ਪਟਿਆਲਾ (ਇੰਦਰਜੀਤ ਬਕਸ਼ੀ) — ਇਥੋਂ ਦੇ ਭੁਨਰਹੇੜੀ ਇਲਾਕੇ 'ਚ ਤੇਂਦੂਆ ਦਿਖਾਈ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਤਹਿਤ ਮੀਰਪੁਰ, ਦੌਲਤਪੁਰ ਤੇ ਸ਼ਾਦੀਪੁਰ ਪਿੰਡਾਂ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਅਸਲ 'ਚ ਇਲਾਕੇ 'ਚੋਂ ਨਿਕਲ ਰਹੇ ਤੇਂਦੂਏ ਦੀ ਇਕ ਵੀਡੀਓ ਵੀ ਵਾਇਰਲ ਹੋਈ ਹੈ। ਇਨ੍ਹਾਂ ਖਬਰਾਂ ਤੋਂ ਬਾਅਦ ਲੋਕਾਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਜੰਗਲਾਤ ਵਿਭਾਗ ਨੇ ਤੇਂਦੁਏ ਨੂੰ ਫੜਨ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮੁਲਾਜ਼ਮਾਂ ਵਲੋਂ ਨਾ ਸਿਰਫ ਇਲਾਕੇ 'ਚ ਗਸ਼ਤ ਕੀਤੀ ਜਾ ਰਹੀ ਹੈ ਸਗੋਂ ਤੇਂਦੂਏ ਲਈ ਬਾਕਾਇਦਾ ਪਿੰਜਰੇ 'ਚ ਬਕਰੇ ਨੂੰ ਕੈਦ ਕਰਕੇ ਜਾਲ ਵੀ ਵਿਛਾਇਆ ਗਿਆ ਹੈ ਪਰ ਅਜੇ ਤਕ ਤੇਂਦੂਏ ਦੇ ਇਲਾਕੇ 'ਚ ਹੋਣ ਬਾਰੇ ਕੋਈ ਹਲਚਲ ਸਾਹਮਣੇ ਨਹੀਂ ਆਈ ਹੈ।
ਰੇਲਿੰਗ ਨਾ ਹੋਣ ਕਾਰਨ ਨਹਿਰ 'ਚ ਡਿੱਗੀ ਕਾਰ
NEXT STORY