ਚੰਡੀਗੜ੍ਹ : ਭਾਜਪਾ ਦੇ ਸੀਨੀਅਰ ਆਗੂ ਤਰੁਣ ਚੁੱਘ ਨੇ ਸਨਸਨੀਖੇਜ਼ ਬਿਆਨ ਦਿੰਦਿਆਂ ਆਖਿਆ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਦੇ ਵੱਡੇ ਆਗੂ ਸਾਡੇ ਸੰਪਰਕ ਵਿਚ ਹਨ, ਇਹ ਆਗੂ ਭਾਜਪਾ ਵਿਚ ਆਉਣ ਲਈ ਤਿਆਰ ਹਨ। ਚੁੱਘ ਨੇ ਕਿਹਾ ਕਿ ਜਿਸ ਦਿਨ ਅਸੀਂ ਇਨ੍ਹਾਂ ਦੇ ਨਾਵਾਂ ਦਾ ਅਤੇ ਗਿਣਤੀ ਦਾ ਖ਼ੁਲਾਸਾ ਕਰ ਦਿੱਤਾ, ਉਸ ਦਿਨ ਪੰਜਾਬ ਦੀ ਸਿਆਸਤ ਵਿਚ ਭੂਚਾਲ ਆ ਜਾਵੇਗਾ। ਇਕ ਅਜਿਹੀ ਸੁਨਾਮੀ ਆਵੇਗੀ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਆਪਣੀ ਹੀ ਪਾਰਟੀਆਂ ਨੂੰ ਛੱਡ ਕੇ ਭਾਜਪਾ ਵੱਲ ਭੱਜਣਗੇ।
ਚੁੱਘ ਨੇ ਕਿਹਾ ਕਿ ਕਾਂਗਰਸ ਅਤੇ 'ਆਪ' ਦੋਵਾਂ ਨੇ ਪੰਜਾਬ ਦਾ ਨੁਕਸਾਨ ਕੀਤਾ ਹੈ। ਦੋਵਾਂ ਕੋਲ ਪੰਜਾਬ ਨੂੰ ਵਿੱਤੀ ਘਾਟੇ ਅਤੇ ਕਰਜ਼ ਦੇ ਸ਼ਿਕੰਜੇ 'ਚੋਂ ਕੱਢਣਾ, ਨਵੇਂ ਰੁਜ਼ਗਾਰ ਲੈ ਕੇ ਆਉਣਾ, ਕਿਸਾਨੀ ਨੂੰ ਲਾਭਕਾਰੀ ਬਨਾਉਣਾ, ਮਹਿਲਾ ਸਸ਼ਕਤੀਕਰਣ, ਨਸ਼ੇ ਅਤੇ ਮਾਫੀਆ 'ਤੇ ਰੋਕ ਲਗਾਉਣ, ਕਾਨੂੰਨ ਵਿਵਸਥਾ ਦਰੁਸਤ ਕਰਨ ਦਾ ਕੋਈ ਹੱਲ ਨਹੀਂ ਹੈ। ਦੋਵਾਂ ਸਰਕਾਰਾਂ ਨੂੰ ਪੰਜਾਬ ਦੀ ਜਨਤਾ ਨੇ ਵੇਖ ਲਿਆ ਹੈ ਅਤੇ ਦੋਵਾਂ ਤੋਂ ਜਨਤਾ ਨੂੰ ਨਿਰਾਸ਼ਾ ਹੀ ਮਿਲੀ ਹੈ। ਚੁੱਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਝੂਠ ਅਤੇ ਧੋਖੇ ਦੀ ਨੀਂਹ 'ਤੇ ਟਿਕੀ ਹੈ, ਕਾਂਗਰਸ ਪੂਰੀ ਤਰ੍ਹਾਂ ਬਿਖਰ ਚੁੱਕੀ ਹੈ ਅਤੇ ਹੁਣ ਇਨ੍ਹਾਂ ਦੇ ਆਗੂ ਹੀ ਇਨ੍ਹਾਂ ਤੋਂ ਬਚ ਕੇ ਭੱਜ ਰਹੇ ਹਨ। ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੀ ਸਰਕਾਰ ਵਿਚ ਅਜਿਹਾ ਕੋਈ ਨਹੀਂ ਜੋ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਦਾ ਹੋਵੇ।
ਪੰਜਾਬ ਦੀ ਜਨਤਾ ਹੁਣ ਇਹ ਜਾਣ ਚੁੱਕੀ ਹੈ ਕਿ ਅਸਲੀ ਵਿਕਾਸ, ਸਥਿਰਤਾ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਰਾਸ਼ਟਰਵਾਦੀ ਅਗਵਾਈ ਵਿਚ ਸਿਰਫ ਅਤੇ ਸਿਰਫ ਭਾਰਤੀ ਜਨਤਾ ਪਾਰਟੀ ਵਿਚ ਹੀ ਹੈ। ਇਸ ਲਈ ਬਾਜਵਾ ਜੀ ਤੁਸੀਂ ਇੰਤਜ਼ਾਰ ਕਰੋ ਕਿਉਂਕਿ ਜਿਸ ਦਿਨ ਅਸੀਂ ਨਾਵਾਂ ਦਾ ਖ਼ੁਲਾਸਾ ਕਰ ਦਿੱਤਾ, ਉਸ ਦਿਨ ਆਮ ਆਦਮੀ ਪਾਰਟੀ ਅਤੇ ਕਾਂਗਰਸ ਵਿਚ ਭਾਜੜ ਪੈ ਜਾਵੇਗੀ। ਭਾਜਪਾ ਚਾਹੁੰਦੀ ਹੈ ਕਿ ਤੁਸੀਂ ਆਪਣਾ ਕਾਰਜਕਾਲ ਪੂਰਾ ਕਰੋ ਅਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਕਰੋ ਪਰ ਸ਼ਾਇਦ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਅਜਿਹਾ ਬਿਲਕੁਲ ਨਹੀਂ ਚਾਹੁੰਦੇ ਇਸ ਲਈ ਪੰਜਾਬ ਦੀ ਜਨਤਾ ਜਲਦੀ ਹੀ ਦੋਵਾਂ ਪਾਰਟੀਆਂ ਨੂੰ ਸਜ਼ਾ ਦੇਵੇਗੀ।
ਪੰਜਾਬ 'ਚ ਬਾਕਸਿੰਗ ਰਿੰਗ 'ਚ ਖੇਡਦੇ ਸਮੇਂ ਖਿਡਾਰੀ ਦੀ ਮੌਤ, ਅਚਾਨਕ ਮੈਟ 'ਤੇ ਡਿੱਗਿਆ
NEXT STORY