ਪਟਿਆਲਾ : ਆਪਣੀਆਂ ਮੰਗਾਂ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੋਠੀ ਦਾ ਘਿਰਾਓ ਕਰਨ ਜਾ ਰਹੇ ਬੇਰੁਜ਼ਗਾਰੀ ਈ. ਟੀ. ਟੀ. ਅਧਿਆਪਕਾਂ ’ਤੇ ਪੁਲਸ ਵਲੋਂ ਲਾਠੀਚਾਰਜ ਕਰ ਦਿੱਤਾ ਗਿਆ। ਇਸ ਦੇ ਰੋਸ ਵਜੋਂ ਵੱਡੀ ਗਿਣਤੀ ਬੇਰੁਜ਼ਗਾਰ ਅਧਿਆਪਕ ਪਿੰਡ ਮਾਸਿਆਣਾ ਦੇ ਨੇੜੇ ਲੱਗਦੀ ਭਾਖੜਾ ਨਹਿਰ ਵਿਚ ਛਾਲ ਮਾਰਨ ਪਹੁੰਚ ਗਏ। ਨਹਿਰ ’ਤੇ ਧਰਨਾ ਲਗਾ ਕੇ ਬੈਠੇ ਅਧਿਆਪਕਾਂ ਨੇ ਪਿਛਲੇ ਤਿੰਨ ਸਾਲਾਂ ਤੋਂ ਉਹ ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਹਨ ਜਦਕਿ ਪਿਛਲੇ ਛੇ ਮਹੀਨੇ ਤੋਂ ਉਨ੍ਹਾਂ ਦਾ ਪੱਕਾ ਧਰਨਾ ਚੱਲ ਰਿਹਾ ਹੈ, ਇਸ ਦੌਰਾਨ ਮੁੱਖ ਮੰਤਰੀ ਵਲੋਂ ਉਨ੍ਹਾਂ ਦੀਆਂ ਮੰਗਾਂ ’ਤੇ ਗੌਰ ਨਾ ਕਰਨ ਕਰਕੇ ਅੱਜ ਉਹ ਮੋਤੀ ਮਹਿਲ ਦਾ ਘਿਰਾਓ ਕਰਨ ਪਹੁੰਚੇ ਸਨ, ਜਿਥੇ ਪੁਲਸ ਨੇ ਉਨ੍ਹਾਂ ’ਤੇ ਲਾਠੀ ਚਾਰਜ ਕਰ ਦਿੱਤਾ।
ਅਧਿਆਪਕਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਇਕ-ਇਕ ਕਰਕੇ ਨਹਿਰ ਵਿਚ ਛਾਲਾਂ ਮਾਰ ਦੇਣਗੇ। ਇਥੇ ਇਹ ਵੀ ਦੱਸਣਯੋਗ ਹੈ ਕਿ ਮੋਤੀ ਮਹਿਲ ਦਾ ਘਿਰਾਓ ਕਰਨ ਜਾ ਰਹੇ ਅਧਿਆਪਕਾਂ ’ਤੇ ਕੀਤੇ ਪੁਲਸ ਦੇ ਲਾਠੀਚਾਰਜ ਵਿਚ ਜਿੱਥੇ ਕਈ ਅਧਿਆਪਕ ਜ਼ਖਮੀ ਹੋ ਗਏ ਸਨ, ਉਥੇ ਹੀ ਕਈ ਅਧਿਆਪਕਾਂ ਦੀਆਂ ਪੱਗਾਂ ਵੀ ਲੱਥ ਗਈਆਂ ਜਦਕਿ ਲਾਠੀਚਾਰਜ ਤੋਂ ਬਾਅਦ ਪੁਲਸ ਨੇ ਕਈ ਅਧਿਆਪਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ।
ਇਹ ਵੀ ਪੜ੍ਹੋ : ਕੈਪਟਨ ਦੀ ਪੁਲਸ ਨੇ ਭਜਾਅ-ਭਜਾਅ ਕੁੱਟੇ ਬੇਰੁਜ਼ਗਾਰ ਅਧਿਆਪਕ, ਲੱਥੀਆਂ ਪੱਗਾਂ (ਤਸਵੀਰਾਂ)
ਜਾਣੋ ਕਿਹੜੀ ਖੁਰਾਕ ਖਾਂਦੇ ਹਨ 104 ਸਾਲਾ ‘ਬੇਬੇ ਮਾਨ ਕੌਰ’
NEXT STORY