ਤਰਨਤਾਰਨ (ਰਾਜੂ) : ਥਾਣਾ ਹਰੀਕੇ ਪੁਲਸ ਨੇ ਬਾਹਰਲੀ ਸਟੇਟ ਤੋਂ ਸ਼ਰਾਬ ਲਿਆ ਕੇ ਪੰਜਾਬ 'ਚ ਵੇਚਣ ਦੇ ਦੋਸ਼ ਹੇਠ ਦੋ ਵਿਅਕਤੀਆਂ ਖਿਲਾਫ ਕੇਸ ਦਰਜ ਕਰਦਿਆਂ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦੇ ਕੋਲੋਂ 24 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ।
ਇਸ ਸਬੰਧੀ ਏ. ਐੱਸ. ਆਈ. ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਮੁਖਬਰ ਨੇ ਇਤਲਾਹ ਦਿੱਤੀ ਸੀ ਕਿ ਜਤਿੰਦਰਪਾਲ ਸਿੰਘ ਪੁੱਤਰ ਧੀਰ ਸਿੰਘ ਅਤੇ ਗੁਰਲਾਲ ਸਿੰਘ ਪੁੱਤਰ ਅਖਤਿਆਰ ਸਿੰਘ ਵਾਸੀਆਨ ਸਰਹਾਲੀ ਕਲਾਂ ਦੂਸਰੀਆਂ ਸਟੇਟਾਂ ਤੋਂ ਸਸਤੇ ਭਾਅ 'ਤੇ ਸ਼ਰਾਬ ਲਿਆ ਕੇ ਤਰਨਤਾਰਨ ਜ਼ਿਲੇ 'ਚ ਵੇਚਦੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦਿਆਂ ਉਨ੍ਹਾਂ ਪੁਲ ਬੂਹ ਬਾਈਪਾਸ ਹਰੀਕੇ 'ਤੇ ਨਾਕੇਬੰਦੀ ਕਰ ਕੇ ਜਤਿੰਦਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨ੍ਹਾਂ ਦੇ ਕੋਲੋਂ 24 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ 'ਚ ਬਠਿੰਡਾ ਸਭ ਤੋਂ ਠੰਡਾ
NEXT STORY