ਤਰਨਤਾਰਨ (ਰਾਜੂ) : ਸ਼ਹਿਰ ਦੀ ਸੰਘਣੀ ਆਬਾਦੀ ਵਾਲੇ ਇਲਾਕੇ 'ਚ ਬਿਨਾਂ ਲਾਇਸੈਂਸ ਪਟਾਕਿਆਂ ਦਾ ਕਾਰੋਬਾਰ ਚਲਾਉਣ ਵਾਲੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰਦਿਆਂ ਥਾਣਾ ਸਿਟੀ ਤਰਨਤਾਰਨ ਦੀ ਪੁਲਸ ਵਲੋਂ ਭਾਰੀ ਮਾਤਰਾ 'ਚ ਪਟਾਕੇ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਮਾਲਕ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।
ਜ਼ਿਕਰਯੋਗ ਹੈ ਕਿ ਬਟਾਲਾ ਵਿਖੇ ਪਟਾਕਿਆਂ ਦੀ ਫੈਕਟਰੀ 'ਚ ਹੋਏ ਧਮਾਕੇ ਤੋਂ ਬਾਅਦ ਜ਼ਿਲਾ ਤਰਨਤਾਰਨ ਦੇ ਪੁਲਸ ਵਿਭਾਗ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਇਸੇ ਤਹਿਤ ਪੁਲਸ ਨੂੰ ਇਤਲਾਹ ਮਿਲੀ ਕਿ ਬਜਾਜ ਟ੍ਰੇਡਿੰਗ ਕੰਪਨੀ ਦੇ ਮਾਲਕ ਮਨਦੀਪ ਸਿੰਘ ਵਲੋਂ ਦੁਸਹਿਰਾ ਗਰਾਊਂਡ ਦੇ ਨਜ਼ਦੀਕ ਜੋ ਕਿ ਸੰਘਣੀ ਆਬਾਦੀ ਵਾਲਾ ਇਲਾਕਾ ਹੈ, ਵਿਖੇ ਪਟਾਕਿਆਂ ਦਾ ਗੋਦਾਮ ਬਣਾਇਆ ਹੈ, ਜਿਸ 'ਤੇ ਉਪ ਮੰਡਲ ਮੈਜਿਸਟ੍ਰੇਟ ਤਰਨਤਾਰਨ ਸੁਰਿੰਦਰ ਸਿੰਘ ਅਤੇ ਡੀ. ਐੱਸ. ਪੀ. ਸਿਟੀ ਕਮਲਜੀਤ ਸਿੰਘ ਔਲਖ ਵਲੋਂ ਜਦੋਂ ਚੈਕਿੰਗ ਕੀਤੀ ਗਈ ਤਾਂ ਉਕਤ ਵਿਅਕਤੀ ਪਟਾਕਿਆਂ ਨੂੰ ਵੇਚਣ ਅਤੇ ਸਟੋਰ ਕਰਨ ਸਬੰਧੀ ਕੋਈ ਲਾਇਸੈਂਸ ਵਿਖਾ ਨਹੀਂ ਸਕਿਆ ਤੇ ਉਸ ਕੋਲੋਂ ਭਾਰੀ ਮਾਤਰਾ 'ਚ 11 ਡੱਬੇ ਪਟਾਕਿਆਂ ਦੇ ਬਰਾਮਦ ਹੋਏ ਹਨ। ਡੀ. ਐੱਸ. ਪੀ. ਕਮਲਜੀਤ ਸਿੰਘ ਨੇ ਦੱਸਿਆ ਕਿ ਬਜਾਜ ਟ੍ਰੇਡਿੰਗ ਕੰਪਨੀ ਦੇ ਮਾਲਕ ਮਨਦੀਪ ਸਿੰਘ ਪੁੱਤਰ ਅਮਰਜੀਤ ਸਿੰਘ ਖਿਲਾਫ ਥਾਣਾ ਸਿਟੀ 'ਚ ਕੇਸ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਵਿਆਹੁਤਾ ਨਾਲ ਜਬਰ-ਜ਼ਨਾਹ ਦੇ ਦੋਸ਼ 'ਚ ਨੌਜਵਾਨ ਗ੍ਰਿਫਤਾਰ
NEXT STORY