ਲੁਧਿਆਣਾ (ਵੈੱਬ ਡੈਸਕ, ਗੌਤਮ) : ਇੱਥੇ ਬਸਤੀ ਜੋਧੇਵਾਲ ਇਲਾਕੇ ਦੇ ਟਿੱਬਾ ਰੋਡ ਸਥਿਤ ਇਕ ਨਿੱਜੀ ਸਕੂਲ ਦੇ ਅਧਿਆਪਕ ਨੇ 5ਵੀਂ ਜਮਾਤ ਦੇ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟਿਆ। ਅਧਿਆਪਕ ਨੇ ਉਸ ਦੇ ਮੂੰਹ 'ਤੇ ਥੱਪੜ ਮਾਰਨ ਦੇ ਨਾਲ-ਨਾਲ ਉਸ ਦੇ ਹੱਥਾਂ ਅਤੇ ਪਿੱਠ 'ਤੇ ਵੀ ਡੰਡੇ ਮਾਰੇ। ਬੱਚੇ ਨੇ ਘਰ ਜਾ ਕੇ ਆਪਣੇ ਮਾਤਾ-ਪਿਤਾ ਨੂੰ ਇਸ ਬਾਰੇ ਦੱਸਿਆ। ਫਿਲਹਾਲ ਬੱਚੇ ਦਾ ਸਿਵਲ ਹਸਪਤਾਲ 'ਚ ਮੈਡੀਕਲ ਕਰਾਇਆ ਗਿਆ। ਸਿਵਲ ਹਸਪਤਾਲ 'ਚ ਬੱਚੇ ਨੇ ਦੱਸਿਆ ਕਿ ਉਹ 2 ਦਿਨ ਦੀ ਛੁੱਟੀ 'ਤੇ ਸੀ।
ਜਦੋਂ ਸਕੂਲ ਗਿਆ ਤਾਂ ਅਧਿਆਪਕ ਨੇ ਹਿਸਾਬ ਵਿਸ਼ੇ ਦਾ ਟੈਸਟ ਲੈ ਲਿਆ। ਇਸ ਦੌਰਾਨ ਟੈਸਟ 'ਚ ਨੰਬਰ ਘੱਟ ਆਏ ਤਾਂ ਅਧਿਆਪਕ ਨੇ ਗੁੱਸੇ 'ਚ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਵਿਦਿਆਰਥੀ ਨੇ ਦੱਸਿਆ ਕਿ ਇਸ ਦੌਰਾਨ ਅਧਿਆਪਕ ਨੇ ਡੰਡੇ ਨਾਲ ਉਸ ਦੇ ਹੱਥਾਂ ਦੇ ਪਿਛਲੇ ਹਿੱਸੇ 'ਤੇ ਮਾਰਿਆ ਅਤੇ ਪਿੱਠ 'ਤੇ ਵੀ ਡੰਡੇ ਮਾਰੇ। ਵਿਦਿਆਰਥੀ ਨੇ ਦੋਸ਼ ਲਾਇਆ ਕਿ ਅਧਿਆਪਕ ਉਨ੍ਹਾਂ ਨੂੰ ਸਕੂਲ 'ਚ ਪੰਜਾਬੀ ਵੀ ਨਹੀਂ ਬੋਲਣ ਦਿੰਦਾ ਅਤੇ ਅੰਗਰੇਜ਼ੀ ਜਾਂ ਹਿੰਦੀ 'ਚ ਗੱਲ ਕਰਨ ਲਈ ਕਹਿੰਦਾ ਹੈ।
ਵਿਦਿਆਰਥੀ ਦੇ ਭਰਾ ਨੇ ਦੱਸਿਆ ਕਿ ਪਹਿਲਾਂ ਵੀ ਅਧਿਆਪਕ ਉਸ ਦੀ ਕੁੱਟਮਾਰ ਕਰਦਾ ਹੈ। ਇਸ ਬਾਰੇ ਜਦੋਂ ਮੈਡਮ ਨਾਲ ਗੱਲ ਕੀਤੀ ਤਾਂ ਉਸ ਨੇ ਇਹ ਕਹਿ ਕੇ ਪੱਲਾ ਝਾੜ ਲਿਆ ਕਿ ਉਹ ਡਿਪਰੈਸ਼ਨ 'ਚ ਹੈ। ਫਿਲਹਾਲ ਇਸ ਸਬੰਧੀ ਥਾਣਾ ਟਿੱਬਾ ਦੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਹੈ।
ਸੰਯੁਕਤ ਕਿਸਾਨ ਮੋਰਚੇ ਵਲੋਂ 16 ਨੂੰ ਭਾਰਤ ਬੰਦ ਦਾ ਐਲਾਨ
NEXT STORY