ਮੋਹਾਲੀ (ਨਿਆਮੀਆਂ) : ਇੱਥੇ ਕੱਚੇ ਅਧਿਆਪਕ ਯੂਨੀਅਨ ਵੱਲੋਂ ਪੱਕੇ ਕਰਨ ਦੀ ਮੰਗ ਨੂੰ ਲੈ ਕੇ ਸਿੱਖਿਆ ਸਕੱਤਰ ਦੇ ਦਫ਼ਤਰ ਦਾ ਘਿਰਾਓ ਕਰਕੇ ਪੰਜਾਬ ਸਰਕਾਰ ਖ਼ਿਲਾਫ ਖੂਬ ਨਾਅਰੇਬਾਜ਼ੀ ਕੀਤੀ ਗਈ।
ਇਸ ਦੌਰਾਨ ਸੰਘਰਸ਼ 'ਚ ਸ਼ਾਮਲ ਅਬੋਹਰ ਤੋਂ ਇੱਕ ਅਧਿਆਪਕਾ ਰਾਜਵੀਰ ਕੌਰ ਨੇ ਸਲਫ਼ਾਸ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਸ ਨੂੰ ਫੋਰਟਿਸ ਹਸਪਤਾਲ ਮੋਹਾਲੀ ਵਿਖੇ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : ਮਾਂ ਵਰਗੀ ਭਰਜਾਈ ਨੂੰ ਬੇਹੋਸ਼ ਕਰਕੇ ਦਿਓਰ ਨੇ ਰਾਤ ਵੇਲੇ ਕੀਤਾ ਕਾਰਾ, ਹੈਰਾਨ ਰਹਿ ਗਿਆ ਪੂਰਾ ਪਰਿਵਾਰ
ਇਸ ਅਧਿਆਪਕਾ ਦਾ ਕਹਿਣਾ ਸੀ ਕਿ ਇਸ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਦੋ ਘੰਟਿਆਂ ਅੰਦਰ ਕੋਈ ਹੱਲ ਨਾ ਕੱਢਿਆ ਗਿਆ ਤਾਂ ਉਹ ਖ਼ੁਦਕੁਸ਼ੀ ਕਰ ਲਵੇਗੀ ਪਰ ਢਾਈ ਘੰਟੇ ਦਾ ਸਮਾਂ ਬੀਤਣ 'ਤੇ ਵੀ ਜਦੋਂ ਪ੍ਰਸ਼ਾਸਨ ਨੇ ਕੋਈ ਹੱਲ ਨਹੀਂ ਕੱਢਿਆ ਤਾਂ ਉਸ ਨੇ ਸਲਫ਼ਾਸ ਖਾ ਲਈ। ਅਧਿਆਪਕਾ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਵਿਖੇ ਲਿਜਾਇਆ ਗਿਆ ਹੈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਹੁਣ SIT ਖ਼ੁਦ ਜਾ ਕੇ 'ਵੱਡੇ ਬਾਦਲ' ਤੋਂ ਕਰੇਗੀ ਪੁੱਛਗਿੱਛ, ਦਿੱਤੀ ਨਵੀਂ ਤਾਰੀਖ਼
ਇਸ ਦੇ ਨਾਲ ਹੀ ਹੋਰ ਅਧਿਆਪਕ ਸਿੱਖਿਆ ਸਕੱਤਰ ਪੰਜਾਬ ਦੇ ਦਫ਼ਤਰ ਦੀ ਸਭ ਤੋਂ ਉੱਪਰਲੀ ਮੰਜ਼ਿਲ 'ਤੇ ਪੈਟਰੋਲ ਦੀਆਂ ਬੋਤਲਾਂ ਸਣੇ ਚੜ੍ਹ ਗਏ ਹਨ। ਇਸ ਮਗਰੋਂ ਅਧਿਆਪਕਾਂ ਨੇ ਅਚਾਨਕ ਹਮਲਾ ਬੋਲ ਦਿੱਤਾ ਹੈ ਅਤੇ ਉਹ ਸਿੱਖਿਆ ਸਕੱਤਰ ਦੇ ਮੁੱਖ ਗੇਟ ਵੱਲ ਵਧੇ, ਜਿੱਥੇ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਵੇਲੇ ਉਨ੍ਹਾਂ ਦੀ ਆਪਸ ਵਿੱਚ ਕਾਫ਼ੀ ਧੱਕਾ-ਮੁੱਕੀ ਚੱਲ ਰਹੀ ਹੈ। ਇਹ ਅਧਿਆਪਕ ਪਿਛਲੇ 18 ਸਾਲਾਂ ਤੋਂ ਕੰਮ ਕਰ ਰਹੇ ਹਨ ਤੇ ਇਨ੍ਹਾਂ ਨੂੰ 6 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤੱਕ ਤਨਖਾਹ ਮਿਲ ਰਹੀ ਹੈ, ਜਿਸ ਅਧਿਆਪਕਾ ਨੇ ਜ਼ਹਿਰ ਖਾਧੀ ਹੈ, ਉਹ ਮਲੋਟ ਨਾਲ ਸਬੰਧਿਤ ਦੱਸੀ ਜਾਂਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ’ਚ ਪੋਸਟਰ ਜੰਗ ਹੋਈ ਤੇਜ਼, ਹੁਣ ਪ੍ਰਤਾਪ ਬਾਜਵਾ ਦੇ ਹੱਕ ’ਚ ਵੀ ਲੱਗਣ ਲੱਗੇ ਹੋਰਡਿੰਗ
NEXT STORY