ਚੰਡੀਗੜ੍ਹ— ਸਾਲ 2016 ਵਿਚ ਟੀ. ਈ. ਟੀ. (ਟੀਚਰ ਐਲਿਜੀਬਿਲਿਟੀ ਟੈਸਟ) ਪਾਸ ਕਰਨ ਵਾਲਿਆਂ ਨੂੰ ਪੰਜਾਬ-ਹਰਿਆਣਾ ਹਾਈਕੋਰਟ ਦੇ ਫੈਸਲੇ ਨਾਲ ਵੱਡਾ ਝਟਕਾ ਲੱਗਾ ਹੈ। ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ 2005 ਈਟੀਟੀ ਅਧਿਆਪਕਾਂ ਦੀਆਂ ਨੌਕਰੀਆਂ ਲਈ ਅਪਲਾਈ ਕਰਨ ਲਈ ਸਾਲ 2016 ਦੇ ਟੀ. ਈ. ਟੀ. ਪਾਸ ਲੋਕ ਯੋਗ ਨਹੀਂ ਹੋਣਗੇ। ਹਾਈਕੋਰਟ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਸਾਲ 2016 ਤੋਂ ਪਹਿਲਾਂ ਟੀ. ਈ. ਟੀ. ਟੈਸਟ ਪਾਸ ਕਰਨ ਵਾਲੇ ਬਿਨੈਕਾਰ ਹੀ ਇਸ ਵਾਰ ਅਪਲਾਈ ਕਰ ਸਕਦੇ ਹਨ।
ਮਾਮਲੇ ਵਿਚ ਪਟੀਸ਼ਨ ਦਾਖਲ ਕਰਦੇ ਹੋਏ ਨਿਰਭੈ ਸਿੰਘ ਅਤੇ ਹੋਰਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਸਾਲ 2005 ਈਟੀਟੀ ਅਧਿਆਪਕਾਂ ਦੀਆਂ ਨਿਯੁਕਤੀਆਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ। ਉਸ ਦੇ ਅਨੁਸਾਰ ਈਟੀਟੀ ਵਿਚ ਅਪਲਾਈ ਕਰਨ ਲਈ ਆਖਰੀ ਤਰੀਕ 28 ਅਗਸਤ ਰੱਖੀ ਗਈ ਹੈ। ਇਸ ਵਿਚ ਅਗਸਤ ਮਹੀਨੇ ਵਿਚ ਹੋਣ ਵਾਲੀ ਟੀ. ਈ. ਟੀ. ਪ੍ਰੀਖਿਆ ਨੂੰ ਸਤੰਬਰ ਤੱਕ ਟਾਲ ਦਿੱਤਾ ਗਿਆ। ਪੰਜਾਬ ਸਰਕਾਰ ਦੇ ਇਸ ਰਵੱਈਏ 'ਤੇ ਇਤਰਾਜ਼ ਜਤਾਉਂਦੇ ਹੋਏ ਪਟੀਸ਼ਨਕਰਤਾ ਨੇ ਕਿਹਾ ਕਿ ਜੇਕਰ ਪਹਿਲੇ ਸ਼ੈਡਿਊਲ ਅਨੁਸਾਰ ਨਿਯੁਕਤੀ ਹੁੰਦੀ ਹੈ ਤਾਂ ਉਸ ਨੂੰ ਅਪਲਾਈ ਕਰਨ ਦਾ ਮੌਕਾ ਮਿਲ ਜਾਵੇਗਾ।
ਇੱਥੇ ਦੱਸ ਦੇਈਏ ਕਿ ਈਟੀਟੀ ਅਧਿਆਪਕਾਂ ਦੀ ਨਿਯੁਕਤੀ ਲਈ ਬਿਨੈਕਾਰ ਦਾ ਟੀ. ਈ. ਟੀ. ਟੈਸਟ ਪਾਸ ਹੋਣਾ ਲਾਜ਼ਮੀ ਹੈ। ਅਜਿਹੇ ਵਿਚ ਪੰਜਾਬ ਸਰਕਾਰ ਦੇ ਇਸ ਰਵੱਈਏ ਕਾਰਨ ਹੁਣ ਪਟੀਸ਼ਨਕਰਤਾ ਇਨ੍ਹਾਂ ਨਿਯੁਕਤੀਆਂ ਲਈ ਅਪਲਾਈ ਨਹੀਂ ਕਰ ਸਕਣਗੇ।
ਆਜ਼ਾਦੀ ਦਿਵਸ ਸਮਾਰੋਹ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ
NEXT STORY