ਮੋਗਾ (ਕਸ਼ਿਸ਼): ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸ਼ੇਰ ਪੈਟਰੋਲ ਪੰਪ 'ਤੇ ਘੁੰਮਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਇਕ ਆਡੀਓ ਕਲਿੱਪ ਵੀ ਵਾਇਰਲ ਕੀਤੀ ਜਾ ਰਹੀ ਹੈ, ਜਿਸ ਵਿਚ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕਰ ਕੇ ਲੋਕਾਂ ਨੂੰ ਚੌਕੰਨੇ ਕੀਤਾ ਜਾ ਰਿਹਾ ਹੈ। ਇਸ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਦ੍ਰਿਸ਼ ਮੋਗਾ ਦੇ ਪਿੰਡ ਬੁੱਗੀਪੁਰਾ ਦੇ ਹਨ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਲਈ Good News: ਬੈਂਕ ਖ਼ਾਤਿਆਂ 'ਚ ਅੱਜ ਹੀ ਆਉਣਗੇ ਹਜ਼ਾਰ-ਹਜ਼ਾਰ ਰੁਪਏ
ਵਾਇਰਲ ਆਡੀਓ ਵਿਚ ਗੁਰਦੁਆਰਾ ਸਾਹਿਬ ਤੋਂ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਪਿੰਡ ਬੁੱਗੀਪੁਰਾ ਦੇ ਲੋਕਾਂ ਨੂੰ ਚੀਤੇ ਦੇ ਇਲਾਕੇ ਵਿਚ ਘੁੰਮਣ ਦੀ ਸੂਚਨਾ ਦੇ ਕੇ ਚੌਕੰਨੇ ਰਹਿਣ ਦੀ ਅਪੀਲ ਕੀਤੀ ਜਾ ਰਹੀ ਹੈ। ਭਾਈ ਸਾਹਿਬ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਕਿ ਬੁੱਗੀਪੁਰਾ ਵਾਲੀ ਸੜਕ 'ਤੇ ਚੀਤਾ ਵੇਖਿਆ ਗਿਆ ਹੈ। ਇਸ ਲਈ ਪਿੰਡ ਵਾਸੀ ਚੌਕੰਨੇ ਰਹਿਣ। ਵਾਇਰਲ ਆਡੀਓ ਮੁਤਾਬਕ ਗੁਰਦੁਆਰਾ ਸਾਹਿਬ ਤੋਂ ਇਹ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਲੋਕ ਕਿਤੇ ਵੀ ਆਉਣ-ਜਾਣ ਲੱਗਿਆਂ ਨਿਗਰਾਨੀ ਰੱਖਣ। ਹਾਲਾਂਕਿ ਇਹ ਪੱਕੇ ਤੌਰ 'ਤੇ ਨਹੀਂ ਕਿਹਾ ਜਾ ਸਕਦਾ ਕਿ ਵਾਇਰਲ ਆਡੀਓ ਅਤੇ ਵੀਡੀਓ ਦਾ ਸਬੰਧ ਇੱਕੋ ਘਟਨਾ ਨਾਲ ਹੈ ਜਾਂ ਨਹੀਂ। 'ਜਗ ਬਾਣੀ' ਵਾਇਰਲ ਵੀਡੀਓ ਤੇ ਆਡੀਓ ਦੀ ਪੁਸ਼ਟੀ ਨਹੀਂ ਕਰਦਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਪ੍ਰਾਪਰਟੀ ਖ਼ਰੀਦਣੀ ਹੋਵੇਗੀ ਮਹਿੰਗੀ, ਵੱਧਣ ਲੱਗੇ ਕੁਲੈਕਟਰ ਰੇਟ
NEXT STORY