨਾਂ ਟੋਲ ਦਿੱਤੇ ਲੰਘਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਇਹ ਵੀ ਪੜ੍ਹੋ :ਖੇਤੀ ਬਿੱਲਾਂ ਖ਼ਿਲਾਫ ਅੱਜ ਪੰਜਾਬ ਬੰਦ , ਰੇਲਾਂ ਦੇ ਨਾਲ-ਨਾਲ ਸੜਕੀ ਅਵਾਜਾਈ ਵੀ ਰਹੇਗੀ ਠੱਪ
ਸ਼ਰਮਨਾਕ: ਨਾਬਾਲਗ ਕੁੜੀ ਨੂੰ ਪਿਆਰ ਦੇ ਜਾਲ 'ਚ ਫ਼ਸਾ ਨੌਜਵਾਨ ਨੇ ਕੀਤੀ ਹੈਵਾਨੀਅਤ
NEXT STORY