ਭਗਤਾ ਭਾਈ (ਪਰਮਜੀਤ ਢਿੱਲੋਂ) : ਇਥੋਂ ਨੇੜਲੇ ਪਿੰਡ ਸਿਰੀਏਵਾਲਾ ਵਿਖੇ ਸਥਿਤੀ ਓਦੋਂ ਗੰਭੀਰ ਹੋ ਗਈ ਜਦੋਂ ਆਪਣੀਆਂ ਮੰਗਾਂ ਨੂੰ ਲੈ ਕੇ ਇਕ ਡੀ. ਪੀ. ਈ. ਵਿਸ਼ੇ ਨਾਲ ਸੰਬੰਧਿਤ ਇਕ ਅਧਿਆਪਕ ਉਮੀਦਵਾਰ ਚੜ੍ਹਦੀ ਸਵੇਰ ਹੀ ਪਿੰਡ ’ਚ ਸਥਿਤ ਵਾਟਰ ਵਰਕਸ ਵਾਲੀ ਟੈਂਕੀ ਉਪਰ ਚੜ ਗਿਆ। ਇਹ ਖ਼ਬਰ ਜਿਵੇਂ ਹੀ ਪਿੰਡ ’ਚ ਫੈਲੀ ਤਾਂ ਲੋਕ ਉਕਤ ਘਟਨਾ ਸਥਾਨ ’ਤੇ ਜੁਟਣਾ ਸ਼ੁਰੂ ਹੋ ਗਏ। ਮੁਢਲੀ ਜਾਣਕਾਰੀ ਮੁਤਾਬਕ 168 ਡੀ.ਪੀ.ਈ. ਯੂਨੀਅਨ ਤੋਂ ਸੰਬੰਧਿਤ ਟੈਂਕੀ ਉਪਰ ਚੜੇ ਅਧਿਆਪਕ ਉਮੀਦਵਾਰ ਗ਼ਮਦੂਰ ਸਿੰਘ ਨੇ ਦੱਸਿਆ ਕਿ ਟੈਂਕੀ ਉਪਰ ਚੜਾਉਣ ਦੀ ਜ਼ਿੰਮੇਵਾਰ ਸੂਬੇ ਦੇ ਭਗਵੰਤ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਹਨ ਕਿਉਂਕਿ ਜੋ ਪਿਛਲੇ ਦਿਨੀਂ 4161 ਮਾਸਟਰ ਕੇਡਰ ਦੀਆਂ ਪੋਸਟਾਂ ਨਿਕਲੀਆਂ ਸਨ, ਉਸ ’ਚ ਸਾਡੀਆਂ 268 ਸਰੀਰਕ ਸਿੱਖਿਆ ਕੇਡਰ ਦੀਆਂ ਪੋਸਟਾਂ ਸਨ ਪਰ ਅਸੀਂ ਸਰੀਰਿਕ ਸਿਖਿਆ ਯੂਨੀਅਨ ਦੇ ਚੁਣੇ ਹੋਏ ਉਮੀਦਵਾਰਾਂ ਨੇ ਮਿਤੀ 10-11-2022 ਤੋਂ 11-11-2022 ਨੂੰ ਸਕਰੂਟਨੀ ’ਚ ਸ਼ਾਮਲ ਹੋਏ ਸੀ ਜੋ ਕਿ ਬਾਅਦ ’ਚ ਬੋਰਡ ਵੱਲੋਂ ਮਿਤੀ 30-11-2022 ਨੂੰ ਉਕਤ ਸਕਰੂਟਨੀ ’ਚ ਗੈਰ ਹਾਜ਼ਰਾਂ ਨੂੰ ਬੁਲਾਇਆ ਗਿਆ ਸੀ ਜੋ ਕਿ ਬਾਅਦ ’ਚ ਅਸੀਂ ਚੁਣੇ ਹੋਏ ਅਧਿਆਪਕ ਆਪਣੀ ਸਿਲੈਕਸ਼ਨ ਪੱਤਰ ਦਾ ਇੰਤਜ਼ਾਰ ਕਰ ਰਹੇ ਸੀ। ਅਚਾਨਕ ਬਾਅਦ ’ਚ ਵਿਭਾਗ ਵੱਲੋਂ ਦੁਬਾਰਾ ਸਕਰੂਟਨੀ ਕਰਵਾਉਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ, ਜਿਸ ’ਚ ਪੀ.ਐੱਸ.ਟੀ.ਈ.ਟੀ.-2 ਦਾ ਸਰਟੀਫਿਕੇਟ ਨਾਲ ਲਿਆਉਣ ਲਈ ਕਿਹਾ ਜੋ ਕਿ ਅੱਜਤਕ ਕਦੇ ਵੀ ਵਿਭਾਗ ਵੱਲੋਂ ਮੰਗ ਨਹੀਂ ਕੀਤੀ ਗਈ।
ਇਹ ਵੀ ਪੜ੍ਹੋ : ਭਾਰਤ ਸਰਕਾਰ ਡਰੋਨਾਂ ਦੀ ਰਜਿਸਟ੍ਰੇਸ਼ਨ ਸ਼ੁਰੂ ਕਰੇ : ਭਗਵੰਤ ਮਾਨ
ਇਸ ਮੌਕੇ ਟੈਂਕੀ ਉਪਰ ਚੜੇ ਗ਼ਮਦੂਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਵੱਲੋਂ ਬੀਤੇ ਦਿਨੀਂ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨਾਲ ਮੁਲਾਕਾਤ ਕਰ ਉਕਤ ਮਸਲੇ ਬਾਰੇ ਜਾਣੂ ਵੀ ਕਰਵਾਇਆ ਗਿਆ ਸੀ ਅਤੇ ਸਿੱਖਿਆ ਮੰਤਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਮੰਗ ਕੀਤੀ ਕਿ ਉਕਤ ਸਕਰੂਟਨੀ ਬਾਰੇ ਜਦੋ ਤੱਕ ਪੀ. ਐੱਸ. ਟੀ. ਈ. ਟੀ. ਸਰਟੀਫਿਕੇਟ ਦੀ ਸ਼ਰਤ ਹਟਾਈ ਨਹੀਂ ਜਾਂਦੀ, ਉਹ ਟੈਂਕੀ ਉਪਰੋਂ ਥੱਲੇ ਨਹੀਂ ਉਤਰਨਗੇ। ਉੱਥੇ ਹੀ ਘਟਨਾ ਦੀ ਸੂਚਨਾ ਮਿਲਦੇ ਥਾਣਾ ਦਿਆਲਪੁਰਾ ਮੁਖੀ ਜਗਦੀਪ ਸਿੰਘ ਵੀ ਪੁਲਸ ਫੋਰਸ ਸਮੇਤ ਮੌਕੇ ਉਪਰ ਪੁੱਜੇ ਜਦ ਕਿ ਨਾਇਬ ਤਹਿਸੀਲਦਾਰ ਭਗਤਾ ਮੈਡਮ ਚਰਨਜੀਤ ਕੌਰ ਵੀ ਮੌਕੇ ’ਤੇ ਪੁੱਜੇ ਤੇ ਟੈਂਕੀ ਉਪਰ ਚੜੇ ਗ਼ਮਦੂਰ ਸਿੰਘ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਕੀਤੀਆਂ ਗਈਆਂ। ਇਸ ਦੌਰਾਨ ਖ਼ਬਰ ਲਿਖੇ ਜਾਣ ਤੱਕ ਪ੍ਰਸ਼ਾਸਨ ਦੀ ਗੱਲਬਾਤ ਦੀਆਂ ਕੋਸ਼ਿਸ਼ਾਂ ਜਾਰੀ ਰਹੀਆਂ ਜਦਕਿ ਟੈਂਕੀ ਉਪਰ ਚੜਿਆ ਗ਼ਮਦੂਰ ਸਿੰਘ ਆਪਣੀ ਮੰਗ ’ਤੇ ਅੜਿਆ ਹੋਇਆ ਸੀ। ਨਾਇਬ ਤਹਿਸੀਲਦਾਰ ਮੈਡਮ ਚਰਨਜੀਤ ਕੌਰ ਨੇ ਦੱਸਿਆ ਕਿ ਉਹ ਵਾਰ-ਵਾਰ ਆਪਣੇ ਸਾਹਿਬ ਨਾਲ ਇਸ ਸਬੰਧੀ ਵਿਚਾਰ ਕਰ ਰਹੇ ਹਨ।
ਇਹ ਵੀ ਪੜ੍ਹੋ : ਕੋਰੋਨਾ ਸਬੰਧੀ ਸਿਹਤ ਵਿਭਾਗ ਗੰਭੀਰ ਨਹੀਂ, ਨਿਰਦੇਸ਼ਾਂ ਦੇ ਬਾਵਜੂਦ ਨਹੀਂ ਸ਼ੁਰੂ ਹੋਈ ਸੈਂਪਲਿੰਗ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।
ਸਰਕਾਰੀ ਸਕੂਲਾਂ ’ਚ ਮੈਗਾ PTM ਨੂੰ ਲੈ ਕੇ ਬੋਲੇ ਸਿੱਖਿਆ ਮੰਤਰੀ ਬੈਂਸ, ‘ਇਹ ਸਿੱਖਿਆ ਕ੍ਰਾਂਤੀ ਦੀ ਹੈ ਸ਼ੁਰੂਆਤ’
NEXT STORY