ਤਰਨਤਾਰਨ (ਰਮਨ) : ਖੇਤੀ ਬਿੱਲਾਂ ਦੇ ਵਿਰੋਧ 'ਚ ਪੰਜਾਬ ਭਰ 'ਚ ਅੱਜ ਕਿਸਾਨਾਂ ਵਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸੇ ਤਹਿਤ ਤਰਨਤਾਰਨ ਜ਼ਿਲ੍ਹੇ 'ਚ ਕਿਸਾਨਾਂ ਵਲੋਂ ਵੱਖ-ਵੱਖ ਥਾਂਵਾਂ 'ਤੇ ਜਿਥੇ ਕੇਂਦਰ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਉਥੇ ਹੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ।
ਇਹ ਵੀ ਪੜ੍ਹੋ : 15 ਸਾਲਾ ਕੁੜੀ ਨੂੰ ਵਰਗਲਾ ਕੇ ਮੋਟਰ 'ਤੇ ਲੈ ਗਿਆ ਨੌਜਵਾਨ, ਕੀਤੀਆਂ ਬੇਸ਼ਰਮੀ ਦੀਆਂ ਹੱਦਾਂ ਪਾਰ
ਕਿਸਾਨ ਵਲੋਂ ਬੰਦ ਦੇ ਦਿੱਤੇ ਗਏ ਸੱਦੇ ਨੂੰ ਜ਼ਿਲ੍ਹੇ 'ਚ ਪੂਰਨ ਤੌਰ 'ਤੇ ਲੋਕਾਂ ਵਲੋਂ ਸਮਰਥਨ ਦਿੱਤਾ ਗਿਆ। ਇਸ ਦੇ ਚੱਲਦੇ ਜ਼ਿਲ੍ਹੇ ਦੇ ਸਾਰੇ ਬਜ਼ਾਰਾਂ 'ਚ ਸਥਿਤ ਕਰਿਆਨੇ, ਫਲ, ਸਬਜ਼ੀ, ਡੇਰੀ, ਕੱਪੜੇ ਦੀਆਂ ਦੁਕਾਨਾਂ ਦੇ ਨਾਲ-ਨਾਲ ਮੈਡੀਕਲ ਸਟੋਰ ਤੱਕ ਨੂੰ ਵੀ ਬੰਦ ਰੱਖਿਆ ਗਿਆ। ਇਸ ਕਾਰਨ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸੜਕਾਂ 'ਤੇ ਅਵਾਜ਼ਾਈ ਬਿਲਕੁੱਲ ਵੀ ਨਜ਼ਰ ਨਹੀਂ ਆਈ। ਇਸ ਦੇ ਸਬੰਧ 'ਚ ਅੱਜ ਸੀ.ਪੀ.ਆਈ. ਦੇ ਵਰਕਰਾਂ, ਡਿਪਟੀ ਕਮਿਸ਼ਨਰ ਯੂਨੀਅਨ, ਪਾਵਰ ਕਾਰਪੋਰੇਸ਼ਨ ਦੇ ਕਰਮਚਾਰੀਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵਰਕਰਾਂ ਨੇ ਕੇਂਦਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨਾਂ ਨੂੰ ਸਮਰਥਨ ਦਿੱਤਾ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਕੋਰੋਨਾ ਮਰੀਜ਼ਾਂ ਦਾ ਹੋਵੇਗਾ 4 ਸਰਕਾਰੀ ਹਸਪਤਾਲਾਂ 'ਚ ਇਲਾਜ, ਸਿਰਫ 400 ਬੈੱਡ ਰਾਖਵੇਂ
ਖੇਤੀ ਬਿੱਲਾਂ ਨੂੰ ਲੈ ਕੇ ਕੇਂਦਰ ਸਰਕਾਰ ਖ਼ਿਲਾਫ ਹਜ਼ਾਰਾਂ ਦੇ ਇਕੱਠ 'ਚ ਗਰਜ਼ੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ
NEXT STORY