ਤਰਨਤਾਰਨ (ਰਮਨ) : ਜੰਮੂ ਕਸ਼ਮੀਰ ਦੇ ਪੁਲਵਾਮਾ ਫਿਦਾਈਨ ਹਮਲੇ 'ਚ ਪਿੰਡ ਗੰਡੀਵਿੰਡ ਧੱਤਲ ਦੇ ਸ਼ਹੀਦ ਸੁਖਜਿੰਦਰ ਦੀ ਯਾਦ 'ਚ ਰਖਵਾਏ ਸਾਹਿਜ ਪਾਠ ਦਾ ਭੋਗ ਅੱਜ ਪਾਇਆ ਗਿਆ। ਇਸ ਉਪਰੰਤ ਅੰਤਿਮ ਅਰਦਾਸ ਕੀਤੀ ਗਈ। ਸ਼ਹੀਦ ਦੀ ਯਾਦ 'ਚ ਇਲਾਹੀ ਕੀਰਤਨ ਦੇ ਪ੍ਰਵਾਹ ਚੱਲੇ। ਇਸ ਮੌਕੇ ਵੱਡੀ ਗਿਣਤੀ 'ਚ ਲੋਕਾਂ ਨੇ ਨੇ ਸ਼ਿਰਕਤ ਕੀਤੀ।
ਇਸ ਦੌਰਾਨ ਖਡੂਰ ਸਾਹਿਬ ਦੇ।ਐੱਪ.ਪੀ. ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸ਼ਹੀਦ ਸੁਖਜਿੰਦਰ ਸਿੰਘ ਦੀ ਯਾਦ 'ਚ ਖੇਡ ਸਟੇਡੀਅਮ ਬਣਾਉਣ ਲਈ 20 ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਗੁਰਬਚਨ ਸਿੰਘ ਕਰਮੂਵਾਲ, ਰਮਨਜੀਤ ਸਿੰਘ ਸਿੱਕੀ, ਫਤਹਿ ਗਰੁੱਪ ਦੇ ਚੇਅਰਮੈਨ ਇਕਬਾਲ ਸਿੰਘ ਸੰਧੂ ਤੇ ਸਾਬਕਾ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਦੀ ਧਰਮ ਪਤਨੀ ਬੀਬੀ ਪਰਨੀਤ ਕੌਰ, ਜ਼ੀਰਾ ਦੇ ਵਿਧਾਇਕ ਕੁਲਬੀਰ ਜ਼ੀਰਾ ਤੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਸਮੇਤ ਹੋਰ ਵੱਖ-ਵੱਖ ਸਿਆਸੀ ਆਗੂਆਂ ਨੇ ਸ਼ਿਰਕਤ ਕੀਤੀ।
ਡਲਹੌਜ਼ੀ ਤੋਂ ਆਏ ਵਿਦਿਆਰਥੀਆਂ ਨੇ ਪੰਜਾਬ 'ਚ ਕੱਡਿਆ ਕੈਂਡਲ ਮਾਰਚ (ਵੀਡੀਓ)
NEXT STORY