ਤਰਨਤਾਰਨ, (ਰਮਨ, ਰਾਜੂ, ਆਹਲੂਵਾਲੀਆ)- ਕੰਪਿਊਟਰ ਅਧਿਆਪਕ ਯੂਨੀਅਨ ਐੱਸ. ਐੱਸ. ਏ./ਆਰ. ਐੱਮ. ਐੱਸ. ਏ. ਅਧਿਆਪਕ ਯੂਨੀਅਨ, ਐੱਸ. ਐੱਸ. ਏ./ਰਮਸਾ ਦਫਤਰੀ ਕਰਮਚਾਰੀ ਯੂਨੀਅਨ, ਸਰਕਾਰੀ ਅਫਸਰ ਤੇ ਮਾਡਲ ਸਕੂਲ ਕਰਮਚਾਰੀ ਯੂਨੀਅਨ ਅਤੇ ਆਈ. ਈ. ਆਰ. ਟੀ. ਯੂਨੀਅਨ ਵੱਲੋਂ ਸਿੱਖਿਆ ਵਿਭਾਗ ਵਿਚ ਪੂਰੇ ਗ੍ਰੇਡ ਨਾਲ ਬਿਨਾਂ ਸ਼ਰਤ ਮਰਜਿੰਗ ਦੀ ਮੰਗ ਨੂੰ ਲੈ ਕੇ ਗਾਂਧੀ ਪਾਰਕ ਤੋਂ ਲੈ ਕੇ ਬੋਹੜੀ ਚੌਕ ਤੱਕ ਰੋਸ ਮਾਰਚ ਕਰਦਿਆਂ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਕੰਪਿਊਟਰ ਅਧਿਆਪਕ ਯੂਨੀਅਨ ਦੇ ਜ਼ਿਲਾ ਪ੍ਰਧਾਨ ਕਰਨਜੀਤ ਨੇ ਦੱਸਿਆ ਕਿ ਸਿੱਖਿਆ ਵਿਭਾਗ ਅਧੀਨ ਵੱਖ-ਵੱਖ ਸੋਸਾਇਟੀਆਂ 'ਚ ਕੰਮ ਕਰ ਰਹੇ ਕੰਪਿਊਟਰ ਅਧਿਆਪਕ, ਐੱਸ. ਐੱਸ. ਏ./ਰਮਸਾ ਅਧਿਆਪਕ, ਐੱਸ. ਐੱਸ. ਏ./ਰਮਸਾ ਦਫਤਰੀ ਕਰਮਚਾਰੀ, ਸਰਕਾਰੀ ਆਦਰਸ਼ ਸਕੂਲ ਅਧਿਆਪਕ, ਆਈ. ਈ. ਆਰ. ਟੀ. ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਸ਼ਿਫਟ ਕਰਨ ਲਈ ਸਰਕਾਰ ਅਧਿਆਪਕਾਂ 'ਤੇ 10,300 ਦੀ ਸ਼ਰਤ 3 ਸਾਲ ਲਈ ਜਬਰੀ ਥੋਪ ਕੇ ਉਨ੍ਹਾਂ ਦੀਆ ਤਨਖਾਹਾਂ 'ਚ 80 ਫੀਸਦੀ ਕਟੌਤੀ ਕਰ ਕੇ ਉਨ੍ਹਾਂ ਨੂੰ ਮਜਬੂਰ ਕਰ ਰਹੀ ਹੈ ਜੋ ਕਿ ਅਧਿਆਪਕਾਂ ਨੂੰ ਕਿਸੇ ਵੀ ਕੀਮਤ 'ਤੇ ਮਨਜ਼ੂਰ ਨਹੀਂ ਹੋਵੇਗਾ।
ਇਸ ਮੌਕੇ ਆਗੂ ਰਾਜਬੀਰ ਸਿੰਘ ਕੈਰੋਂ ਅਤੇ ਸਰਬਜੀਤ ਸਿੰਘ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਤੀ ਸੰਕਟ ਦਾ ਬਹਾਨਾ ਬਣਾ ਕੇ ਲੰਬੇ ਸਮੇਂ ਤੋਂ ਠੇਕੇ ਦਾ ਸੰਤਾਪ ਭੋਗ ਰਹੇ ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਬਜਾਏ ਉਨ੍ਹਾਂ ਦਾ ਸ਼ੋਸ਼ਣ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਸਮੇਂ ਭਰਾਤਰੀ ਜਥੇਬੰਦੀਆਂ ਵੱਲੋਂ ਭਰਪੂਰ ਸਾਥ ਦਿੱਤਾ ਗਿਆ ਤੇ ਅੱਗੇ ਤੋਂ ਵੀ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਕਾਰਜ ਸਿੰਘ ਕੈਰੋਂ, ਗੁਰਪ੍ਰੀਤ ਸਿੰਘ ਮਾੜੀਮੇਘਾ, ਨਰਿੰਦਰ ਸਿੰਘ, ਜਸਵੰਤ ਸਿੰਘ, ਦਿਲਬਾਗ ਸਿੰਘ (ਪ੍ਰਧਾਨ ਐੱਸ. ਸੀ., ਬੀ. ਸੀ. ਯੂਨੀਅਨ), ਹਰਪ੍ਰੀਤ ਸਿੰਘ ਧੂੰਦਾ, ਗੁਰਸ਼ਰਨਬੀਰ ਸਿੰਘ, ਜਸਪਾਲ ਸਿੰਘ ਝਾਮਕਾ, ਹਰਪ੍ਰੀਤ ਸਿੰਘ, ਮਨੋਹਰ ਸਿੰਘ, ਅਜੈਪਾਲ ਸਿੰਘ, ਰਾਕੇਸ਼ ਵਿਸ਼ਵਕਰਮਾ, ਖੁਸ਼ਵਿੰਦਰ ਸਿੰਘ, ਮੈਡਮ ਰਾਖੀ, ਸੋਨੀਆ, ਲਵਲੀਨ, ਦਵਿੰਦਰ ਕੌਰ ਤੇ ਅਮਨਦੀਪ ਕੌਰ ਆਦਿ ਸ਼ਾਮਲ ਹੋਏ।
ਕਣਕ ਸਟੋਰ ਕਰਨ ਲਈ ਖਰੀਦ ਏਜੰਸੀਆਂ ਨੂੰ ਕਰਨਾ ਪੈ ਸਕਦੈ ਦਿੱਕਤਾਂ ਦਾ ਸਾਹਮਣਾ
NEXT STORY