ਸਿਡਨੀ, (ਏਜੰਸੀ)— ਆਸਟ੍ਰੇਲੀਆ 'ਚ ਪੜ੍ਹਾਈ ਕਰ ਰਹੇ ਇਕ ਪੰਜਾਬੀ ਨੌਜਵਾਨ ਦਾ ਉਸ ਦੇ ਦੋਸਤ ਨੇ ਕਤਲ ਕਰ ਦਿੱਤਾ। ਪਰਮਜੀਤ ਸਿੰਘ ਨਾਂ ਦਾ ਨੌਜਵਾਨ ਤਰਨਤਾਰਨ ਦਾ ਰਹਿਣ ਵਾਲਾ ਸੀ ਤੇ ਉਹ 5 ਸਾਲ ਤੋਂ ਆਸਟ੍ਰੇਲੀਆ ਪੜ੍ਹਾਈ ਕਰ ਰਿਹਾ ਸੀ। 6 ਸਤੰਬਰ ਨੂੰ ਉਸ ਦੀ ਤੇ ਉਸ ਦੇ ਦੋਸਤ ਸੰਦੀਪ ਸਿੰਘ (ਬਟਾਲਾ) ਦੀ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ, ਜਿਸ ਕਾਰਨ ਗੱਲ ਇੰਨੀ ਕੁ ਵਧ ਗਈ ਕਿ ਸੰਦੀਪ ਨੇ ਪਰਮਜੀਤ ਦੇ ਗਲੇ 'ਤੇ ਚਾਕੂ ਨਾਲ ਵਾਰ ਕਰ ਦਿੱਤਾ ਤੇ ਪਰਮਜੀਤ ਦੀ ਮੌਤ ਹੋ ਗਈ। ਕੁੱਝ ਘੰਟਿਆਂ ਬਾਅਦ ਹੀ ਪੁਲਸ ਨੇ ਸੰਦੀਪ ਨੂੰ ਹਿਰਾਸਤ 'ਚ ਲੈ ਲਿਆ ਤੇ ਪੁੱਛ-ਪੜਤਾਲ ਕਰਕੇ ਅਗਲੇ ਦਿਨ ਉਸ ਨੂੰ ਛੱਡ ਦਿੱਤਾ। ਹਾਲਾਂਕਿ ਸੰਦੀਪ ਨੂੰ ਜਾਂਚ ਪੂਰੀ ਨਾ ਹੋਣ ਤਕ ਆਸਟ੍ਰੇਲੀਆ ਨਾ ਛੱਡਣ ਦੀ ਹਿਦਾਇਤ ਦਿੱਤੀ ਗਈ ਹੈ।
ਪਰਮਜੀਤ ਦੇ ਪਿਤਾ ਹਰਜਿੰਦਰ ਸਿੰਘ ਨਿਵਾਸੀ ਧੁੰਦਾ ਨੇ ਦੱਸਿਆ ਕਿ 6 ਸਤੰਬਰ ਦੀ ਸ਼ਾਮ ਨੂੰ ਸਬਜ਼ੀ ਕੱਟਣ ਮਗਰੋਂ ਸੰਦੀਪ ਤੇ ਪਰਮਜੀਤ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਸੰਦੀਪ ਨੇ ਉਸ ਦੀ ਸਾਹ ਦੀ ਨਲੀ 'ਤੇ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਅਗਲੇ ਸਾਲ ਉਸ ਨੂੰ ਪੀ. ਆਰ. ਮਿਲਣ ਵਾਲੀ ਸੀ। ਆਸਟ੍ਰੇਲੀਆ 'ਚ ਰਹਿੰਦੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਪਰਮਜੀਤ ਦੀ ਲਾਸ਼ 3-4 ਦਿਨਾਂ 'ਚ ਭਾਰਤ ਭੇਜੀ ਜਾਵੇਗੀ।
ਗੈਂਗਸਟਰ ਸਾਥੀ ਸਣੇ ਢਾਈ ਕਰੋੜ ਦੀ ਹੈਰੋਇਨ ਸਮੇਤ ਕਾਬੂ
NEXT STORY