ਤਰਨਤਾਰਨ (ਵਿਜੇ ਅਰੋੜਾ) : ਬੀਮਾਰ ਪਤੀ ਤੋਂ ਅੱਕ ਪੇਕੇ ਗਈ ਮਨਪ੍ਰੀਤ ਕੌਰ ਚੋਰੀ ਗੁਰੂਦੁਆਰਾ ਸਾਹਿਬ ਦੂਜਾ ਵਿਆਹ ਕਰਵਾਉਣ ਪਹੁੰਚੀ। ਪਰ ਪਹਿਲੇ ਪਤੀ ਤੇ ਸਮੇਤ ਸਹੁਰਾ ਪਰਿਵਾਰ ਨੇ ਆਕੇ ਉਸਦਾ ਵਿਆਹ ਤੁੜਵਾ ਦਿੱਤਾ। ਇਸ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਮਨਪ੍ਰੀਤ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਨਪ੍ਰੀਤ ਦੇ ਪਤੀ ਮੰਗਲ ਨੇ ਕਿਹਾ ਕਿ ਬਿਨ੍ਹਾਂ ਤਲਾਕ ਤੋਂ ਚੋਰੀ ਉਸਦੀ ਪਤਨੀ ਦੂਸਰਾ ਵਿਆਹ ਕਰਵਾ ਰਹੀ ਸੀ। ਉਸਦੇ ਰਿਸ਼ਤੇਦਾਰ ਨੇ ਉਸਨੂੰ ਖਬਰ ਦਿੱਤੀ ਕਿ ਜਿਸ ਨੂੰ ਸੁਣਦਿਆਂ ਉਹ ਮੌਕੇ ਪਰਿਵਾਰ ਸਮੇਤ ਮੌਕੇ 'ਤੇ ਪੁੱਜਾ। ਮੰਗਲ ਸਿੰਘ ਨੇ ਦੱਸਿਆ ਕਿ ਉਸਦਾ 1 ਸਾਲ ਦਾ ਮੁੰਡਾ ਵੀ ਹੈ। ਦੂਜੇ ਪਾਸੇ ਇਸ ਸਬੰਧੀ ਜਦੋਂ ਮਨਪ੍ਰੀਤ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਕਿਹਾ ਕਿ ਉਹ ਆਪਣੇ ਪਤੀ ਦੀ ਬੀਮਾਰੀ ਤੋਂ ਤੰਗ ਸੀ, ਇਸ ਲਈ ਉਹ ਦੂਜਾ ਵਿਆਹ ਕਰਵਾ ਰਹੀ ਸੀ।
ਸੋਨਭੱਦਰ ਹਿੰਸਾ : ਪ੍ਰਿਯੰਕਾ ਗਾਂਧੀ ਹੱਕ 'ਚ ਨਿੱਤਰੇ ਕੈਪਟਨ, ਯੂ. ਪੀ. ਸਰਕਾਰ ਲਗਾਏ ਨਿਸ਼ਾਨੇ
NEXT STORY