ਅੰਮ੍ਰਿਤਸਰ (ਸੁਮਿਤ ਖੰਨਾ) : ਇਕ ਅਜਿਹਾ ਸਿੱਖ ਨੌਜਵਾਨ ਜਿਸ ਦੀ ਅੱਖਾਂ ਦੀ ਰੋਸ਼ਨੀ ਤਾਂ ਨਹੀਂ ਹਰ ਪਰ ਵਾਹਿਗੁਰੂ ਨੇ ਉਸ ਨੂੰ ਅਜਿਹਾ ਹੁਨਰ ਬਖਸ਼ਿਆ ਹੈ ਕਿ ਹਰ ਕੋਈ ਵੇਖ ਕੇ ਹੈਰਾਨ ਰਹਿ ਜਾਂਦਾ ਹੈ। ਅੰਮ੍ਰਿਤਸਰ ਦੇ ਸੈਂਟਰਲ ਯਤੀਮਖਾਨੇ 'ਚ ਰਹਿਣ ਵਾਲਾ ਭਾਈ ਜਤਿੰਦਰ ਸਿੰਘ ਹਰ ਕਿਸੇ ਲਈ ਮਿਸਾਲ ਹੈ। ਉਹ ਤੰਤੀ ਸਾਜ਼ ਨਾਲ 31 ਰਾਗ ਗਾਉਂਦਾ ਹੈ।
ਇਹ ਵੀ ਪੜ੍ਹੋਂ : ਇਨ੍ਹਾਂ ਨਿਊਡ ਤਸਵੀਰਾਂ ਕਰਕੇ ਚਰਚਾ 'ਚ ਆਈ ਸੀ ਭਾਰਤੀ ਕ੍ਰਿਕਟਰ ਸ਼ਮੀ ਦੀ ਪਤਨੀ
ਪੱਤਰਕਾਰ ਨਾਲ ਗੱਲਬਾਤ ਕਰਦਿਆਂ ਭਾਈ ਜਤਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਸੰਗੀਤ ਕਾਫ਼ੀ ਪਸੰਦ ਸੀ। ਇਸ ਤੋਂ ਬਾਅਦ ਉਹ ਯਤੀਮਖਾਨੇ ਆ ਗਏ ਜਿਥੇ ਉਨ੍ਹਾਂ ਨੇ ਮਹਿੰਦਰ ਸਿੰਘ ਤੇ ਮਹਿੰਗਾ ਸਿੰਘ ਤੋਂ ਇਲਾਵਾ ਕਈ ਹੋਰ ਉਸਤਾਦਾਂ ਤੋਂ ਸੰਗੀਤ ਦੀ ਸਿੱਖਿਆ ਹਾਸਲ ਕੀਤੀ। ਇਥੇ ਹੀ ਉਨ੍ਹਾਂ ਨੇ ਕੀਰਤਨ ਕਰਨਾ, ਸਿਤਾਰ ਤੇ ਤੰਤੀ ਸਾਜ ਵਜਾਉਣਾ ਸਿੱਖਿਆ। ਉਨ੍ਹਾਂ ਦੱਸਿਆ ਕਿ ਤਾਨਪੁਰਾ ਸੁਰ ਕਰਨਾ ਬਹੁਤ ਹੀ ਮੁਸ਼ਕਲ ਹੈ ਪਰ ਉਸਤਾਦਾਂ ਵਲੋਂ ਦਿੱਤੇ ਗਿਆਨ ਨਾਲ ਉਹ ਆਸਾਨੀ ਨਾਲ ਇਹ ਸਭ ਸਿੱਖ ਗਏ।
ਇਹ ਵੀ ਪੜ੍ਹੋਂ : 6 ਫੈਕਟਰੀਆਂ ਕੋਲ ਹੈ ਪਟਾਕੇ ਬਣਾਉਣ ਦਾ ਲਾਇਸੈਂਸ, ਕੋਈ ਨਹੀਂ ਕਰ ਰਿਹਾ ਨਿਯਮਾਂ ਦੀ ਪਾਲਣਾ
ਭਾਈ ਜਤਿੰਦਰ ਸਿੰਘ ਨੇ ਦੱਸਿਆ ਕਿ ਸੁਰ ਗਿਆਨ ਕੋਈ ਆਸਾਨੀ ਨਾਲ ਨਹੀਂ ਸਿੱਖ ਸਕਦਾ, ਜਿਨ੍ਹਾਂ ਨੂੰ ਅਕਾਲ ਪੁਰਖ ਆਪ ਗਿਆਨ ਬਕਸ਼ੇ ਉਹ ਹੀ ਸਿੱਖ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਹ ਤੰਤੀ ਸਾਜ਼ ਨਾਲ ਲਗਭਗ 31 ਰਾਗ ਗਾ ਲੈਂਦੇ ਹਨ। ਉਨ੍ਹਾਂ ਦੱਸਿਆ ਕਿ ਅੱਖਾਂ ਤੋਂ ਵਾਂਝੇ ਹੋਣ ਦੀ ਅੱਜ ਤੱਕ ਕੋਈ ਦਿੱਕਤ ਨਹੀਂ ਆਈ ਕਿਉਂਕਿ ਜੋ ਪ੍ਰਮਾਤਮਾ ਕਰਦਾ ਹੈ ਉਹ ਹਮੇਸ਼ਾਂ ਚੰਗਾ ਹੁੰਦਾ ਹੈ।
ਬੀਬੀ ਜਗੀਰ ਕੌਰ ਵੱਲੋਂ ਅਕਾਲੀ ਦਲ ਦੀਆਂ 14 ਸੀਨੀਅਰ ਮੀਤ ਪ੍ਰਧਾਨ ਬੀਬੀਆਂ ਦਾ ਐਲਾਨ
NEXT STORY