ਟਾਂਡਾ ਉੜਮੁੜ (ਜਸਵਿੰਦਰ, ਪੰਡਿਤ, ਮੋਮੀ) : ਮਾਡਲ ਟਾਊਨ ਟਾਂਡਾ ਮੂਨਕਾਂ ਰੋਡ ’ਤੇ ਅੱਜ ਇਥੇ ਨਿੱਜੀ ਸਕੂਲ ਵਿਚ ਪੜ੍ਹਾ ਰਹੀ ਅਧਿਆਪਕਾ ਨੇ ਕਾਰ ਸਵਾਰ ਲੁਟੇਰਿਆਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ, ਜਿਸ ਕਾਰਨ ਲੁਟੇਰੇ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ’ਚ ਅਸਫਲ ਰਹੇ ।
ਇਹ ਖ਼ਬਰ ਵੀ ਪੜ੍ਹੋ : CM ਮਾਨ ਨੇ ਕੁਦਰਤ ਦੀ ਮਾਰ ਨਾਲ ਫ਼ਸਲਾਂ ਤੇ ਘਰਾਂ ਦੇ ਹੋਏ ਨੁਕਸਾਨ ਦੀ ਸਪੈਸ਼ਲ ਗਿਰਦਾਵਰੀ ਦੇ ਦਿੱਤੇ ਹੁਕਮ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਇਕ ਨਿੱਜੀ ਸਕੂਲ ’ਚ ਪੜ੍ਹਾ ਰਹੀ ਅਧਿਆਪਕਾ ਕੁਲਜੀਤ ਕੌਰ ਪਤਨੀ ਹਰਪ੍ਰੀਤ ਸਿੰਘ ਵਾਸੀ ਮੂਨਕ ਖ਼ੁਰਦ ਨੇ ਦੱਸਿਆ ਕਿ ਉਹ ਸਕੂਲ ’ਚੋਂ ਛੁੱਟੀ ਹੋਣ ਉਪਰੰਤ ਸਕੂਟੀ ’ਤੇ ਸਵਾਰ ਹੋ ਕੇ ਆਪਣੇ ਪਿੰਡ ਪਰਤ ਰਹੀ ਸੀ ਕਿ ਸ਼ਮਸ਼ਾਨਘਾਟ ਨਜ਼ਦੀਕ ਕਾਰ ਸਵਾਰ ਲੁਟੇਰਿਆਂ ਨੇ ਉਸ ਦੀ ਸਕੂਟੀ ਮੂਹਰੇ ਆਪਣੀ ਸੈਂਟਰੋ ਕਾਰ ਲਗਾ ਕੇ ਉਸ ਨੂੰ ਰੋਕ ਲਿਆ ਅਤੇ ਸਕੂਟੀ ਦੀ ਡਿੱਗੀ ਖੋਲ੍ਹਣ ਵਾਸਤੇ ਕਿਹਾ ਪਰ ਡਿੱਗੀ ’ਚੋਂ ਕੁਝ ਵੀ ਨਾ ਮਿਲਣ ਕਾਰਨ ਉਕਤ ਲੁਟੇਰਿਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਜਦੋਂ ਉਕਤ ਔਰਤ ਕੋਲੋਂ ਉਸ ਦਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ ਤਾਂ ਉਕਤ ਅਧਿਆਪਕਾਂ ਨੇ ਲੁਟੇਰਿਆਂ ਦਾ ਦਲੇਰੀ ਨਾਲ ਮੁਕਾਬਲਾ ਕੀਤਾ।
ਇਹ ਖ਼ਬਰ ਵੀ ਪੜ੍ਹੋ : ਫਾਜ਼ਿਲਕਾ ’ਚ ਚੱਕਰਵਾਤੀ ਤੂਫ਼ਾਨ ਨੇ ਮਚਾਇਆ ਕਹਿਰ, ਕਈ ਘਰ ਹੋਏ ਢਹਿ-ਢੇਰੀ (ਵੀਡੀਓ)
ਇੰਨੇ ਨੂੰ ਹੀ ਸੜਕ ’ਤੇ ਇਕ ਹੋਰ ਗੱਡੀ ਆਉਂਦੀ ਦੇਖ ਕੇ ਲੁਟੇਰੇ ਭੱਜਣ ਲਈ ਮਜਬੂਰ ਹੋ ਗਏ। ਜ਼ਿਕਰਯੋਗ ਹੈ ਕਿ ਇਸ ਇਲਾਕੇ ’ਚ ਆਏ ਦਿਨ ਹੀ ਅਜਿਹੀਆਂ ਲੁੱਟ-ਖੋਹ ਦੀਆਂ ਵਾਰਦਾਤਾਂ ਕਰ ਰਹੀਆਂ ਹਨ। ਕਈ ਦਿਨ ਪਹਿਲਾਂ ਹੀ ਲੁਟੇਰਿਆਂ ਨੇ ਇਕ ਅਧਿਆਪਕਾ ਨੂੰ ਲੁੱਟ ਦਾ ਸ਼ਿਕਾਰ ਬਣਾਇਆ ਸੀ।
ਮੋਗਾ ਪੁਲਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਪ੍ਰੇਮੀ ਹੀ ਨਿਕਲਿਆ ਕਾਤਲ
NEXT STORY