ਚੰਡੀਗੜ੍ਹ (ਰਮਨਜੀਤ ਸਿੰਘ)–ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ’ਚ ਅਧਿਆਪਕਾਂ ਦੀ ਭਰਤੀ ਲਈ ਐਤਵਾਰ ਨੂੰ ਲਏ ਗਏ ਪੰਜਾਬ ਸਟੇਟ ਟੀਚਰਜ਼ ਇਲਿਜੀਬਿਲਟੀ ਟੈਸਟ ਵਿਵਾਦਾਂ ’ਚ ਘਿਰ ਗਿਆ ਹੈ। ਹੋਇਆ ਇੰਝ ਕਿ ਇਸ ਟੈਸਟ ਦੇ ਸੋਸ਼ਲ ਸਟੱਡੀਜ਼ ਪਾਰਟ ਲਈ ਤਿਆਰ ਕੀਤੇ ਗਏ ਪ੍ਰਸ਼ਨ ਪੱਤਰ ’ਚ ਜਵਾਬ ਦੇ ਤੌਰ ’ਤੇ ਦਿੱਤੇ ਗਏ ਚਾਰ ਆਪਸ਼ਨਜ਼ ’ਚੋਂ ਸਹੀ ਆਪਸ਼ਨ ਨੂੰ ਪਹਿਲਾਂ ਤੋਂ ਹੀ ਬੋਲਡ ਕਰ ਕੇ ਛਾਪਿਆ ਗਿਆ ਸੀ।
ਇਹ ਖ਼ਬਰ ਵੀ ਪੜ੍ਹੋ : ਵਿਆਹ ਦੇ ਬੰਧਨ ’ਚ ਬੱਝਣਗੇ ਸਿੱਖਿਆ ਮੰਤਰੀ ਬੈਂਸ, ਕੋਟਕਪੂਰਾ ਗੋਲ਼ੀਕਾਂਡ ਨੂੰ ਲੈ ਕੇ ਅਹਿਮ ਖ਼ਬਰ, ਪੜ੍ਹੋ Top 10
ਜਾਣਕਾਰੀ ਮੁਤਾਬਿਕ ਅਧਿਆਪਕਾਂ ਦੀ ਸਰਕਾਰੀ ਨੌਕਰੀਆਂ ਲਈ ਟੀਚਰ ਇਲਿਜੀਬਿਲਟੀ ਟੈਸਟ ਪਾਸ ਹੋਣਾ ਲਾਜ਼ਮੀ ਯੋਗਤਾ ਹੈ ਅਤੇ ਸਾਰੇ ਸੂਬਿਆਂ ਦੀਆਂ ਸਰਕਾਰਾਂ ਅਤੇ ਕੇਂਦਰੀ ਸਕੂਲਾਂ ਲਈ ਕੇਂਦਰ ਸਰਕਾਰ ਵੱਲੋਂ ਇਹ ਤਕਰੀਬਨ ਹਰ ਸਾਲ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਟੈਸਟ ’ਚ ਪਾਸ ਹੋਣ ਵਾਲੇ ਬੀ. ਐੱਡ. ਅਤੇ ਈ. ਟੀ. ਟੀ. ਪਾਸ ਅਧਿਆਪਕ ਅੱਗੇ ਸਰਕਾਰੀ ਨੌਕਰੀਆਂ ’ਚ ਭਰਤੀ ਦੀ ਉਡੀਕ ਕਰਦੇ ਹਨ।
ਐਤਵਾਰ ਨੂੰ ਪੰਜਾਬ ਸਟੇਟ ਟੀਚਰ ਇਲਿਜੀਬਿਲਟੀ ਟੈਸਟ ਆਯੋਜਿਤ ਕੀਤਾ ਗਿਆ ਸੀ। ਇਹ ਟੈਸਟ ਇਸ ਵਾਰ ਪੰਜਾਬ ਸਰਕਾਰ ਵੱਲੋਂ ਅੰਮ੍ਰਿਤਸਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੰਡਕਟ ਕੀਤਾ ਗਿਆ ਸੀ। ਜੀ. ਐੱਨ. ਡੀ. ਯੂ. ਵੱਲੋਂ ਹੀ ਇਸ ਟੈਸਟ ਲਈ ਉਮੀਦਵਾਰਾਂ ਦੀ ਰਜਿਸਟ੍ਰੇਸ਼ਨ ਤੋਂ ਲੈ ਕੇ ਪੇਪਰ ਤਿਆਰ ਕਰਨ ਅਤੇ ਉਸ ਦਾ ਨਤੀਜਾ ਕੱਢਣ ਲਈ ਆਪਣੇ ਸਟਾਫ਼ ਦੀ ਜ਼ਿੰਮੇਵਾਰੀ ਲਗਾਈ ਗਈ ਸੀ।
ਇਹ ਖ਼ਬਰ ਵੀ ਪੜ੍ਹੋ : ਜ਼ੀਰਕਪੁਰ ’ਚ ਖ਼ੌਫ਼ਨਾਕ ਵਾਰਦਾਤ, ਚਾਕੂਆਂ ਨਾਲ ਹਮਲਾ ਕਰ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਟੀ. ਈ. ਟੀ. ਦੇ ਪ੍ਰਸ਼ਨ ਪੱਤਰ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਕਿ ਇਸ ’ਚ ਹਰ ਇਕ ਪ੍ਰਸ਼ਨ ਲਈ ਚਾਰ ਆਪਸ਼ਨਜ਼ ਦਿੱਤੇ ਜਾਂਦੇ ਹਨ, ਜਿਨ੍ਹਾਂ ’ਚੋਂ ਪ੍ਰੀਖਿਆਰਥੀ ਨੂੰ ਇਕ ਠੀਕ ਆਪਸ਼ਨ ਨੂੰ ਚੁਣ ਕੇ ਉਸ ਦੀ ਬਿੰਦੀ ਨੂੰ ਪੈਨਸਿਲ ਨਾਲ ਗੂੜ੍ਹਾ ਕਰਨਾ ਹੁੰਦਾ ਹੈ। ਟੀ. ਈ. ਟੀ. ਪ੍ਰਸ਼ਨ ਪੱਤਰ ਦੇ ਉਮੀਦਵਾਰ ਦੀ ਚੋਣ ’ਤੇ ਆਧਾਰਿਤ ਵੱਖ-ਵੱਖ ਵਿਸ਼ਿਆਂ ਦੇ ਭਾਗ ਹੁੰਦੇ ਹਨ ਅਤੇ ਐਤਵਾਰ ਨੂੰ ਲਏ ਗਏ ਟੀ. ਈ. ਟੀ. ਦੇ ਸਮਾਜਿਕ ਸਿੱਖਿਆ ਵਾਲੇ ਭਾਗ ’ਚ ਜਿੰਨੇ ਵੀ ਪ੍ਰਸ਼ਨ ਸ਼ਾਮਲ ਕੀਤੇ ਗਏ ਸਨ, ਉਨ੍ਹਾਂ ਦੇ ਨਾਲ ਦਿੱਤੇ ਗਏ ਚਾਰੇ ਆਪਸ਼ਨਜ਼ ’ਚੋਂ ਸਹੀ ਜਵਾਬ ਵਾਲੇ ਆਪਸ਼ਨ ਨੂੰ ਬੋਲਡ ਜਾਂ ਹਾਈਲਾਈਟ ਕਰਕੇ ਛਾਪਿਆ ਗਿਆ ਸੀ। ਟੈਸਟ ਦੇ ਕੇ ਬਾਹਰ ਆਏ ਭਵਿੱਖ ਦੇ ਅਧਿਆਪਕਾਂ ਨੇ ਇਸ ਗ਼ਲਤੀ ਨੂੰ ਲੈ ਕੇ ਕਾਫ਼ੀ ਹੰਗਾਮਾ ਕੀਤਾ ਅਤੇ ਕਿਹਾ ਕਿ ਤਿਆਰੀ ਕਰਕੇ ਟੈਸਟ ਦੇਣ ਵਾਲੇ ਉਮੀਦਵਾਰਾਂ ਦੀ ਮਿਹਨਤ ’ਤੇ ਪਾਣੀ ਫਿਰ ਗਿਆ ਹੈ ਕਿਉਂਕਿ ਇਹ ਇਕ ਤਰ੍ਹਾਂ ਨਾਲ ਪੇਪਰ ਹੀ ਲੀਕ ਹੋ ਗਿਆ ਹੈ।
ਰਿਪੋਰਟ ਦੇਣ ਨੂੰ ਕਿਹਾ ਹੈ, ਦੋਸ਼ ਸਹੀ ਹੋਇਆ ਤਾਂ ਦੁਬਾਰਾ ਲਿਆ ਜਾਵੇਗਾ ਟੈਸਟ
ਚੰਡੀਗੜ੍ਹ (ਰਮਨਜੀਤ ਸਿੰਘ)- ਪੰਜਾਬ ਟੀਚਰਜ਼ ਇਲਿਜੀਬਿਲਟੀ ਟੈਸਟ ਦੇ ਪੇਪਰ ’ਚ ਸਹੀ ਆਪਸ਼ਨ ਹਾਈਲਾਈਟ-ਬੋਲਡ ਹੋਣ ਸਬੰਧੀ ਪੁੱਛੇ ਜਾਣ ’ਤੇ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੀ ਸਕੱਤਰ ਜਸਪ੍ਰੀਤ ਤਲਵਾੜ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਕਈ ਥਾਵਾਂ ਤੋਂ ਅਜਿਹੀ ਸੂਚਨਾ ਮਿਲੀ ਹੈ ਕਿ ਸਹੀ ਆਪਸ਼ਨਜ਼ ਬੋਲਡ ਪ੍ਰਿੰਟ ਹੋਏ ਹਨ। ਇਸ ਵਾਰ ਪ੍ਰੀਖਿਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਕੰਡਕਟ ਕੀਤੀ ਗਈ ਸੀ ਅਤੇ ਉਨ੍ਹਾਂ ਨੂੰ ਐੱਸ. ਸੀ. ਈ. ਆਰ. ਟੀ. ਰਾਹੀਂ ਪੂਰੇ ਮਾਮਲੇ ’ਤੇ ਰਿਪੋਰਟ ਦੇਣ ਲਈ ਕਿਹਾ ਗਿਆ ਹੈ। ਰਿਪੋਰਟ ’ਚ ਜੇਕਰ ਇਹ ਦੋਸ਼ ਸਹੀ ਪਾਏ ਗਏ ਤਾਂ ਯਕੀਨਨ ਪ੍ਰੀਖਿਆ ਦੁਬਾਰਾ ਲਈ ਜਾਵੇਗੀ ਅਤੇ ਇਸ ਵੱਡੀ ਗ਼ਲਤੀ ਲਈ ਜ਼ਿੰਮੇਵਾਰ ਵਿਅਕਤੀਆਂ ਖਿਲਾਫ਼ ਸਖ਼ਤ ਐਕਸ਼ਨ ਲਿਆ ਜਾਵੇਗਾ।
ਪੰਜਾਬ ਸਰਕਾਰ ਨੇ ਦੰਗਾ ਪੀੜਤਾਂ, ਅੱਤਵਾਦ ਪ੍ਰਭਾਵਿਤਾਂ ਲਈ ਚੁੱਕਿਆ ਇਹ ਕਦਮ, ਮਾਲ ਮੰਤਰੀ ਜਿੰਪਾ ਨੇ ਦਿੱਤੀ ਜਾਣਕਾਰੀ
NEXT STORY