ਲੁਧਿਆਣਾ (ਵਿੱਕੀ): ਜਗਰਾਓਂ ਦੇ ਇਕ ਸਰਕਾਰੀ ਸਕੂਲ ਦੀਆਂ 2 ਮਹਿਲਾ ਅਧਿਆਪਕਾਂ ਵਲੋਂ ਇਕ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ (ਬੀ. ਪੀ. ਈ. ਓ.) ਖਿਲਾਫ ਅਪਮਾਨਜਨਕ ਸ਼ਬਦਾਵਲੀ ਵਰਤਣ ਬਾਰੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਭੇਜੀ ਸ਼ਿਕਾਇਤ ’ਤੇ ਡਿਪਟੀ ਡੀ. ਈ. ਓ. ਦੀ ਪ੍ਰਧਾਨਗੀ ਹੇਠ ਗਠਿਤ ਜਾਂਚ ਕਮੇਟੀ ਨੇ ਆਪਣੀ ਰਿਪੋਰਟ ਡੀ. ਈ. ਓ. ਨੂੰ ਭੇਜ ਦਿੱਤੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਮੀਂਹ ਨਾਲ ਜੁੜੀ ਨਵੀਂ ਅਪਡੇਟ, ਜਾਣੋ ਹੁਣ ਕਦੋਂ ਹੋਵੇਗੀ ਬਰਸਾਤ
ਮਾਮਲਾ ਕਰੀਬ 2 ਮਹੀਨੇ ਪਹਿਲਾਂ ਦਾ ਦੱਸਿਆ ਜਾਂਦਾ ਹੈ, ਜਿਸ ਵਿਚ ਇਕ ਸਰਕਾਰੀ ਸਕੂਲ ਦੇ 2 ਅਧਿਆਪਕਾਂ ਨੇ ਬੀ. ਪੀ. ਈ. ਓ. ’ਤੇ ਉਕਤ ਦੋਸ਼ ਲਾਉਂਦਿਆਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਸ਼ਿਕਾਇਤ ਭੇਜੀ ਸੀ। ਕਮਿਸ਼ਨ ਨੇ ਅਧਿਆਪਕਾਂ ਵੱਲੋਂ ਸ਼ਿਕਾਇਤ ’ਚ ਲਾਏ ਦੋਸ਼ਾਂ ਦੀ ਗੰਭੀਰਤਾ ਨੂੰ ਦੇਖਦੇ ਹੋਏ ਸਿੱਖਿਆ ਵਿਭਾਗ ਅਤੇ ਡੀ. ਈ. ਓ. ਨੂੰ ਜਾਂਚ ਦੇ ਹੁਕਮ ਦਿੱਤੇ ਸਨ ਅਤੇ ਮਾਮਲੇ ਦੀ ਮੁਕੰਮਲ ਰਿਪੋਰਟ ਮੰਗੀ ਸੀ। ਇਸ ਦੇ ਲਈ ਡੀ. ਈ. ਓ. ਨੇ ਡਿਪਟੀ ਡੀ. ਈ. ਓ. ਮਨੋਜ ਕੁਮਾਰ ਦੀ ਪ੍ਰਧਾਨਗੀ ਹੇਠ 7 ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਸੀ, ਜਿਸ ’ਚ 5 ਔਰਤਾਂ ਵੀ ਸ਼ਾਮਲ ਸਨ।
ਇਹ ਖ਼ਬਰ ਵੀ ਪੜ੍ਹੋ - Punjab: ਕਿਸਾਨ ਦੇ Account 'ਚ ਸੀ ਕਰੋੜਾਂ ਰੁਪਏ, ਇਕ ਗਲਤੀ ਨਾਲ ਹੋ ਗਿਆ ਖ਼ਾਲੀ
ਜਾਣਕਾਰੀ ਅਨੁਸਾਰ ਇਸ ਮਾਮਲੇ ਦੀ 2 ਮਹੀਨਿਆਂ ਦੀ ਲੰਬੀ ਜਾਂਚ ਤੋਂ ਬਾਅਦ ਸ਼ੁੱਕਰਵਾਰ ਨੂੰ ਡਿਪਟੀ ਡੀ. ਈ. ਓ. ਨੇ ਰਿਪੋਰਟ ਤਿਆਰ ਕਰ ਕੇ ਡੀ. ਈ. ਓ. ਨੂੰ ਭੇਜ ਦਿੱਤੀ ਹੈ। ਗੱਲ ਕਰਨ ’ਤੇ ਡਿਪਟੀ ਡੀ. ਈ. ਓ. ਨੇ ਸਿਰਫ਼ ਇੰਨਾ ਹੀ ਕਿਹਾ ਕਿ ਇਹ ਵਿਭਾਗੀ ਰਿਪੋਰਟ ਹੈ, ਜਿਸ ਬਾਰੇ ਉਹ ਕੁਝ ਨਹੀਂ ਦੱਸ ਸਕਦੇ, ਜਦਕਿ ਡੀ. ਈ. ਓ. ਨੇ ਕਿਹਾ ਕਿ ਰਿਪੋਰਟ ਉਨ੍ਹਾਂ ਕੋਲ ਆ ਚੁੱਕੀ ਹੈ ਅਤੇ ਅਗਲੀ ਕਾਰਵਾਈ ਲਈ ਭੇਜ ਦਿੱਤੀ ਜਾਵੇਗੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪ੍ਰਸ਼ਾਸਨਿਕ ਸੁਧਾਰ ਵਿਭਾਗ ਖ਼ਤਮ ਕਰਨ 'ਤੇ ਭਖੀ ਸਿਆਸਤ ਬਾਰੇ CM ਮਾਨ ਦਾ ਵੱਡਾ ਬਿਆਨ
NEXT STORY